Image Courtesy :zeenews

ਬੌਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ਦਿਲ ਬੇਚਾਰਾ 24 ਜੁਲਾਈ ਰਿਲੀਜ਼ ਹੋਈ ਸੀ। ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕਾਂ ਦੀਆਂ ਭਵਨਾਵਾਂ ਉਮੜ ਕੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਤੋਂ ਲੈ ਕੇ ਰੇਟਿੰਗ ਐਪਸ ਤਕ ਪ੍ਰਸ਼ੰਸਕ ਫ਼ਿਲਮ ਨੂੰ ਸਿਖਰ ‘ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪ੍ਰਸ਼ੰਸਕਾਂ ਕਾਰਨ ਫ਼ਿਲਮ ਨੇ IMBD ਰੇਟਿੰਗ ‘ਤੇ ਆਪਣਾ ਰਿਕਾਰਡ ਬਣਾਇਆ। ਇੱਕ ਸਮਾਂ ਅਜਿਹਾ ਆਇਆ ਜਦੋਂ ਫ਼ਿਲਮ ਨੂੰ 10 ‘ਚੋਂ ਪੂਰੇ 10 ਦੀ ਰੇਟਿੰਗ ਮਿਲੀ ਜੋ ਆਪਣੇ-ਆਪ ‘ਚ ਇੱਕ ਰਿਕਾਰਡ ਹੈ।
ਦੱਸ ਦਈਏ ਕਿ ਇਸ ਫ਼ਿਲਮ ਨੂੰ ਥੀਏਟਰਜ਼ ‘ਚ ਰਿਲੀਜ਼ ਕੀਤਾ ਜਾਣਾ ਸੀ, ਪਰ ਕੋਰੋਨਾਵਾਇਰਸ ਕਾਰਨ ਇਹ ਡਿਜ਼ਨੀ ਪਲੱਸ ਹੌਟਸਟਾਰ ‘ਤੇ ਸਟ੍ਰੀਮ ਹੋਈ। ਫ਼ਿਲਮ ‘ਚ ਸ਼ੁਸਾਂਤ ਸਿੰਘ ਨੇ ਸੰਜਨਾ ਸੰਘੀ ਨੇ ਸਕ੍ਰੀਨ ਸਾਂਝੀ ਕੀਤੀ। ਬਤੌਰ ਲੀਡ ਅਦਾਕਾਰਾ ਉਸ ਦੀ ਇਹ ਡੈਬਿਊ ਫ਼ਿਲਮ ਹੈ। ਦੂਜੇ ਪਾਸੇ ਦੋਵਾਂ ਤੋਂ ਇਲਾਵਾ ਫ਼ਿਲਮ ‘ਚ ਸਵਾਸਿਤਕਾ ਮੁਖਰਜੀ ਅਤੇ ਸਾਹਿਲ ਵੇਦ ਦੀ ਅਹਿਮ ਭੂਮਿਕਾ ਹੈ। ਫ਼ੇਮੱਸ ਕਾਸਟਿੰਗ ਡਾਈਰੈਕਟਰ ਮੁਕੇਸ਼ ਛਾਬੜਾ ਨੇ ਦਿਲ ਬੇਚਾਰਾ ਨੂੰ ਨਿਰਦੇਸ਼ਿਤ ਕੀਤਾ ਹੈ। ਇਹ ਬਤੌਰ ਡਾਇਰੈਕਟਰ ਉਸ ਦਾ ਵੀ ਡੈਬਿਊ ਹੈ।
ਫ਼ਿਲਮ ਦੀ ਕਹਾਣੀ
ਫ਼ਿਲਮ ਦੀ ਕਹਾਣੀ ‘ਚ ਦੋ ਕੈਂਸਰ ਮਰੀਜ਼ਾਂ ਦੀ ਲਵ ਸਟੋਰੀ ਨੂੰ ਦਿਖਾਇਆ ਗਿਆ ਹੈ। ਸੰਜਨਾ ਨੇ ਕੀਜ਼ੀ ਬਾਸੂ ਦਾ ਕਿਰਦਾਰ ਨਿਭਾਇਆ ਹੈ ਜੋ ਥਾਈਰਾਈਡ ਕੈਂਸਰ ਨਾਲ ਜੂਝ ਰਹੀ ਹੈ। ਦੂਜੇ ਪਾਸੇ ਸੁਸ਼ਾਂਤ ਨੇ ਮੈਨੀ ਦਾ ਕਿਰਦਾਰ ਨਿਭਾਇਆ ਹੈ ਜੋ ਕੀਜ਼ੀ ਦੀ ਜ਼ਿੰਦਗੀ ‘ਚ ਖ਼ੁਸ਼ੀਆਂ ਲੈ ਕੇ ਆਉਂਦਾ ਹੈ। ਫ਼ਿਲਮ ਦੇ ਡਾਇਲੌਗ ਕਾਫ਼ੀ ਫ਼ੇਮੱਸ ਹੋ ਰਹੇ ਹਨ। ਜਿਵੇਂ – ਜਨਮ ਕਬ ਲੇਨਾ ਹੈ ਔਰ ਮਰਨਾ ਕਬ ਯੇਹ ਹਮ ਡਿਸਾਈਡ ਨਹੀਂ ਕਰ ਸਕਤੇ, ਪਰ ਕਿਸੇ ਜੀਨਾ ਹੈ ਵੋ ਹਮ ਕਰ ਸਕਤੇ ਹੈ ਜਾਂ ਪਿਆਰ ਨੀਂਦ ਕੀ ਤਰ੍ਹਾਂ ਹੋਤਾ ਹੈ ਧੀਰੇ ਧੀਰੇ ਆਤਾ ਹੈ ਔਰ ਫ਼ਿਰ ਆਪ ਉਸ ਮੇ ਖੋ ਜਾਤੇ ਹੋ ਜਾਂ ਫ਼ਿਰ – ਏਕ ਥਾ ਰਾਜਾ, ਏਕ ਥੀ ਰਾਣੀ, ਦੋਨੋਂ ਮਰ ਗਏ, ਲੇਕਿਨ ਕਹਾਣੀ ਯਾਹਾਂ ਖ਼ਤਮ ਨਹੀਂ ਹੋਤੀ।
ਫ਼ਿਲਮ ਰਿਲੀਜ਼ ਹੋਣ ਤੋਂ ਬਾਅਦ ਪ੍ਰਸ਼ੰਸਕ ਕਾਫ਼ੀ ਇਮੋਸ਼ਨਲ ਦਿਖ ਰਹੇ ਹਨ। ਉਹ ਲਗਾਤਾਰ ਸੋਸ਼ਲ ਮੀਡੀਆ ‘ਤੇ ਫ਼ਿਲਮ ਦੇ ਡਾਇਲੌਗ ਅਤੇ ਸਕ੍ਰੀਨ ਸ਼ੌਟਸ ਸਾਂਝੇ ਕਰ ਰਹੇ ਹਨ। ਦੂਜੇ ਪਾਸੇ IMDB ‘ਤੇ ਰੇਟਿੰਗ ਨੂੰ 10 ਤਕ ਪਹੁੰਚਾਉਣ ‘ਚ ਲੱਗੇ ਹੋਏ ਹਨ। ਹਾਲਾਂਕਿ ਇਸ ਸਮੇਂ ਰੇਟਿੰਗ 9.8 ਹੈ। ਕੁੱਝ ਪ੍ਰਸ਼ੰਸਕ ਖ਼ਰਾਬ ਰੇਟਿੰਗ ਦੇਣ ਵਾਲਿਆਂ ਨੂੰ ਟਰੋਲ ਵੀ ਕਰ ਰਹੇ ਹਨ।