Image Courtesy :jagbani(punjabkesar)

ਨਵੀਂ ਦਿੱਲੀ- ਭਾਰਤ ‘ਚ ਹੁਣ ਕੋਰੋਨਾ ਮਹਾਮਾਰੀ ਦਾ ਇਨਫੈਕਸ਼ਨ ਦੁਨੀਆ ‘ਚ ਸਭ ਤੋਂ ਤੇਜ਼ ਸਪੀਡ ਨਾਲ ਵਧ ਰਿਹਾ ਹੈ। ਬਲੂਮਬਰਗ ਕੋਰੋਨਾ ਵਾਇਰਸ ਟ੍ਰੈਕਰ ਅਨੁਸਾਰ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ‘ਚ 20 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ। ਕੋਰੋਨਾ ਦੇ ਕੁੱਲ ਮਾਮਲਿਆਂ ‘ਚ ਭਾਰਤ ਦੁਨੀਆ ਭਰ ‘ਚ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਹੀ ਪਿੱਛੇ ਹੈ। ਭਾਰਤ ਅਤੇ ਬ੍ਰਾਜ਼ੀਲ ‘ਚ ਸਭ ਤੋਂ ਘੱਟ ਟੈਸਟ ਕੀਤੇ ਗਏ ਹਨ। ਭਾਰਤ ‘ਚ ਪ੍ਰਤੀ ਹਜ਼ਾਰ ਲੋਕਾਂ ‘ਤੇ 11.8 ਅਤੇ ਬ੍ਰਾਜ਼ੀਲ ‘ਚ 11.93 ਟੈਸਟ ਕੀਤੇ ਜਾ ਰਹੇ ਹਨ। ਦੂਜੇ ਪਾਸੇ ਅਮਰੀਕਾ ‘ਚ ਪ੍ਰਤੀ ਹਜ਼ਾਰ ਲੋਕਾਂ ‘ਤੇ 152.98 ਅਤੇ ਰੂਸ ‘ਚ 184.34 ਟੈਸਟ ਹੋ ਰਹੇ ਹਨ।
ਦੇਸ਼ ‘ਚ ਮੰਗਲਵਾਰ ਨੂੰ ਲਗਾਤਾਰ 6ਵੇਂ ਦਿਨ ਕੋਰੋਨਾ ਦੇ 45 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਆਏ। 24 ਘੰਟਿਆਂ ਦੌਰਾਨ ਆਏ ਮਾਮਲਿਆਂ ਦੀ ਗਿਣਤੀ 47,704 ਸੀ। ਇਸ ਦੌਰਾਨ 654 ਦੀ ਜਾਨ ‘ਤੇ ਕੋਰੋਨਾ ਭਾਰੀ ਪਿਆ ਤਾਂ 35,176 ਲੋਕਾਂ ਨੇ ਇਸ ਨੂੰ ਮਾਤ ਦੇਣ ‘ਚ ਕਾਮਯਾਬੀ ਹਾਸਲ ਕੀਤੀ। ਪਿਛਲੇ 5 ਦਿਨਾਂ ਤੋਂ ਕੋਰਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ 30 ਹਜ਼ਾਰ ਤੋਂ ਵੱਧ ਰਹੀ ਹੈ ਅਤੇ ਰਿਕਵਰੀ ਰੇਟ 64.23 ਫੀਸਦੀ ‘ਤੇ ਪਹੁੰਚ ਗਿਆ ਹੈ। ਸਰਕਾਰ ਦਾ ਕਹਿਣਾ ਹੈ ਕਿ ਡੈੱਥ ਰੇਟ ਵੀ ਹੁਣ 2.25 ਫੀਸਦੀ ਹੋ ਗਿਆ ਹੈ। ਦੇਸ਼ ਦੇ ਜਿਨ੍ਹਾਂ ਸੂਬਿਆਂ ‘ਚ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉਨ੍ਹਾਂ ‘ਚ ਮਹਾਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਸ਼ਾਮਲ ਹਨ।
ਇਕ ਸਰਕਾਰੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਕੋਵਿਡ ਆਫ਼ਤ ਚ ਦੇਸ਼ ਦੇ ਅੰਦਰ 10 ਕਰੋੜ ਨੌਕਰੀਆਂ ‘ਤੇ ਖਤਰਾ ਪੈਦਾ ਹੋ ਗਿਆ ਹੈ। ਰਿਪੋਰਟ ‘ਚ ਕੋਵਿਡ ਮਹਾਮਾਰੀ ਤੋਂ ਬਾਅਦ ਪੈਦਾ ਆਰਥਿਕ ਸੰਕਟ ਨਾਲ ਨਜਿੱਠਣ ਲਈ ਖੇਤੀ ਤੋਂ ਜ਼ਿਆਦਾ ਉਦਯੋਗ ‘ਤੇ ਫੋਕਸ ਕਰਨ ਦੀ ਗੱਲ ਵੀ ਕਹੀ ਗਈ ਹੈ। ਇਹ ਰਿਪੋਰਟ ਰਾਜ ਸਭਾ ਦੀ ਸਟੈਡਿੰਗ ਕਮੇਟੀ ਦੇ ਸਾਹਮਣੇ ਰੱਖੀ ਗਈ। ਸਰਕਾਰੀ ਵਲੋਂ ਨੌਕਰੀਆਂ ‘ਤੇ ਇਤਿਹਾਸਕ ਸੰਕਟ ਦੀ ਗੱਲ ਪਹਿਲੀ ਵਾਰ ਕਿਸੇ ਸਰਕਾਰੀ ਰਿਪੋਰਟ ‘ਚ ਸਾਹਮਣੇ ਆਈ ਹੈ।
News Credit :jagbani(punjabkesar)