Image Courtesy :jagbani(punjabkesar)

ਜੈਪੁਰ – ਸ਼ਹਿਰ ਦੇ ਇੱਕ ਵਕੀਲ ਨੇ ਰਾਜਸਥਾਨ ਹਾਈ ਕੋਰਟ ‘ਚ ਇੱਕ ਪਟੀਸ਼ਨ ਦਰਜ ਕਰ ਰਾਜਪਾਲ ਕਲਰਾਜ ਮਿਸ਼ਰਾ ਨੂੰ ਹਟਾਉਣ ਲਈ ਰਾਸ਼ਟਰਪਤੀ ਨੂੰ ਸਲਾਹ ਦੇਣ ਦਾ ਕੇਂਦਰ ਨੂੰ ਨਿਰਦੇਸ਼ ਜਾਰੀ ਕਰਣ ਦੀ ਅਪੀਲ ਕੀਤੀ ਹੈ। ਸੂਬੇ ‘ਚ ਜਾਰੀ ਰਾਜਨੀਤਕ ਖਿੱਚੋਤਾਣ ਵਿਚਾਲੇ ਇਹ ਪਟੀਸ਼ਨ ਦਰਜ ਕੀਤੀ ਗਈ। ਪਟੀਸ਼ਨ ਦਰਜ ਕਰਣ ਵਾਲੇ ਸ਼ਾਂਤਨੂੰ ਪਾਰੀਕ ਦਾ ਦਾਅਵਾ ਹੈ ਕਿ ਸੂਬਾ ਮੰਤਰੀ ਮੰਡਲ ਦੀ ਸਲਾਹ ‘ਤੇ ਵਿਧਾਨ ਸਭਾ ਦਾ ਸੈਸ਼ਨ ਨਾ ਸੱਦ ਕੇ ਰਾਜਪਾਲ ਆਪਣਾ ਸੰਵਿਧਾਨਕ ਕਰਤੱਵ ਨਿਭਾਉਣ ‘ਚ ਅਸਫਲ ਰਹੇ ਹਨ। ਅਹੁਦੇ ਤੋਂ ਹਟਾਏ ਗਏ ਉਪ ਮੁੱਖ ਮੰਤਰੀ ਸਚਿਨ ਪਾਇਲਟ ਸਮੇਤ 19 ਵਿਧਾਇਕਾਂ ਦੇ ਬਗਾਵਤ ਕਾਰਨ ਸੰਕਟ ‘ਚ ਫਸੀ ਅਸ਼ੋਕ ਗਹਿਲੋਤ ਸਰਕਾਰ ਦਾ ਕਹਿਣਾ ਹੈ ਕਿ ਉਹ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਚਾਹੁੰਦੀ ਹੈ ਅਤੇ ਉਸ ਨੇ ਰਾਜਪਾਲ ਤੋਂ ਇਸ ਸੰਬੰਧ ‘ਚ ਅਪੀਲ ਕੀਤੀ ਹੈ ਪਰ ਰਾਜਪਾਲ ਮਿਸ਼ਰਾ ਨੇ ਸੂਬਾ ਸਰਕਾਰ ਦੇ ਪ੍ਰਸਤਾਵ ਨੂੰ ਦੋ ਵਾਰ ਵਾਪਸ ਕਰ ਦਿੱਤਾ ਹੈ।

News Credit :jagbani(punjabkesar)