Image Courtesy :jagbani(punjabkesar)

ਜੈਪੁਰ- ਰਾਜਸਥਾਨ ‘ਚ ਮਹਾਮਾਰੀ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵਧਦੇ ਜਾ ਰਹੇ ਹਨ ਅਤੇ ਅੱਜ ਯਾਨੀ ਸ਼ਨੀਵਾਰ ਸਵੇਰੇ 563 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਉੱਥੇ ਹੀ 10 ਹੋਰ ਮਰੀਜ਼ਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਦੀ ਜਾਰੀ ਰਿਪੋਰਟ ਅਨੁਸਾਰ ਇਨ੍ਹਾਂ ਨਵੇਂ ਮਾਮਲਿਆਂ ਨਾਲ ਪ੍ਰਦੇਸ਼ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 42 ਹਜ਼ਾਰ 646 ਪਹੁੰਚ ਗਈ, ਉੱਥੇ ਹੀ ਜੈਪੁਰ ‘ਚ 4, ਨਾਗੌਰ, ਭੀਲਵਾੜਾ ‘ਚ 2-2, ਜੋਧਪੁਰ ਅਤੇ ਪਾਲੀ ‘ਚ ਇਕ-ਇਕ ਹੋਰ ਕੋਰੋਨਾ ਮਰੀਜ਼ ਦੀ ਮੌਤ ਹੋਣ ਨਾਲ ਪ੍ਰਦੇਸ਼ ‘ਚ ਮਰਨ ਵਾਲਿਆਂ ਦਾ ਅੰਕੜਾ ਵੀ 690 ਪਹੁੰਚ ਗਿਆ। ਨਵੇਂ ਮਾਮਲਿਆਂ ‘ਚ ਸਭ ਤੋਂ ਵੱਧ 105 ਮਾਮਲੇ ਅਲਵਰ ‘ਚ ਸਾਹਮਣੇ ਆਏ ਹਨ। ਇਸੇ ਤਰ੍ਹਾਂ ਜੈਪੁਰ 97, ਕੋਟਾ, 63, ਬਾੜਮੇਰ ‘ਚ 59, ਬੀਕਾਨੇਰ 48, ਅਜਮੇਰ 32, ਜਾਲੋਰ 30, ਭੀਲਵਾੜਾ 25, ਬਾਂਸਵਾੜਾ 19, ਨਾਗੌਰ ਅਤੇ ਝਾਲਾਵਾੜ ‘ਚ 16-16, ਗੰਗਾਨਗਰ 15, ਚਿਤੌੜਗੜ੍ਹ 14, ਦੌਸਾ 8, ਝੁੰਝੁਨੂੰ 7, ਸਵਾਈਮਾਧੋਪੁਰ 4, ਟੋਂਕ 3, ਬਾਰਾਂ ਅਤੇ ਹਨੂੰਮਾਨਗੜ੍ਹ ‘ਚ ਇਕ-ਇਕ ਨਵਾਂ ਮਾਮਲਾ ਸਾਹਮਣੇ ਆਇਆ।
ਪ੍ਰਦੇਸ਼ ‘ਚ ਕੋਰੋਨਾ ਪੀੜਤਾਂ ਦੇ ਸਭ ਤੋਂ ਵੱਧ ਮਾਮਲੇ 6898 ਜੋਧਪੁਰ ‘ਚ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਰਾਜਧਾਨੀ ਜੈਪੁਰ ‘ਚ 5517, ਭਰਤਪੁਰ ‘ਚ 2571, ਪਾਲੀ ‘ਚ 2647, ਅਲਵਰ ‘ਚ 4002, ਬੀਕਾਨੇਰ ‘ਚ 2031, ਨਾਗੌਰ ‘ਚ 1448, ਅਜਮੇਰ ‘ਚ 1970, ਕੋਟਾ ‘ਚ 1749, ਉਦੇਪੁਰ ‘ਚ 1304, ਧੌਲਪੁਰ ‘ਚ 1227, ਬਾੜਮੇਰ ‘ਚ 1431, ਜਾਲੌਰ ‘ਚ 1146, ਸਿਰੋਹੀ ‘ਚ 879, ਸੀਕਰ ‘ਚ 1063, ਡੂੰਗਰਪੁਰ ‘ਚ 598, ਚੁਰੂ ‘ਚ 670, ਝੁੰਝੁਨੂੰ 620, ਰਾਜਸਮੰਦ 633, ਭੀਲਵਾੜਾ 663, ਝਾਲਾਵਾੜ 569, ਟੋਂਕ 277, ਚਿਤੌੜਗੜ੍ਹ 287, ਜੈਸਲਮੇਰ 202, ਬਾਂਸਵਾੜਾ ‘ਚ 226, ਦੌਸਾ 316, ਬਾਰਾਂ 139, ਸਵਾਈ ਮਾਧੋਪੁਰ 201, ਕਰੌਲੀ 351, ਹਨੂੰਮਾਨਗੜ੍ਹ 208, ਪ੍ਰਤਾਪਗੜ੍ਹ 176, ਸ਼੍ਰੀਗੰਗਾਨਗਰ ‘ਚ 224 ਅਤੇ ਬੂੰਦੀ ‘ਚ 136 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁਕੇ ਹਨ। ਸੂਬੇ ‘ਚ ਹੁਣ ਤੱਕ 15 ਲੱਖ 26 ਹਜ਼ਾਰ 962 ਲੋਕਾਂ ਦੇ ਸੈਂਪਲ ਜਾਂਚੇ ਗਏ ਹਨ, ਜਿਨ੍ਹਾਂ ‘ਚੋਂ 14 ਲੱਖ 81 ਹਜ਼ਾਰ 949 ਨੈਗੇਟਿਵ ਹਨ। 2367 ਲੋਕਾਂ ਦੀ ਜਾਂਚ ਰਿਪੋਰਟ ਆਉਣੀ ਬਾਕੀ ਹੈ। ਹੁਣ ਤੱਕ ਪ੍ਰਦੇਸ਼ ‘ਚ 29 ਹਜ਼ਾਰ 977 ਲੋਕ ਠੀਕ ਹੋ ਚੁਕੇ ਹਨ। ਇਨ੍ਹਾਂ ‘ਚੋਂ 28 ਹਜ਼ਾਰ 506 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
News Credit :jagbani(punjabkesar)