ਮੁੰਬਈ – ਭਾਰਤੀ ਦਿਵਿਆਂਗ ਕ੍ਰਿਕਟ ਸੰਘ (PCCI) ਇਸ ਗੱਲ ਨੂੰ ਲੈ ਕੇ ਨਿਰਾਸ਼ ਹੈ ਕਿ ਬਾਰ-ਬਾਰ ਅਪੀਲ ਦੇ ਬਾਵਜੂਦ BCCI ਨੇ ਅਜੇ ਤਕ ਉਸ ਨੂੰ ਆਪਣੇ ਸਾਏ ਹੇਠ ਨਹੀਂ ਲਿਆ। ਸੰਘ ਨੇ ਇੱਕ ਬਿਆਨ ਵਿੱਚ ਕਿਹਾ, ”ਜਦੋਂ ਸੌਰਭ ਗਾਂਗੁਲੀ BCCI ਮੁਖੀ ਬਣਿਆ ਸੀ ਤਾਂ ਕਈਆਂ ਨੂੰ ਉਮੀਦਾਂ ਬੱਝੀਆਂ ਸਨ। ਅੰਗਹੀਣ ਕ੍ਰਿਕਟਰਾਂ ਨੂੰ ਕਾਫ਼ੀ ਉਮੀਦਾਂ ਸਨ ਕਿ ਹੁਣ ਕੋਈ ਤਾਂ ਉਨ੍ਹਾਂ ਦੇ ਮਾਸਲੇ ‘ਤੇ ਧਿਆਨ ਦੇਵੇਗਾ ਅਤੇ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਵੇਗੀ।”
ਇਸ ਵਿੱਚ ਕਿਹਾ ਗਿਆ, ”ਵਿਕਲਾਂਗ ਕ੍ਰਿਕਟਰਾਂ ਅਤੇ ਦਾਦਾ (ਗਾਂਗੁਲੀ) ਵਿਚਾਲੇ ਮੀਟਿੰਗ ਤੋਂ ਬਾਅਦ ਉਮੀਦਾਂ ਹੋਰ ਵਧ ਗਈਆਂ ਸਨ ਪਰ ਅਜੇ ਤਕ ਕੁੱਝ ਨਹੀਂ ਹੋਇਆ। ਆਸ਼ਾ ਹੁਣ ਨਿਰਾਸ਼ਾ ਵਿੱਚ ਬਦਲ ਗਈ ਹੈ।” ਸੰਘ ਨੇ ਕਿਹਾ ਕਿ ਭਾਰਤ ਵਿੱਚ ਦਿਵਿਆਂਗ ਕ੍ਰਿਕਟਰਾਂ ਨੂੰ ਪਛਾਣ ਨਹੀਂ ਮਿਲੀ।