Image Courtesy :jagbani(punjabkesar)

ਜੈਪੁਰ- ਰਾਜਸਥਾਨ’ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਐਤਵਾਰ ਨੂੰ 8 ਹੋਰ ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬੇ ‘ਚ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 621 ਹੋ ਗਈ। ਇਸ ਦੇ ਨਾਲ ਹੀ ਸੂਬੇ ‘ਚ ਇਨਫੈਕਸ਼ਨ ਦੇ 611 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ ‘ਚ ਇਸ ਖਤਰਨਾਕ ਵਾਇਰਸ ਨਾਲ ਪੀੜਤ ਪਾਏ ਗਏ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 35,909 ਹੋ ਗਈ ਹੈ। ਇਨ੍ਹਾਂ ‘ਚੋਂ 9,935 ਰੋਗੀ ਇਲਾਜ ਅਧੀਨ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਨੂੰ ਜੈਪੁਰ ‘ਚ ਤਿੰਨ ਅਤੇ ਅਜਮੇਰ, ਬਾਰਾਂ, ਭਰਤਪੁਰ, ਸਵਾਈ ਮਾਧੋਪੁਰ ਅਤੇ ਸਿਰੋਹੀ ‘ਚ ਇਕ-ਇਕ ਪੀੜਤ ਦੀ ਮੌਤ ਹੋਈ। ਇਸ ਨਾਲ ਸੂਬੇ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਵੱਧ ਕੇ 521 ਹੋ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਸਿਰਫ਼ ਜੈਪੁਰ ‘ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦੀ ਗਿਣਤੀ 182 ਹੋ ਗਈ ਹੈ, ਜਦੋਂ ਕਿ ਜੋਧਪੁਰ ‘ਚ 79, ਭਰਤਪੁਰ ‘ਚ 47, ਅਜਮੇਰ ‘ਚ 35, ਕੋਟਾ ‘ਚ 33, ਬੀਕਾਨੇਰ ‘ਚ 30, ਪਾਲੀ ‘ਚ 24, ਨਾਗੌਰ ‘ਚ 23 ਅਤੇ ਧੌਲਪੁਰ ‘ਚ 15 ਪੀੜਤਾਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 34 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਇਨਫੈਕਸ਼ਨ ਦੇ 611 ਨਵੇਂ ਮਾਮਲੇ ਆਏ, ਜਿਨ੍ਹਾਂ ‘ਚੋਂ ਅਲਵਰ ‘ਚ 150, ਜੋਧਪੁਰ ‘ਚ 76, ਕੋਟਾ 68, ਨਾਗੌਰ ‘ਚ 49, ਜੈਪੁਰ ‘ਚ 37, ਅਜਮੇਰ ‘ਚ 36, ਬਾੜਮੇਰ ਅਤੇ ਚੁਰੂ ‘ਚ 28-28, ਭਰਤਪੁਰ ‘ਚ 25, ਉਦੇਪੁਰ ‘ਚ 23, ਬੂੰਦੀ ‘ਚ 20, ਝੁੰਝੁਨੂੰ ‘ਚ 14 ਅਤੇ ਬਾਰਾਂ ਅਤੇ ਜਾਲੌਰ ‘ਚ 11-11 ਨਵੇਂ ਮਾਮਲੇ ਸ਼ਾਮਲ ਹਨ। ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਸੂਬੇ ਦੇ ਕਈ ਥਾਣਾ ਖੇਤਰਾਂ ‘ਚ ਕਰਫਿਊ ਲੱਗਾ ਹੋਇਆ ਹੈ।
News Credit :jagbani(punjabkesar)