Image Courtesy :jagbani(punjabkesar)

ਜਲਾਲਾਬਾਦ : ਥਾਣਾ ਅਮੀਰ ਖਾਸ ਨਾਲ ਸਬੰਧਤ ਇਕ ਹਵਾਲਾਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਜਿਸ ਤੋਂ ਬਾਅਦ ਡਿਊਟੀ ਦੇ ਰਹੇ ਕਰਮਚਾਰੀਆਂ ‘ਚ ਹੜਕੰਪ ਮਚਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪਿੰਡ ਘਾਂਗਾ ਕਲਾ ਨਾਲ ਸਬੰਧਿਤ ਸੁਖਜਿੰਦਰ ਸਿੰਘ ਨਾਮਕ ਵਿਅਕਤੀ ਜੋ 452 ਦੇ ਮਾਮਲੇ ‘ਚ ਫਰਾਰ ਚੱਲ ਰਿਹਾ ਸੀ ਨੂੰ 31 ਜੁਲਾਈ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਅਤੇ ਹਵਾਲਾਤ ‘ਚ ਰੱਖਣ ਤੋਂ ਬਾਅਦ 1 ਅਗਸਤ ਨੂੰ ਉਸਦੀ ਸੈਂਪਲਿੰਗ ਕਰਵਾਈ ਗਈ ਸੀ।
3 ਅਗਸਤ ਬਾਅਦ ਦੁਪਹਿਰ ਉਸਦੀ ਕੋਰੋਨਾ ਰਿਪੋਰਟ ਆਈ, ਜਿਸ ਵਿਚ ਉਹ ਪਾਜ਼ੇਟਿਵ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਹਵਾਲਾਤੀ ਦੇ ਸੰਪਰਕ ‘ਚ ਆਉਣ ਵਾਲੇ 12 ਲੋਕਾਂ ਦੀ ਸ਼ਨਾਖਤ ਹੋ ਚੁੱਕੀ ਹੈ ਅਤੇ ਹੋਰਾਂ ਦੀ ਜਾਂਚ ਚੱਲ ਰਹੀ ਹੈ।
News Credit :jagbani(punjabkesar)