
ਮੈਨਚੈਸਟਰ – ਇੰਗਲੈਂਡ ਨੇ ਆਪਣੇ ਪੰਜ ਖਿਡਾਰੀਆਂ ਨੂੰ ਜੈਵਿਕ ਸੁਰੱਖਿਅਤ ਮਾਹੌਲ (BIOSPHERE) ‘ਚੋਂ ਰਿਲੀਜ਼ ਕਰ ਦਿੱਤਾ ਹੈ ਕਿਉਂਕਿ ਉਹ ਵੈੱਸਟ ਇੰਡੀਜ਼ ਵਿਰੁੱਧ ਚੱਲ ਰਹੇ ਤੀਜੇ ਅਤੇ ਆਖ਼ਰੀ ਟੈਸਟ ਲਈ ਟੀਮ ਵਿੱਚ ਨਹੀਂ ਚੁਣੇ ਗਏ। ਪੰਜ ਖਿਡਾਰੀਆਂ ਵਿਚੋਂ ਬੱਲੇਬਾਜ਼ ਜੋਅ ਡੈਨਲੀ ਆਇਰਲੈਂਡ ਵਿਰੁੱਧ ਆਗਾਮੀ ਲੜੀ ਤੋਂ ਪਹਿਲਾਂ ਟ੍ਰੇਨਿੰਗ ਕਰਨ ਵਾਲੇ ਸਫ਼ੇਦ ਗੇਂਦ ਦੇ ਗਰੁੱਪ ਨਾਲ ਜੁੜ ਜਾਵੇਗਾ।
ਇੰਗਲੈਂਡ ਐਂਡ ਵੇਲਜ਼ ਕ੍ਰਿਕਟ ਬੋਰਡ ਨੇ ਕਿਹਾ ਕਿ ਚਾਰ ਹੋਰ ਕ੍ਰਿਕਟਰ (ਡੈਨ ਲੌਰੈਂਸ, ਕ੍ਰੇਮ ਓਵਰਟਨ, ਓਲੀ ਰੋਬਿਨਸਨ ਅਤੇ ਓਲੀ ਸਟੋਨ) ਆਪਣੀ-ਆਪਣੀ ਕਾਊਂਟੀ ਪਰਤ ਗਏ ਹਨ। ਇੰਗਲੈਂਡ ਨੂੰ 30 ਜੁਲਾਈ ਤੋਂ ਆਇਰਲੈਂਡ ਵਿਰੁੱਧ ਤਿੰਨ ਵਨ ਡੇ ਮੈਚਾਂ ਦੀ ਲੜੀ ਖੇਡਣੀ ਹੈ।