Image Courtesy :jagbani(punjabkesar)

ਸ਼੍ਰੀਨਗਰ- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ 6 ਹੋਰ ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵੱਧ ਕੇ 302 ਹੋ ਗਈ ਹੈ। ਉੱਥੇ ਹੀ ਸੂਬੇ ‘ਚ ਪੀੜਤਾਂ ਦੀ ਗਿਣਤੀ 17 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਮ੍ਰਿਤਕਾਂ ‘ਚ 5 ਕਸ਼ਮੀਰ ਦੇ ਅਤੇ ਇਕ ਜੰਮੂ ਦਾ ਪੀੜਤ ਮਰੀਜ਼ ਸ਼ਾਮਲ ਹੈ। ਇਸ ਹਫ਼ਤੇ ਦੇ ਪਹਿਲੇ 5 ਦਿਨਾਂ ‘ਚ 52 ਲੋਕਾਂ ਦੀ ਮੌਤ ਹੋਈ, ਜਿਸ ‘ਚ 50 ਕਸ਼ਮੀਰ ਤੋਂ 2 ਵਿਅਕਤੀ ਜੰਮੂ ਤੋਂ ਹਨ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸ਼੍ਰੀਨਗਰ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 85 ਹੋ ਗਈ, ਬਾਰਾਮੂਲਾ ‘ਚ 63 ਅਤੇ ਅਨੰਤਨਾਗ ‘ਚ 21 ਲੋਕਾਂ ਦੀ ਮੌਤ ਹੋ ਚੁਕੀ ਹੈ। ਇਸ ਤੋਂ ਇਲਾਵਾ ਸ਼ੋਪੀਆਂ ਅਤੇ ਬੜਗਾਮ ‘ਚ 20-20 ਲੋਕਾਂ ਦੀ ਮੌਤ ਹੋਈ ਹੈ। ਜੰਮੂ ਦੇ 10 ਜ਼ਿਲ੍ਹਿਆਂ ‘ਚ ਹੁਣ ਤੱਕ 22 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਕਸ਼ਮੀਰ ਦੇ 10 ਜ਼ਿਲ੍ਹਿਆਂ ‘ਚ ਹੁਣ ਤੱਕ 280 ਲੋਕਾਂ ਦੀ ਮੌਤ ਹੋ ਚੁਕੀ ਹੈ।
News Credit :jagbani(punjabkesar)