Image Courtesy :jagbani(punjabkesar)

ਗੰਢਾ ਹਰ ਘਰ ‘ਚ ਹੁੰਦਾ ਹੈ। ਗੰਢੇ ਦੀ ਸਬਜ਼ੀਆਂ ਬਣਾਉਣ ਤੋਂ ਇਲਾਵਾ ਸਲਾਦ ਦੇ ਤੌਰ ‘ਤੇ ਵੀ ਵਰਤੋਂ ਕਰਦੇ ਹਾਂ। ਕੀ ਤੁਹਾਨੂੰ ਪਤਾ ਹੈ ਗੰਢਾ ਖਾਣ ਦੇ ਨਾਲ-ਨਾਲ ਇਸ ਦੇ ਰਸ ਨਾਲ ਵੀ ਸਾਨੂੰ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ। ਗੰਢ ਦੇ ਰਸ ‘ਚ ਵਾਇਟਾਮਿਨ-A, B-6, C ਅਤੇ E ਤੋਂ ਇਲਾਵਾ ਸਲਫ਼ਰ, ਸੋਡੀਅਮ, ਪੋਟੈਸ਼ੀਅਮ, ਆਦਿ ਵਰਗੇ ਬਹੁਤ ਸਾਰੇ ਤੱਤ ਪਾਏ ਜਾਂਦੇ ਹਨ। ਸ਼ਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ਲਈ ਗੰਢੇ ਦੇ ਨੁਸਖ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਿਰਫ਼ ਦੋ ਚੱਮਚ ਗੰਢੇ ਦੇ ਰਸ ਨਾਲ ਹੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਬਰਸਾਤ ਦੇ ਮੌਸਮ ‘ਚ ਜ਼ਿਆਦਾਤਰ ਲੋਕ ਨੂੰ ਖੰਘ, ਜ਼ੁਕਾਮ-ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਗੰਢਾ ਐਂਟੀ-ਔਕਸੀਡੈਂਟ ਅਤੇ ਐਂਟੀ ਇਨਫ਼ਲਮੇਟਰੀ ਗੁਣਾਂ ਨਾਲ ਵਾਇਟਾਮਿਨਜ਼ ਦਾ ਇੱਕ ਵਧੀਆ ਸ੍ਰੋਤ ਹੈ। ਜੇਕਰ ਤੁਸੀਂ ਸੁੰਦਰ ਅਤੇ ਸਿਹਤਮੰਦ ਵਾਲ ਚਾਹੁੰਦੇ ਹੋ, ਤਾਂ ਆਪਣੇ ਵਾਲਾਂ ਵਿੱਚ ਗੰਢੇ ਦਾ ਰਸ ਲਗਾਉਣਾ ਸ਼ੁਰੂ ਕਰੋ। ਇਸ ਨੂੰ ਲਾਗੂ ਕਰਨਾ ਆਸਾਨ ਹੈ ਅਤੇ ਲਾਭ ਦੇਖ ਕੇ ਤੁਸੀਂ ਖ਼ੁਸ਼ ਹੋ ਜਾਵੋਗੇ।
ਵਾਇਰਲ ਬੁਖ਼ਾਰ ਨਾਲ ਲੜਨ ‘ਚ ਅਸਰਦਾਰ – ਲਾਲ, ਸਫ਼ੈਦ ਜਾਂ ਗ਼ੁਲਾਬੀ ਪਿਆਜ਼ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਇਰਲ ਬੁਖ਼ਾਰ ਨਾਲ ਲੜਨ ‘ਚ ਕਾਫ਼ੀ ਅਸਰਦਾਰ ਹੁੰਦੇ ਹਨ।
ਕਿਡਨੀ ਸਟੋਨ ਤੋਂ ਕਰੇ ਬਚਾਅ – ਜੇਕਰ ਤੁਸੀਂ ਕਿਡਨੀ ਸਟੋਨ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਪਿਆਜ਼ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਦੋ ਚੱਮਚ ਪਿਆਜ਼ ਦੇ ਰਸ ‘ਚ ਇੱਕ ਚੱਮਚ ਸ਼ੱਕਰ ਮਿਲਾ ਕੇ ਖਾਓ, ਇਸ ਨਾਲ ਕਿਡਨੀ ਸਟੋਨ ਵਿੱਚ ਹੋਣ ਵਾਲੀ ਸਮੱਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਸਬਜ਼ੀਆਂ ਦਾ ਸਵਾਦ ਵਧਾਏ – ਪਿਆਜ਼ ‘ਚ ਸਭ ਤੋਂ ਵਧ ਪਾਏ ਜਾਣ ਕੁੱਝ ਰਸਾਇਣ ਥਾਇਓਸੁਲਫ਼ੇਟਸ, ਸਲਫ਼ਾਈਡਜ਼ ਅਤੇ ਸਲਫ਼ੋਕਸਿਾਈਡ ਹਨ ਜੋ ਆਪਣੇ ਐਂਟੀਵਾਇਰਲ ਗੁਣਾਂ ਨਾਲ ਸਬਜ਼ੀਆਂ ਦਾ ਸਵਾਦ ਵਧਾਉਣ ‘ਚ ਮਦਦ ਕਰਦੇ ਹਨ।
ਵਾਲ ਹੁੰਦੇ ਹਨ ਮਜ਼ਬੂਤ – ਦੋ ਚੱਮਚ ਪਿਆਜ਼ ਦੇ ਰਸ ‘ਚ ਇੱਕ ਕਟੋਰੀ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ।
ਖੋਪੜੀ ‘ਚ ਖ਼ੂਨ ਦੇ ਗੇੜ ਨੂੰ ਵਧਾਏ – ਪਿਆਜ਼ ਦੇ ਜੂਸ ਵਿੱਚ ਗੰਧਕ ਭਰਪੂਰ ਮਾਤਰਾ ‘ਚ ਹੁੰਦਾ ਹੈ ਜੋ ਖੋਪੜੀ ‘ਚ ਖ਼ੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ। ਇਹ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਦੀ ਘਣਤਾ ਵਧਾਉਣ ਵਿੱਚ ਸਹਾਇਤਾ ਕਰਦਾ ਹੈ।
ਸਰਦੀ-ਜ਼ੁਕਾਮ ਤੋਂ ਛੁਟਕਾਰਾ – ਪਿਆਜ਼ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ‘ਚ ਕਾਫ਼ੀ ਫ਼ਾਇਦੇਮੰਦ ਹੈ।
ਵਾਲਾਂ ਦਾ ਝੜਣਾ ਘੱਟ ਕਰੇ – ਪਿਆਜ਼ ਦੇ ਰਸ ‘ਚ ਦੋ ਚੱਮਚ ਸ਼ਹਿਦ ਮਿਲਾ ਕੇ ਮਸਾਜ ਕਰੋ, ਇਸ ਨਾਲ ਵਾਲਾਂ ਦਾ ਝੜਣਾ ਘੱਟ ਜਾਵੇਗਾ।
ਸਿਕਰੀ ਦੂਰ ਕਰੇ – ਜੇਕਰ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਗੰਢੇ ਦੇ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਗੰਢੇ ਦਾ ਰਸ ਨੂੰ ਅੱਧੀ ਕੋਲੀ ਦਹੀਂ ‘ਚ ਮਿਲਾ ਕੇ ਵਾਲਾਂ ‘ਚ ਲਗਾਓ। ਅਜਿਹਾ ਕਰਨ ਨਾਲ ਸਿਕਰੀ ਦੀ ਸਮੱਸਿਆ ਦੂਰ ਹੁੰਦੀ ਹੈ।
ਗੈਸ ਦੀ ਪਰੇਸ਼ਾਨੀ – ਪਿਆਜ਼ ਦੇ ਰਸ ‘ਚ ਚੁੱਟਕੀ ਭਰ ਹਿੰਗ, ਕਾਲਾ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
ਸੂਰਜਵੰਸ਼ੀ