Image Courtesy :jagbani(punjabkesar)

ਨਵੀਂ ਦਿੱਲੀ— ਦੇਸ਼ ਭਰ ‘ਚ ਅੱਜ ਯਾਨੀ ਕਿ ਸ਼ਨੀਵਾਰ ਨੂੰ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਦੀਆਂ ਰੌਣਕਾਂ ਹਨ। ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ ‘ਚ ਕਈ ਮਸੀਤਾਂ ‘ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਈਦ ਦਾ ਇਹ ਮੌਕਾ ਕੋਰੋਨਾ ਵਾਇਰਸ ਕਾਲ ਵਿਚ ਆਇਆ ਹੈ। ਇਸ ਵਜ੍ਹਾਂ ਕਰ ਕੇ ਨਮਾਜ਼ ਪੜ੍ਹਦੇ ਸਮੇਂ ਵੀ ਲੋਕਾਂ ਨੇ ਸਾਵਧਾਨੀ ਵਰਤੀ। ਦਿੱਲੀ ਸਥਿਤੀ ਜਾਮਾ ਮਸੀਤ ‘ਤੇ ਨਮਾਜ਼ ਅਦਾ ਕੀਤੀ ਗਈ। ਇਸ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਖੁਸ਼ੀ ਵੇਖੀ ਗਈ।
ਕੋਰੋਨਾ ਆਫ਼ਤ ਦੇ ਚੱਲਦੇ ਜਾਮਾ ਮਸੀਤ ਵਿਚ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਵਾਰ-ਵਾਰ ਮਸੀਤ ਪ੍ਰਸ਼ਾਸਨ ਨੇ ਪੂਰੀ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ। ਜਾਮਾ ਮਸੀਤ ‘ਚ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਥਰਮਲ ਸਕ੍ਰੀਨਿੰਗ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਮਸੀਤ ਅੰਦਰ ਜਾਣ ਦਿੱਤਾ।
ਜਾਮਾ ਮਸੀਤ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ। ਕੁਝ ਲੋਕਾਂ ਨੇ ਮਸੀਤ ਦੀਆਂ ਪੌੜੀਆਂ ‘ਤੇ ਬੈਠ ਕੇ ਨਮਾਜ਼ ਅਦਾ ਕੀਤੀ। ਇਸ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਮਾਸਕ ਨਜ਼ਰ ਆਏ। ਕੋਰੋਨਾ ਆਫ਼ਤ ਵਿਚ ਕੁਝ ਨਮਾਜ਼ੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਜ਼ਰ ਆਏ ਤਾਂ ਉੱਥੇ ਹੀ ਕੁਝ ਉਸ ਦਾ ਉਲੰਘਣ ਵੀ ਕਰਦੇ ਦਿੱਸੇ।
ਮਸੀਤ ਵਿਚ ਅੱਗੇ ਬੈਠੇ ਲੋਕ ਤਾਂ ਦੂਰੀ ਬਣਾ ਕੇ ਨਮਾਜ਼ ਅਦਾ ਕਰ ਰਹੇ ਸਨ ਪਰ ਪਿੱਛੇ ਬੈਠੇ ਲੋਕ ਬੇਹੱਦ ਨੇੜੇ ਬੈਠ ਕੇ ਨਮਾਜ਼ ਅਦਾ ਕਰਦੇ ਨਜ਼ਰ ਆਏ।
ਦੱਸ ਦੇਈਏ ਕਿ ਈਦ-ਉਲ-ਫਿਤਰ ਤੋਂ ਬਾਅਦ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ। ਦੋਹਾਂ ਹੀ ਮੌਕੇ ‘ਤੇ ਈਦਗਾਹ ਜਾ ਕੇ ਜਾਂ ਮਸੀਤਾਂ ਵਿਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ।
ਈਦ ਦੌਰਾਨ ਲੋਕਾਂ ਦੇ ਚਿਹਰਿਆਂ ‘ਤੇ ਵੱਖਰੀ ਖੁਸ਼ੀ ਵੇਖੀ ਗਈ ਅਤੇ ਬੱਚੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।
ਕੋਰੋਨਾ ਆਫ਼ਤ ਦੇ ਬਾਵਜੂਦ ਈਦ ਦੀ ਨਮਾਜ਼ ਅਦਾ ਕਰਨ ਲਈ ਵੱਡੀ ਗਿਣਤੀ ‘ਚ ਲੋਕ ਜਾਮਾ ਮਸੀਤ ‘ਚ ਇਕੱਠੇ ਹੋਏ ਅਤੇ ਸਾਰਿਆਂ ਨੇ ਬਹੁਤ ਹੀ ਅਦਬ ਨਾਲ ਈਦ ਦੀ ਨਮਾਜ਼ ਅਦਾ ਕੀਤੀ।
News Credit :jagbani(punjabkesar)