Image Courtesy :jagbani(punjabkesar)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਕਿਸੇ ਵੀ ਸੰਕਟ ਨੂੰ ਲੈ ਕੇ ਉਨ੍ਹਾਂ ਦੀ ਚਿਤਾਵਨੀ ‘ਤੇ ਗੌਰ ਕਰਨ ਨੂੰ ਤਿਆਰ ਨਹੀਂ ਹੈ ਅਤੇ ਦੇਸ਼ ਦੀ ਜਨਤਾ ਨੂੰ ਖਤਰੇ ‘ਚ ਪਾ ਰਹੀ ਹੈ। ਰਾਹੁਲ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,”ਮੈਂ ਉਨ੍ਹਾਂ ਨੂੰ ਕੋਵਿਡ-19 ਅਤੇ ਆਰਥਿਕ ਸਥਿਤੀ ਨੂੰ ਲੈ ਕੇ ਚਿਤਾਵਨੀ ਦਿੱਤੀ। ਉਨ੍ਹਾਂ ਨੇ ਇਸ ਨੂੰ ਖਾਰਜ ਕਰ ਦਿੱਤਾ। ਇਸ ਤੋਂ ਬਾਅਦ ਦੇਸ਼ ‘ਚ ਡੂੰਘਾ ਸੰਕਟ ਆਇਆ। ਮੈਂ ਉਨ੍ਹਾਂ ਨੂੰ ਚੀਨ ਨੂੰ ਲੈ ਕੇ ਸਾਵਧਾਨ ਕਰ ਰਿਹਾ ਹਾਂ ਪਰ ਉਹ ਇਸ ਚਿਤਾਵਨੀ ਨੂੰ ਨਕਾਰ ਰਹੇ ਹਨ।”
ਦੱਸਣਯੋਗ ਹੈ ਕਿ ਕਾਂਗਰਸ ਨੇਤਾ ਵਾਰ-ਵਾਰ ਸਰਕਾਰ ਨੂੰ ਚੀਨੀ ਸੰਕਟ ਨੂੰ ਲੈਕੇ ਸਾਵਧਾਨ ਕਰ ਰਹੇ ਹਨ ਅਤੇ ਲਗਭਗ ਹਰ ਦਿਨ ਸਰਹੱਦ ‘ਤੇ ਚੀਨ ਦੇ ਰੂਪ ‘ਚ ਖੜ੍ਹੇ ਖਤਰੇ ਨਾਲ ਨਜਿੱਠਣ ਲਈ ਸਰਕਾਰ ‘ਤੇ ਦਬਾਅ ਬਣਾ ਰਹੇ ਹਨ।
News Credit :jagbani(punjabkesar)