Image Courtesy :jagbani(punjabkesar)

ਦੁਬਈ – ਇੰਗਲੈਂਡ ਅਤੇ ਆਇਰਲੈਂਡ ਵਿਚਾਲੇ 30 ਜੁਲਾਈ ਤੋਂ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ ਦੇ ਨਾਲ ICC ਵਰਲਡ ਕੱਪ ਸੁਪਰ ਲੀਗ ਦੀ ਸ਼ੁਰੂਆਤ ਹੋ ਜਾਵੇਗੀ ਅਤੇ ਇਸ ਵਿੱਚ ਹੌਲੇ ਓਵਰ ਰੇਟ ਟੀਮਾਂ ਦੇ ਅੰਕ ਕੱਟੇ ਜਾਣਗੇ ਅਤੇ ਫ਼ਰੰਟ ਫ਼ੁੱਟ ਨੋ-ਬਾਲ ਦੀ ਨਿਗਰਾਨੀ ਖ਼ਾਸ ਤੌਰ ‘ਤੇ ਤੀਜਾ ਅੰਪਾਇਰ ਕਰੇਗਾ। ਫ਼੍ਰੰਟ ਫ਼ੁੱਟ ਨੋ-ਬਾਲ ਨੂੰ ਲੈ ਕੇ ਇਹ ਨਿਯਮ ਵਨ ਡੇ ਅਤੇ T-20 ਦੋਵਾਂ ਵਿੱਚ ਲਾਗੂ ਹੋਵੇਗਾ। ਪਿਛਲੇ ਕੁੱਝ ਸਾਲਾਂ ਵਿੱਚ ਅਜਿਹੇ ਕਈ ਮਾਮਲੇ ਦੇਖਣ ਵਿੱਚ ਆਏ ਹਨ ਜਦੋਂ ਮੈਦਾਨੀ ਅੰਪਾਇਰ ਫ਼ਰੰਟ ਫ਼ੁੱਟ ਨੋ-ਬਾਲ ਨਹੀਂ ਦੇਖ ਪਾਉਂਦੇ ਹਨ ਤੇ ਬੱਲੇਬਾਜ਼ ਨੂੰ ਅਜਿਹੀ ਬਾਲ ‘ਤੇ ਆਊਟ ਹੋਣ ਦੀ ਸੂਰਤ ਵਿੱਚ ਨੁਕਸਾਨ ਚੁੱਕਣਾ ਪੈਂਦਾ ਹੈ। ਅਜਿਹੀ ਬਾਲ ‘ਤੇ ਫ਼੍ਰੀ ਹਿੱਟ ਮਿਲਣ ਦਾ ਬੱਲੇਬਾਜ਼ ਨੂੰ ਫ਼ਾਇਦਾ ਵੀ ਹੁੰਦਾ ਹੈ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ ਨੇ ਇਸ ਤਕਨੀਕ ਦਾ ਇਸਤੇਮਾਲ ਭਾਰਤ ਅਤੇ ਵੈੱਸਟਇੰਡੀਜ਼ ਵਿਚਾਲੇ ਪਿਛਲੇ ਸਾਲ ਵਨ ਡੇ ਸੀਰੀਜ਼ ਦੌਰਾਨ ਕੀਤਾ ਸੀ। ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲੇ ਸਨ ਜਿਸ ਤੋਂ ਬਾਅਦ ICC ਨੇ ਇਸ ਸਾਲ ਦੇ ਸ਼ੁਰੂ ਵਿੱਚ ਆਸਟਰੇਲੀਆ ਵਿੱਚ ਹੋਏ ਮਹਿਲਾ T-20 ਵਿਸ਼ਵ ਕੱਪ ਵਿੱਚ ਵੀ ਇਸਦਾ ਇਸਤੇਮਾਲ ਕੀਤਾ ਸੀ। ਉਚਾਈ ਦੇ ਲਈ ਨੋ-ਬਾਲ ਦਾ ਫ਼ੈਸਲਾ ਮੈਦਾਨੀ ਅੰਪਾਇਰ ਹੀ ਕਰਨਗੇ।