Image Courtesy :jagbani(punjabkesar)

ਅਦਰਕ ਦੀ ਵਰਤੋਂ ਅਸੀਂ ਸਾਰੇ ਲੋਕ ਸਬਜ਼ੀ ਬਣਾਉਣ ਵਿੱਚ ਜ਼ਰੂਰ ਕਰਦੇ ਹਾਂ। ਕੁੱਝ ਲੋਕ ਇਸ ਦੀ ਵਰਤੋਂ ਮਸਾਲੇ ਦੇ ਤੌਰ ‘ਤੇ ਕਰਦੇ ਹਨ ਤਾਂ ਕੁੱਝ ਗਾਰਨਿਸ਼ ਲਈ। ਇਸ ਦੇ ਅਰੋਮਾ ਅਤੇ ਫ਼ਲੇਵਰ ਨਾਲ ਖਾਣੇ ਦਾ ਸੁਆਦ ਵਧ ਜਾਂਦਾ ਹੈ। ਬਹੁਤ ਸਾਰੇ ਲੋਕ ਉਹ ਵੀ ਹਨ ਜੋ ਅਦਰਕ ਵਾਲੀ ਚਾਹ ਪੀਣ ਦੇ ਚਾਹਵਾਨ ਹਨ। ਇਸ ਤੋਂ ਇਲਾਵਾ ਮੌਸਮ ਦੇ ਬਦਲਣ ਕਾਰਨ ਹੋਣ ਵਾਲੇ ਜ਼ੁਕਾਮ ਅਤੇ ਖੰਘ ਦਾ ਇਲਾਜ ਅਦਰਕ ਹੀ ਹੈ। ਅਦਰਕ ਦਾ ਪਾਣੀ ਪੀਣ ਨਾਲ ਸ਼ਰੀਰ ਦੀਆਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ। ਅਸੀਂ ਤੁਹਾਨੂੰ ਅਦਰਕ ਦੇ ਪਾਣੀ ਦੀ ਵਰਤੋਂ ਨਾਲ ਸ਼ਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ …
ਸ਼ੂਗਰ ਨੂੰ ਕੰਟਰੋਲ ਕਰੇ – ਅਦਰਕ ਦਾ ਪਾਣੀ ਡਾਇਬੀਟੀਜ਼ ਦੇ ਮਰੀਜ਼ਾਂ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਨਿਯਮਿਤ ਵਰਤੋਂ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ। ਇੰਨਾਂ ਹੀ ਨਹੀਂ ਇਸ ਨਾਲ ਆਮ ਲੋਕਾਂ ਵਿੱਚ ਡਾਇਬੀਟੀਜ਼ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਵਾਇਰਲ ਇਨਫ਼ੈਕਨ ਤੋਂ ਬਚਾਏ – ਅਦਰਕ ਦਾ ਪਾਣੀ ਪੀਣ ਨਾਲ ਸ਼ਰੀਰ ‘ਚ ਊਰਜਾ ਦਾ ਪੱਧਰ ਵਧਣ ਲੱਗ ਜਾਂਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਇਲਾਵਾ ਵਾਇਰਲ ਇਨਫ਼ੈਕਸ਼ਨ ਦਾ ਖ਼ਤਰਾ ਕਾਫ਼ੀ ਮਾਤਰਾ ਵਿੱਚ ਘੱਟ ਜਾਂਦਾ ਹੈ।
ਪਾਚਨ ਵਿੱਚ ਮਦਦਗਾਰ – ਅਦਰਕ ਵਾਲਾ ਪਾਣੀ ਸ਼ਰੀਰ ਵਿੱਚ ਡਾਈਜੈਸਟਿਵ ਜੂਸ ਨੂੰ ਵਧਾਉਂਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਆਉਂਦਾ ਹੈ ਅਤੇ ਖਾਣਾ ਆਸਾਨੀ ਨਾਲ ਪਚ ਜਾਂਦਾ ਹੈ।
ਚਮੜੀ ਸੰਬੰਧੀ ਰੋਗਾਂ ਨੂੰ ਦੂਰ ਰੱਖਦਾ ਹੈ – ਅਦਰਕ ਦਾ ਪਾਣੀ ਪੀਣ ਨਾਲ ਖ਼ੂਨ ਸਾਫ਼ ਹੁੰਦਾ ਹੈ ਅਤੇ ਚਮੜੀ ਗਲੋ ਕਰਦੀ ਹੈ ਇਹ ਪਿੰਪਲਜ਼ ਅਤੇ ਚਮੜੀ ਦੇ ਖ਼ਤਰੇ ਨੂੰ ਵੀ ਦੂਰ ਕਰਦਾ ਹੈ।
ਭਾਰ ਕੰਟਰੋਲ ਵਿੱਚ ਰੱਖਦਾ ਹੈ – ਅਦਰਕ ਦਾ ਪਾਣੀ ਪੀਣ ਨਾਲ ਸ਼ਰੀਰ ਦਾ ਮਟੈਬਲਿਜ਼ਮ ਠੀਕ ਰਹਿੰਦਾ ਹੈ। ਇਸ ਨੂੰ ਰੋਜ਼ ਪੀਣ ਨਾਲ ਸ਼ਰੀਰ ਦਾ ਵਾਧੂ ਫ਼ੈਟ ਖ਼ਤਮ ਹੋ ਜਾਂਦਾ ਹੈ।
ਕੈਂਸਰ ਤੋਂ ਰੱਖਿਆ – ਅਦਰਕ ਵਿੱਚ ਕੈਂਸਰ ਨਾਲ ਲੜਨ ਵਾਲੇ ਤਤ ਮੋਜੂਦ ਹੁੰਦੇ ਹਨ ਇਸ ਦਾ ਪਾਣੀ ਫ਼ੇਫ਼ੜਿਆਂ, ਪ੍ਰੌਸਟੇਟ, ਓਵੇਰਿਅਨ, ਕੋਲੋਨ, ਬ੍ਰੈੱਸਟ, ਸਕਿਨ ਆਦਿ ਕੈਂਸਰ ਤੋਂ ਰੱਖਿਆ ਕਰਦਾ ਹੈ।
ਖੰਘ ਤੋਂ ਮਿਲੇ ਰਾਹਤ – ਜੇਕਰ ਤੁਸੀਂ ਕੌਫ਼ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਅਦਰਕ ਦੀ ਵਰਤੋਂ ਕਰ ਸਕਦੇ ਹੋ। ਇੱਕ ਕੱਪ ਪਾਣੀ ਵਿੱਚ ਅਦਰਕ ਦਾ ਇੱਕ ਛੋਟਾ ਟੁੱਕੜਾ ਪਾ ਕੇ ਉਸ ਨੂੰ ਪੰਜ ਮਿੰਟਾਂ ਲਈ ਉਬਾਲੋ। ਫ਼ਿਰ ਉਸ ਨੂੰ ਠੰਡਾ ਹੋਣ ਤੋਂ ਬਾਅਦ ਪੀ ਲਓ। ਅਜਿਹਾ ਕਰਨ ਨਾਲ ਕੌਫ਼ ਜਮ੍ਹਾਂ ਹੋਣ ਤੋਂ ਰਾਹਤ ਮਿਲਦੀ ਹੈ।
ਹਾਰਟ ਬਰਨ ਕਰੇ ਦੂਰ – ਖਾਣਾ ਖਾਣ ਤੋਂ 20 ਮਿੰਟ ਬਾਅਦ ਇੱਕ ਕੱਪ ਅਦਰਕ ਦਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਇਹ ਪਾਣੀ ਤੁਹਾਡੇ ਸ਼ਰੀਰ ਵਿੱਚ ਐਸਿਡ ਦੀ ਮਾਤਰਾ ਨੂੰ ਕੰਟਰੋਲ ਕਰਦਾ ਹੈ ਅਤੇ ਹਾਰਟ ਬਰਨ ਦੀ ਸਮੱਸਿਆ ਨੂੰ ਵੀ ਦੂਰ ਕਰਦਾ ਹੈ।
ਸਿਰ ਦਰਦ ਤੋਂ ਰਾਹਤ – ਅਦਰਕ ਦਾ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਸਹੀ ਰਹਿੰਦਾ ਹੈ ਅਤੇ ਮਸਲਜ਼ ਵਿੱਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਨਾਲ ਹੀ ਸਿਰ ਦਰਦ ਵਿੱਚ ਵੀ ਇਹ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੁੰਦਾ ਹੈ।
ਸੂਰਜਵੰਸ਼ੀ