Image Courtesy :jagbani(punjabkesar)

ਬੱਚਿਆ੬ ਨੂੰ ਲੌਕੀ ਦੀ ਸਬਜ਼ੀ ਕੁੱਝ ਖ਼ਾਸ ਪਸੰਦ ਨਹੀਂ ਹੁੰਦੀ। ਅਜਿਹੇ ‘ਚ ਤੁਸੀਂ ਕਸ਼ਮੀਰੀ ਲੌਕੀ ਬਣਾ ਸਕਦੇ ਹੋ। ਕਸ਼ਮੀਰੀ ਦਹੀਂ ਲੌਕੀ ਖਾਣ ‘ਚ ਵੀ ਬਹੁਤ ਹੀ ਟੇਸਟੀ ਹੁੰਦੀ ਹੈ ਨਾਲ ਹੀ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੁੰਦਾ ਹੈ। ਆਓ ਜਾਣਦੇ ਹਾ੬ ਸੁਆਦੀ ਕਸ਼ਮੀਰੀ ਦਹੀਂ ਲੌਕੀ ਬਣਾਉਣ ਦੀ ਵਿਧੀ ਬਾਰੇ …
ਸਮੱਗਰੀ
ਲੌਕੀ 1 ਕਿਲੋਗ੍ਰਾਮ
ਨਮਕ 1/4 ਚੱਮਚ
ਦਹੀਂ 1.3 ਕਿਲੋਗ੍ਰਾਮ
ਨਮਕ 1 ਚੱਮਚ
ਇਲਾਇਚੀ 1 ਚੱਮਚ
ਦਾਲਚੀਨੀ 1 ਇੰਚ
ਲਸਣ 5-6 ਕਲੀਆ੬
ਵੇਸਣ 1 ਚੱਮਚ
ਅੰਡਾ 1
ਸੌਂਫ਼ ਦਾ ਬੀਜ ਪਾਊਡਰ 1 ਚੱਮਚ
ਪਾਣੀ 440 ਮਿਲੀਲੀਟਰ
ਪੁਦੀਨਾ 1 ਚੱਮਚ
ਤੇਲ 2 ਚੱਮਚ
ਪਾਣੀ 110 ਮਿਲੀਲੀਟਰ
ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਇੱਕ ਕਿਲੋਗ੍ਰਾਮ ਲੌਕੀ ਨੂੰ ਤੁਸੀਂ ਚੰਗੀ ਤਰ੍ਹਾ੬ ਨਾਲ ਸੁਕਾ ਲਓ। ਫ਼ਿਰ ਇਸ ਦਾ ਛਿਲਕਾ ਉਤਾਰ ਕੇ ਇਸ ਨੂੰ ਡੇਢ ਇੰਚ ਦੇ ਆਕਾਰ ‘ਚ ਛੋਟੇ-ਛੋਟੇ ਪੀਸਾਂ ‘ਚ ਕੱਟ ਲਓ। ਇਸ ‘ਚੋਂ ਸਾਰੇ ਬੀਜ ਬਾਹਰ ਕੱਢ ਦਿਓ।
2. ਇੱਕ ਭਾ੬ਡੇ ‘ਚ ਤੇਲ ਗਰਮ ਕਰੋ ਅਤੇ ਇਸ ‘ਚ 1/4 ਚੱਮਚ ਨਮਕ ਪਾਓ। ਫ਼ਿਰ ਇਸ ‘ਚ ਲੌਕੀ ਨੂੰ ਤਲ ਲਓ।
3. ਕਿਸੇ ਦੂਜੇ ਭਾਂਡੇ ‘ਚ 1.3 ਕਿਲੋਗ੍ਰਾਮ ਦਹੀਂ, 1 ਚੱਮਚ ਨਮਕ, 1 ਚੱਮਚ ਇਲਾਇਚੀ, 1 ਇੰਚ ਦਾਲਚੀਨੀ, 5-6 ਲਸਣ, 1 ਚੱਮਚ ਵੇਸਣ, 1 ਅੰਡਾ ਪਾ ਕੇ ਚੰਗੀ ਤਰ੍ਹਾਂ ਨਾਲ ਗ੍ਰਾਇੰਡ ਕਰੋ।
4. ਫ਼ਿਰ ਇਸ ਮਿਸ਼ਰਣ ਨੂੰ ਭਾਂਡੇ ‘ਚ ਪਾ ਕੇ 20-25 ਮਿੰਟ ਲਈ ਪਕਾਓ।
5. ਇੱਕ ਭਾਰੀ ਤਲੇ ਵਾਲੀ ਕੜਾਈ ‘ਚ ਫ਼੍ਰਾਈ ਕੀਤੀ ਹੋਈ ਲੌਕੀ, 1 ਚੱਮਚ ਸੌਂਫ਼ ਪਾਊਡਰ, 440 ਮਿਲੀਲੀਟਰ ਪਾਣੀ ਪਾ ਕੇ ਢੱਕਣ ਨਾਲ ਕਵਰ ਕਰ ਲਓ ਅਤੇ ਪੰਜ ਮਿੰਟ ਪਕਣ ਦਿਓ।
6. ਫ਼ਿਰ ਇਸ ‘ਚ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਦਹੀਂ ਦਾ ਮਿਸ਼ਰਣ ਪਾ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਫ਼ਿਰ ਇਸ ‘ਚ 1 ਚੱਮਚ ਧਨੀਆ, 2 ਚੱਮਚ ਤੇਲ, 110 ਮਿਲੀਲੀਟਰ ਪਾਣੀ ਪਾ ਕੇ ਢੱਕਣ ਨਾਲ ਕਵਰ ਕਰੋ ਅਤੇ 25 ਮਿੰਟ ਤਕ ਪਕਾਓ ਜਦੋ੬ ਤਕ ਕਿ ਗ੍ਰੇਵੀ ਗਾੜ੍ਹੀ ਨਾ ਹੋ ਜਾਵੇ।
8. ਧਨੀਏ ਨਾਲ ਗਾਰਨਿਸ਼ ਕਰੋ ਅਤੇ ਰੋਟੀ ਨਾਲ ਗਰਮਾ-ਗਰਮ ਸਰਵ ਕਰੋ।