Image Courtesy :jagbani(punjabkesar)

ਗੜ੍ਹਦੀਵਾਲਾ — ਨਵਾਂ ਅਕਾਲੀ ਦਲ ਬਣਾਉਣ ਵਾਲੇ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੇ ਪ੍ਰਧਾਨ ਬਣਨ ਉਪਰੰਤ ਪਹਿਲੀ ਵਾਰ ਗੜ੍ਹਦੀਵਾਲਾ ਦੇ ਨੇੜੇ ਪੈਂਦੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਪਾਰਟੀ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਸ਼ੋਮਣੀ ਅਕਾਲੀ ਦਲ (ਡੀ) ਵੱਲੋਂ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਸੇਵਾ ਸਿੰਘ ਨਾਲ ਪਾਰਟੀ ਦੇ ਵਿਸਥਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚੋਂ ਨਿਘਾਰ ਨੂੰ ਦੂਰ ਕਰਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਗੁੰਮਸ਼ਦਗੀਆਂ ਸਣੇ ਹੋਰ ਤਤਕਾਲੀ ਮੱਸਲਿਆਂ ਤੋਂ ਇਲਾਵਾ ਪੰਥਕ ਵਿਚਾਰਾਂ ਕੀਤੀਆਂ ।
ਇਸ ਮੌਕੇ ਢੀਂਡਸਾ ਨੇ ਕਿਹਾ ਕਿ ਸੂਬੇ ਅੰਦਰ ਅੱਜ ਸ਼੍ਰੋਮਣੀ ਅਕਾਲੀ ਦਲ (ਡੀ) ਦੇ ਪਰਿਵਾਰ ਵੱਡਾ ਹੋ ਰਿਹਾ ਹੈ, ਜਿਸ ‘ਚ ਪੰਜਾਬ ਹਿਤੈਸ਼ੀ ਲੋਕ ਲਗਾਤਾਰ ਸ਼ਾਮਲ ਹੋ ਰਹੇ ਹਨ। ਢੀਂਡਸਾ ਨੇ ਕਿਹਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਪੁਰਾਣੇ ਸਿਧਾਤਾਂ ‘ਤੇ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਲਈ ਸੂਬੇ ਅੰਦਰੋਂ ਵੱਡੇ ਪੱਧਰ ‘ਤੇ ਉਨ੍ਹਾਂ ਨੂੰ ਸਾਥ ਮਿਲ ਰਿਹਾ ਹੈ। ਇਸ ਮੌਕੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਦੇ ਮੁੱਖੀ ਸੰਤ ਬਾਬਾ ਸੇਵਾ ਸਿੰਘ ਨੇ ਕਿਹਾ ਕਿ ਜਿਹੜੀ ਵੀ ਪਾਰਟੀ ਸਿੱਖੀ ਸਿਧਾਤਾਂ ‘ਤੇ ਪਹਿਰਾ ਦੇਵੇਗੀ ਜਾਂ ਸਿੱਖ ਕੌਮ ਦੇ ਮੱਸਲਿਆਂ ਸਬੰਧੀ ਅਵਾਜ਼ ਬੁਲੰਦ ਕਰੇਗੀ ਸੰਤ ਸਮਾਜ ਵੱਲੋਂ ਪੂਰਨ ਤੌਰ ‘ਤੇ ਉਸ ਪਾਰਟੀ ਦਾ ਸਮਰਥਨ ਕੀਤਾ ਜਾਵੇਗਾ। ਇਸ ਮੌਕੇ ਪੁੱਜੀਆਂ ਸਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਿਰਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਗੁਰਚਰਨ ਸਿੰਘ ਚੰਨੀ ਜਲੰਧਰ, ਸ. ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਸੰਸਦੀ ਸਕੱਤਰ, ਨਿਧੜਕ ਸਿੰਘ ਬਰਾੜ, ਸਤਵਿੰਦਰਪਾਲ ਸਿੰਘ ਢੱਟ ਸਾਬਕਾ ਚੇਅਰਮੈਨ ਕੋਅਪਰੇਟਿਵ ਬੈਂਕ, ਤੇਜਿੰਦਰਪਾਲ ਸਿੰਘ ਸੰਧੂ ਪਟਿਆਲਾ, ਜਸਵਿੰਦਰ ਸਿੰਘ ਓ. ਐੱਸ. ਡੀ, ਦਵਿੰਦਰ ਸਿੰਘ ਸੋਢੀ ਸਿਆਸੀ ਸਲਾਹਕਾਰ, ਅਵਤਾਰ ਸਿੰਘ ਜੌਹਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਪਰਮਜੀਤ ਸਿੰਘ ਗੁਰਤੇਜ਼ ਸਿੰਘ ਆਦਿ ਹਾਜ਼ਰ ਸਨ।

News Credit :jagbani(punjabkesar)