Image Courtesy :jagbani(punjabkesar)

ਗੁਰਦਾਸਪੁਰ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹਾ ਗੁਰਦਾਸਪੁਰ ‘ਚ ਅੱਜ ਫਿਰ 30 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਜ਼ਿਲ੍ਹਾ ਗੁਰਦਾਸਪੁਰ ਕੋਰੋਨਾ ਸੰਬੰਧੀ ਚਰਚਾ ‘ਚ ਰਿਹਾ। ਜੇਕਰ ਦੇਖਿਆ ਜਾਵੇ ਤਾਂ ਜ਼ਿਲ੍ਹਾ ਗੁਰਦਾਸਪੁਰ ‘ਚ 25 ਜੁਲਾਈ ਤੋਂ ਅੱਜ ਤੱਕ ਕੁੱਲ 281 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ‘ਚ 25 ਜੁਲਾਈ ਨੂੰ16 ਪਾਜ਼ੇਟਿਵ, 26 ਨੂੰ35, 27 ਜੁਲਾਈ ਨੂੰ 51, 28 ਜੁਲਾਈ ਨੂੰ 23, 29 ਜੁਲਾਈ ਨੂੰ 33, 30 ਜੁਲਾਈ ਨੂੰ 6, 31 ਨੂੰ 52, 1 ਅਗਸਤ ਨੂੰ 35 ਅਤੇ ਅੱਜ 2 ਅਗਸਤ ਨੂੰ-30 ਲੋਕ ਪੀੜਤ ਪਾਏ ਗਏ।
ਅੱਜ ਜੋ ਲੋਕ ਕੋਰੋਨਾ ਪੀੜਤ ਪਾਏ ਗਏ ਉਨ੍ਹਾਂ ‘ਚ ਗੁਰਦਾਸਪੁਰ, ਤਿੱਬੜੀ ਛਾਵਨੀ, ਸ੍ਰੀ ਹਰਗੋਬਿੰਦਪੁਰ, ਕਾਹਨੂੰਵਾਨ, ਕਾਦੀਆ, ਬਟਾਲਾ ਅਤੇ ਇਲਾਕੇ ਦੇ ਲੋਕ ਸ਼ਾਮਲ ਹਨ। ਜ਼ਿਲ੍ਹਾ ਗੁਰਦਾਸਪੁਰ ਦੇ ਕੁੱਲ ਪੀੜਤ ਮਰੀਜਾਂ ਦੀ ਗਿਣਤੀ 648 ਹੋ ਗਈ ਹੈ। ਅੱਜ ਜੋ ਪੀੜਤ ਪਾਏ ਗਏ ਉਨ੍ਹਾਂ ‘ਚ 11 ਜਨਾਨੀਆਂ ਅਤੇ 29 ਮਰਦ ਸ਼ਾਮਲ ਹਨ।
ਦੱਸਣਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ‘ਚ 54,736 ਕੇਸ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਕੋਰੋਨਾ ਪੀੜਤਾਂ ਦੇ ਕੁੱਲ ਕੇਸ 17 ਲੱਖ ਦੇ ਪਾਰ ਪਹੁੰਚ ਗਏ ਹਨ, ਜਦਕਿ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਗਿਣਤੀ 11 ਲੱਖ ਤੋਂ ਉੱਪਰ ਹੋ ਗਈ ਹੈ। ਇਸ ਤੋਂ ਮਹਿਜ ਦੋ ਦਿਨ ਪਹਿਲਾਂ ਦੇਸ਼ ‘ਚ ਕੋਰੋਨਾ ਪੀੜਤ ਕੇਸਾਂ ਨੇ 16 ਲੱਖ ਦਾ ਅੰਕੜਾ ਪਾਰ ਕੀਤਾ ਸੀ।
News Credit :jagbani(punjabkesar)