Image Courtesy :jagbani(punjabkesar)

ਜਲੰਧਰ : ਜਲੰਧਰ ‘ਚ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਭਿਆਨਕ ਰੂਪ ਅਖ਼ਤਿਆਰ ਕਰਦੀ ਜਾ ਰਹੀ ਹੈ। ਇਸ ਦੀ ਚਪੇਟ ‘ਚ ਆਉਣ ਵਾਲਿਆਂ ਦੇ ਅੰਕੜਿਆਂ ‘ਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਸ਼ਨੀਵਾਰ ਨੂੰ ਜ਼ਿਲ੍ਹੇ ‘ਚ ਕੋਰੋਨਾ ਦਾ ਵੱਡਾ ਬਲਾਸਟ ਹੋਇਆ ਹੈ। ਜ਼ਿਲ੍ਹੇ ‘ਚ ਅੱਜ 70 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ, ਇਹ ਰਿਪੋਰਟ ਫਰੀਦਕੋਟ ਮੈਡੀਕਲ ਕਾਲੇਜ ਤੋਂ ਆਈ ਹੈ। ਜਦੋਂਕਿ ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਹੀ 17 ਲੋਕਾਂ ਦੀ ਰਿਪੋਰਟ ਪ੍ਰਾਈਵੇਟ ਲੈਬੋਰਟੀ ਤੋਂ ਆਈ ਸੀ। ਇਸ ਦੇ ਨਾਲ ਹੀ ਅੱਜ ਜ਼ਿਲ੍ਹੇ ‘ਚ 87 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਅਤੇ 4 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ।
ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ ‘ਚ ਇਸ ਸਮੇਂ 561 ਐਕਟਿਵ ਕੇਸ ਹਨ, ਜਿਨ੍ਹਾਂ ‘ਚੋਂ 113 ਆਪਣੇ ਘਰਾਂ ‘ਚ ਆਈਸੋਲੇਟ, 76 ਸਿਵਲ ਹਸਪਤਾਲ ‘ਚ, 152 ਮੈਰੀਟੋਰੀਅਸ ਸਕੂਲ ‘ਚ, 17 ਮਿਲਟਰੀ ਹਸਪਤਾਲ ‘ਚ, 39 ਬੀ. ਐੱਸ. ਐੱਫ. ਹਸਪਤਾਲ ‘ਚ, 14 ਆਈ. ਐੱਮ. ਏ. ਦੇ ਸ਼ਾਹਕੋਟ ਸਥਿਤ ਹਸਪਤਾਲ ‘ਚ, 22 ਲੁਧਿਆਣਾ ਦੇ ਹਸਪਤਾਲਾਂ ‘ਚ, 3 ਪੀ. ਜੀ. ਆਈ. ਚੰਡੀਗੜ੍ਹ ‘ਚ, 2 ਕਪੂਰਥਲਾ ਦੇ ਹਸਪਤਾਲ ‘ਚ, 26 ਨਿੱਜੀ ਹਸਪਤਾਲਾਂ ‘ਚ ਦਾਖਲ ਹਨ ਅਤੇ 97 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ‘ਚੋਂ ਸ਼ਿਫਟ ਕੀਤਾ ਜਾਣਾ ਹੈ।
ਕੋਰੋਨਾ ਨੂੰ ਲੈ ਕੇ ਜਲੰਧਰ ਦੇ ਹਾਲਾਤ
ਕੁਲ ਸੈਂਪਲ-44364
ਨੈਗੇਟਿਵ ਆਏ-40333
ਪਾਜ਼ੇਟਿਵ ਆਏ-2337
ਡਿਸਚਾਰਜ ਹੋਏ-1711
ਮੌਤਾਂ ਹੋਈਆਂ-58
ਐਕਟਿਵ ਕੇਸ-561

News Credit :jagbani(punjabkesar)