Image Courtesy :punjabi.bollywoodtadka

ਪੰਜਾਬੀ ਮਨੋਰੰਜਨ ਜਗਤ ਦਾ ਮਲਟੀ ਟੈਲੈਂਟਿਡ ਐਕਟਰ ਅਤੇ ਗਾਇਕ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦਾ ਹੈ ਅਤੇ ਪ੍ਰਸ਼ੰਸਕਾਂ ਲਈ ਕੁੱਝ ਨਾ ਕੁੱਝ ਨਵਾਂ ਸਾਂਝਾ ਕਰਦੇ ਰਹਿੰਦਾ ਹੈ। ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਪਹਿਲੀ ਵਾਰ ਆਪਣੇ ਪੂਰੇ ਪਰਿਵਾਰ ਦੀ ਇੱਕ ਤਸਵੀਰ ਸਾਂਝੀ ਕੀਤੀ ਸੀ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ‘ਚ ਗਿੱਪੀ ਗਰੇਵਾਲ ਆਪਣੀ ਲਾਈਫ਼ ਪਾਟਨਰ ਅਤੇ ਆਪਣੇ ਤਿੰਨੋਂ ਬੇਟਿਆਂ ਨਾਲ ਦਿਖਾਈ ਦੇ ਰਿਹਾ ਹੈ।
ਇਸ ਤੋਂ ਇਲਾਵਾ, ਗਿੱਪੀ ਗਰੇਵਾਲ ਨੇ ਆਪਣੇ ਪੁੱਤਰਾਂ ਦੀਆਂ ਕੁੱਝ ਨਵੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਜਿਨ੍ਹਾਂ ‘ਚ ਉਨ੍ਹਾਂ ਦਾ ਛੋਟਾ ਪੁੱਤਰ ਬੇਹੱਦ ਕਿਊਟ ਅੰਦਾਜ਼ ‘ਚ ਨਜ਼ਰ ਆ ਰਿਹਾ ਹੈ। ਉਸ ਨੇ ਕੈਪਸ਼ਨ ‘ਚ ਬਹੁਤ ਹੀ ਖ਼ੂਬਸੂਰਤ ਮੈਸੇਜ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਸ ਨੇ ਲਿਖਿਆ ਹੈ, ”ਦੁਨੀਆ ਨੂੰ ਬਦਲਣ ਲਈ ਆਪਣੀ ਮੁਸਕਰਾਹਟ ਦੀ ਵਰਤੋਂ ਕਰੋ, ਦੁਨੀਆਂ ਨੂੰ ਆਪਣੀ ਮੁਸਕਾਨ ਬਦਲਣ ਦਾ ਮੌਕਾ ਨਾ ਦਿਓ।