Image Courtesy :jagbani(punjabkesar)

ਸੂਰਤ— ਗੁਜਰਾਤ ਦੇ ਸੂਰਤ ਸ਼ਹਿਰ ਵਿਚ 10ਵੀਂ ਜਮਾਤ ‘ਚ ਪੜ੍ਹਨ ਵਾਲੀਆਂ ਵਿਦਿਆਰਥਣਾਂ ਨੇ ਹਾਲ ਹੀ ‘ਚ ਧਰਤੀ ਦੇ ਨੇੜੇ ਇਕ ਐਸਟਰੋਇਡ Asteroid (ਨਿੱਕਾ ਤਾਰਾ) ਦੀ ਮੌਜੂਦਗੀ ਦਾ ਪਤਾ ਲਾਇਆ ਹੈ। ਨਾਸਾ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ। ਦੋਹਾਂ ਕੁੜੀਆਂ ਵਲੋਂ ਲੱਭੇ ਗਏ ਨਿੱਕਾ ਤਾਰਾ ਨੂੰ ਨਾਸਾ ਵਲੋਂ ਐੱਚਐੱਲਵੀ2514 ਦੇ ਰੂਪ ਵਿਚ ਨਾਮ ਦਿੱਤਾ ਗਿਆ ਹੈ। ਇਹ ਤਾਰਾ ਭਵਿੱਖ ਵਿਚ ਸਾਡੇ ਗ੍ਰਹਿ ਤੋਂ ਹੋ ਕੇ ਲੰਘੇਗਾ। ਸੂਰਤ ਦੀਆਂ ਇਹ ਦੋਵੇਂ ਕੁੜੀਆਂ ਵੈਦੇਹੀ ਵੇਕਾਰੀਆ ਸੰਜੈਭਾਈ ਅਤੇ ਰਾਧਿਕਾ ਲਖਾਨੀ ਪ੍ਰਫੂੱਲਭਾਈ ਨੇ ਇਹ ਖੋਜ ਕੀਤੀ ਹੈ। ਦੋਹਾਂ ਦੀ ਇਹ ਖੋਜ ਇਕ ਕੌਮਾਂਤਰੀ ਮੁਹਿੰਮ ਦੇ ਹਿੱਸੇ ਦੇ ਰੂਪ ਵਿਚ ਹੈ। ਦੋਹਾਂ ਨੇ ਪੁਲਾੜ ‘ਚ ਰਿਸਰਚ ਲਈ ਨਾਸਾ ਨਾਲ ਸੰਬੰਧਤ ਆਲ ਇੰਡੀਆ ਐਸਟ੍ਰੋਇਡ ਸਰਚ ਕੈਂਪੇਨ ਦਾ ਹਿੱਸਾ ਰਹਿਣ ਦੌਰਾਨ ਸਟੱਡੀ ਵਿਚ ਇਸ ਐਸਟਰੋਇਡ ਲੱਭਿਆ।
ਪੀ. ਪੀ. ਸਾਵਨੀ ਚੈਤਨਯ ਵਿਦਿਆ ਸੰਕੁਲ ਨਾਮੀ ਸੀ. ਬੀ. ਐੱਸ. ਈ. ਸਕੂਲ ਦੀਆਂ ਵਿਦਿਆਰਥੀਆਂ ਨੇ ਦੋ ਮਹੀਨੇ ਦੇ ਵਿਗਿਆਨ ਪ੍ਰੋਗਰਾਮ ਵਿਚ ਹਿੱਸਾ ਲਿਆ, ਜਿਸ ਨੂੰ ਆਲ ਇੰਡੀਆ ਐਸਟ੍ਰੋਇਡ ਸਰਚ ਕੈਂਪੇਨ 2020 ਕਿਹਾ ਗਿਆ। ਦੋ ਮਹੀਨੇ ਦੇ ਵਿਗਿਆਨ ਪ੍ਰੋਗਰਾਮ ਵਿਚ ਇਨ੍ਹਾਂ ਕੁੜੀਆਂ ਨੇ ਹਿੱਸਾ ਲਿਆ ਸੀ। ਜਿਸ ਨੂੰ ਕੌਮਾਂਤਰੀ ਖਗੋਲੀ ਖੋਜ ਸਹਿਯੋਗ (ਆਈ. ਏ. ਐੱਸ. ਸੀ.) ਅਤੇ ਟੈਕਸਾਸ ਦੇ ਹਾਰਡਿਨ ਸੀਮਨਸ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੁਲਾੜ ਇੰਡੀਆ ਵਲੋਂ ਸੰਚਾਲਿਤ ਕੀਤਾ ਗਿਆ ਸੀ। ਦੋਹਾਂ ਵਿਦਿਆਰਥਣਾਂ ਨੇ ਖਗੋਲ ਵਿਗਿਆਨ ਦਾ ਅਧਿਐਨ ਸਪੇਸ ਇੰਸਟੀਚਿਊਟ ਤੋਂ ਕੀਤਾ ਸੀ। ਨਾਸਾ ਨੇ ਈ-ਮੇਲ ਭੇਜ ਕੇ ਖੋਜ ਦੀ ਪੁਸ਼ਟੀ ਵੀ ਕੀਤੀ। ਇੰਸਟੀਚਿਊਟ ਨੂੰ ਭੇਜੇ ਮੇਲ ਵਿਚ ਆਈ. ਏ. ਐੱਸ. ਸੀ. ਦੇ ਡਾਇਰੈਕਟਰ ਡਾ. ਪ੍ਰੈਟ੍ਰਿਕ ਮਿਲਰ ਨੇ ਦੱਸਿਆ ਕਿ ਪਿਛਲੀ ਮੁਹਿੰਮ ਵਿਚ ਤੁਸੀਂ ਐੱਚਐੱਲਵੀ2514 ਐਸਟਰੋਇਡ ਦੀ ਰਿਪੋਰਟ ਕੀਤੀ ਸੀ। ਹੁਣ ਇਹ ਮੰਗਲ ਗ੍ਰਹਿ ਦੇ ਨੇੜੇ ਹੈ। ਕੁਝ ਦਿਨਾਂ ਬਾਅਦ ਹੀ ਇਹ ਧਰਤੀ ਨੂੰ ਵੀ ਕ੍ਰਾਸ ਕਰ ਸਕਦਾ ਹੈ। ਵਧਾਈ।
ਸਪੇਸ ਇੰਡੀਆ ਦੇ ਸੋਸ਼ਲ ਮੀਡੀਆ ਡਿਵੀਡਜ਼ਨ ਨੇ 24 ਜੁਲਾਈ 2020 ਨੂੰ ਇਸ ਦੀ ਜਾਣਕਾਰੀ ਦਿੱਤੀ। ਪੋਸਟ ‘ਚ ਲਿਖਿਆ ਗਿਆ ਹੈ- ਡਿਸਕਵੀ ਅਲਰਟ! ਰਾਧਿਕਾ ਅਤੇ ਵੈਦੇਹੀ ਨੇ ਇਕ ਧਰਤੀ ਵਸਤੂ ਦੀ ਖੋਜ ਕੀਤੀ ਸੀ, ਜੋ ਮੌਜੂਦਾ ਸਮੇਂ ਵਿਚ ਮੰਗਲ ਗ੍ਰਹਿ ਦੇ ਨੇੜੇ ਹੈ। ਖੋਜ ਕਰਨ ਲਈ ਵਿਦਿਆਰਥਣਾਂ ਨੇ ਹਵਾਈ ‘ਚ ਪੈਨ ਸਟਾਰਸ ਟੈਲੀਸਕੋਪ ਦਾ ਇਸਤੇਮਾਲ ਕੀਤਾ ਸੀ। ਇਹ ਉੱਨਤ ਟੈਲੀਸਕੋਪ ਆਪਣੇ ਉੱਚ ਸ਼੍ਰੇਣੀ ਦੇ ਸੀ. ਸੀ. ਡੀ. ਕੈਮਰਿਆਂ ਅਤੇ ਉੱਚ ਫੀਲਡ ਆਫ ਵਿਊ ਨਾਲ ਗ੍ਰਹਾਂ ਦੀਆਂ ਤਸਵੀਰਾਂ ਲੈਂਦਾ ਹੈ।
News Credit :jagbani(punjabkesar)