Image Courtesy :jagbani(punjabkesar)

ਜਲੰਧਰ – ਜ਼ਿਲ੍ਹਾ ਪ੍ਰਸ਼ਾਸਨ ਕੋਵਿਡ-19 ਦੇ ਵਧ ਰਹੇ ਮਾਮਲਿਆਂ ਕਾਰਣ 137 ਨਿੱਜੀ ਹਸਪਤਾਲਾਂ ਦਾ ਸਹਿਯੋਗ ਲਵੇਗਾ ਤਾਂ ਕਿ ਕੋਵਿਡ ਪ੍ਰਬੰਧਨ ਨੀਤੀ ਅਨੁਸਾਰ ਲੈਵਲ-2 ਅਤੇ 3 ਦੇ ਮਰੀਜ਼ਾਂ ਲਈ ਵਧੀਆ ਇਲਾਜ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕੇ। ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਐੱਸ. ਡੀ. ਐੱਮ. ਅਤੇ ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਦੀ ਅਗਵਾਈ ਵਿਚ ਵੱਖ-ਵੱਖ ਕਮੇਟੀਆਂ ਦਾ ਗਠਨ ਕੀਤਾ, ਜਿਹੜੀਆਂ ਆਪਣੇ-ਆਪਣੇ ਅਧਿਕਾਰ ਖੇਤਰ ਵਿਚਲੇ ਨਿੱਜੀ ਹਸਪਤਾਲ ਵਿਚ ਮੌਜੂਦ ਬੈੱਡਾਂ ਅਤੇ ਮੁੱਢਲੇ ਢਾਂਚੇ ਦੀ ਉਪਲੱਬਧਤਾ ਅਤੇ ਸਮਰੱਥਾ ਬਾਰੇ ਵਿਸਥਾਰਿਤ ਰਿਪੋਰਟ ਪੇਸ਼ ਕਰਨਗੇ। ਡਿਪਟੀ ਕਮਿਸ਼ਨਰ ਦੇ ਹੁਕਮ ਅਨੁਸਾਰ ਐੱਸ. ਡੀ. ਐੱਮ. ਨਕੋਦਰ ਅਧਿਕਾਰੀਆਂ ਦੀ ਟੀਮ ਨਾਲ ਏ. ਐੱਨ. ਆਰ. ਨਿਊਰੋ ਹਸਪਤਾਲ, ਆਰਤੀ ਫਰਟਿਲਿਟੀ ਸੈਂਟਰ, ਆਸਥਾ ਨਿਊਰੋ ਸੈਂਟਰ, ਏਕਮ ਹਸਪਤਾਲ, ਅਕਾਲ ਆਈ ਹਸਪਤਾਲ, ਅਲਟਾਸ ਹਸਪਤਾਲ, ਅਰਮਾਨ ਹਸਪਤਾਲ, ਅਰਮਾਨ ਈ. ਐੱਨ. ਟੀ. ਹਸਪਤਾਲ, ਅਮਰਜੀਤ ਸਕੈਨਿੰਗ ਅਤੇ ਡਾਇਗਨਾਸਟਿਕ ਸੈਂਟਰ, ਆਨੰਦ ਸਰਜੀਕਲ ਹਸਪਤਾਲ, ਆਨੰਦ ਈ. ਐੱਨ. ਟੀ. ਹਸਪਤਾਲ ਅਤੇ ਨਰਸਿੰਗ ਹੋਮ, ਅੰਕੁਰ ਹਸਪਤਾਲ, ਅਪੈਕਸ ਹਸਪਤਾਲ, ਅਰੋੜਾ ਆਈ ਹਸਪਤਾਲ, ਆਸ਼ੀਰਵਾਦ ਹਸਪਤਾਲ, ਅਸ਼ੋਕ ਨਿਊਰੋ ਹਸਪਤਾਲ, ਏ. ਵੀ. ਐੱਮ. ਲੇਜ਼ਰ ਕੇਅਰ, ਬੱਲ ਹਸਪਤਾਲ, ਸਜਦ ਹਸਪਤਾਲ, ਬਾਠ ਹਸਪਤਾਲ, ਬਵੇਜਾ ਹਸਪਤਾਲ, ਬਵੇਜਾ ਮੈਡੀਕਲ ਹਸਪਤਾਲ, ਬੀ. ਬੀ. ਸੀ. ਹਾਰਟ ਕੇਅਰ, ਬੇਰੀ ਹਸਪਤਾਲ, ਭਾਰਗਵ ਐਡਵਾਂਸ ਗਾਇਨੀ ਸਰਜਰੀ ਸੈਂਟਰ, ਭੂਟਾਨੀ ਚਿਲਡਰਨ ਹਸਪਤਾਲ, ਬੌਰੀ ਹਸਪਤਾਲ, ਕਾਰਡੀਨੋਵਾ ਹਸਪਤਾਲ, ਸੈਂਟਰਲ ਹਸਪਤਾਲ ਅਤੇ ਚਾਵਲਾ ਹਸਪਤਾਲ ਵਿਚ ਬੈੱਡਾਂ ਅਤੇ ਸਿਹਤ ਮੁੱਢਲੇ ਢਾਂਚੇ ਬਾਰੇ ਜਾਂਚ ਕਰਨਗੇ।
ਇਸੇ ਤਰ੍ਹਾਂ ਐੱਸ. ਡੀ. ਐੱਮ. ਫਿਲੌਰ ਅਧਿਕਾਰੀਆਂ ਦੀ ਟੀਮ ਨਾਲ ਚਾਵਲਾ ਨਰਸਿੰਗ ਹੋਮ ਐਂਡ ਮੈਟਰਨਿਟੀ ਹਸਪਤਾਲ, ਛਾਬੜਾ ਮੈਟਰਨਿਟੀ ਐਂਡ ਸਕਿਨ ਹਸਪਤਾਲ, ਚਿਤਰਾ ਹਸਪਤਾਲ, ਡਾਂਗ ਹਸਪਤਾਲ, ਢੀਂਗਰਾ ਹਸਪਤਾਲ, ਦੋਆਬਾ ਹਸਪਤਾਲ, ਦੁੱਗਲ ਆਈ ਹਸਪਤਾਲ, ਗੰਗਾ ਆਰਥੋ ਕੇਅਰ ਹਸਪਤਾਲ, ਗਿੰਨੀਜ਼ ਫਰਟਿਲਟੀ ਐਂਡ ਸਰਜੀਕਲ ਸੈਂਟਰ, ਘਈ ਹਸਪਤਾਲ, ਗੋਇਲ ਕਿਡਨੀ ਕਲੀਨਿਕ, ਗਾਰਡੀਅਨ ਹਸਪਤਾਲ, ਗੋਲਡਨ ਹਸਪਤਾਲ, ਗੁੱਡਵਿਲ ਹਸਪਤਾਲ, ਗੁਰੂ ਨਾਨਕ ਮੈਡੀਕਲ ਸੈਂਟਰ, ਐੱਚ. ਪੀ. ਹਸਪਤਾਲ, ਹਾਂਡਾ ਨਿਊਰੋ ਹਸਪਤਾਲ, ਹੀਲਿੰਗ ਟੱਚ ਹਸਪਤਾਲ, ਧੀਰੇ ਫੈਮਿਲੀ ਹਸਪਤਾਲ, ਜਲੰਧਰ ਨਰਸਿੰਗ ਹੋਮ, ਜੰਮੂ ਹਸਪਤਾਲ, ਜਸਵਿੰਦਰ ਪਾਲ ਹਸਪਤਾਲ, ਯਸ਼ਵੰਤ ਹਸਪਤਾਲ ਅਤੇ ਕਾਹਲੋਂ ਹਸਪਤਾਲ ਦੀ ਜਾਂਚ ਕਰਨਗੇ।
ਇਸੇ ਤਰ੍ਹਾਂ ਐੱਸ. ਡੀ. ਐੱਮ. ਸ਼ਾਹਕੋਟ ਵਲੋਂ ਅਧਿਕਾਰੀਆਂ ਦੀ ਟੀਮ ਦੇ ਨਾਲ ਕੇ. ਐੱਮ. ਹਸਪਤਾਲ, ਕਮਲ ਹਸਪਤਾਲ ਕਿਸ਼ਨਪੁਰਾ, ਕਮਲ ਹਸਪਤਾਲ ਨਕੋਦਰ, ਕਪਿਲ ਹਸਪਤਾਲ, ਕਪੂਰ ਬੋਨ ਐਂਡ ਚਿਲਡਰਨ ਹਸਪਤਾਲ, ਕਰਨ ਹਸਪਤਾਲ, ਕਟਾਰੀਆ ਆਈ ਐਂਡ ਈ. ਐੱਨ. ਟੀ. ਹਸਪਤਾਲ, ਕੇ. ਜੀ. ਐੱਮ. ਹਸਪਤਾਲ, ਖੋਸਲਾ ਹਸਪਤਾਲ, ਕੁਲਦੀਪ ਹਸਪਤਾਲ, ਕੁਮਾਰ ਹਸਪਤਾਲ, ਲਾਜਵੰਤੀ ਹਸਪਤਾਲ, ਲਾਲ ਆਰਥੋ ਕੇਅਰ ਸੈਂਟਰ, ਲੋਟਸ ਪਲਾਸਟਿਕ ਸਰਜਰੀ ਸੈਂਟਰ, ਐੱਮ. ਕੇ. ਅਰੋੜਾ ਹਸਪਤਾਲ, ਐੱਮ.ਐੱਮ. ਹਸਪਤਾਲ, ਮਹਾਜਨ ਹਸਪਤਾਲ, ਮਹਾਜਨ ਆਈ ਹਸਪਤਾਲ, ਮੱਕੜ ਹਸਪਤਾਲ, ਮਲਹੋਤਰਾ ਚਿਲਡਰਨ ਐਂਡ ਜਨਰਲ ਹਸਪਤਾਲ, ਮਲਹੋਤਰਾ ਹਸਪਤਾਲ, ਮਲਹੋਤਰਾ ਨਰਸਿੰਗ ਹੋਮ, ਮਾਨ ਮੈਟਰਨਿਟੀ ਹਸਪਤਾਲ, ਮਾਨ ਮੈਡੀਸਿਟੀ, ਮਾਨ ਸਕੈਨਿੰਗ ਸੈਂਟਰ, ਮੰਨਤ ਹਸਪਤਾਲ, ਮਰਕੰਡਾ ਹਸਪਤਾਲ, ਮਾਯੋ ਕਲੀਨਿਕ ਅਤੇ ਮੈਟਰੋ ਹਸਪਤਾਲ ਵਿਚ ਉਪਲੱਬਧ ਬੈੱਡਾਂ ਅਤੇ ਮੁੱਢਲੇ ਢਾਂਚੇ ਦੀ ਜਾਂਚ ਕਰਨਗੇ।
ਡਿਪਟੀ ਡਾਇਰੈਕਟਰ ਲੋਕਲ ਬਾਡੀਜ਼ ਵਲੋਂ ਮਾਡਰਨ ਹਸਪਤਾਲ, ਨਿਊ ਲਾਈਜ਼ ਹਸਪਤਾਲ, ਨਿਊ ਰੂਬੀ ਹਸਪਤਾਲ, ਨਿਪੁਨੰਦਾ ਹਸਪਤਾਲ, ਓਬਰਾਏ ਆਰਥੋ ਅਤੇ ਗਾਇਨੀ ਹਸਪਤਾਲ, ਪਾਲ ਹਸਪਤਾਲ, ਪਨਸੀਆ ਵੂਮੈਨ ਅਤੇ ਹਾਰਟ ਕੇਅਰ ਸੈਂਟਰ, ਪਸਰੀਚਾ ਹਸਪਤਾਲ, ਪਵਨ ਹਸਪਤਾਲ ਅਤੇ ਮੈਟਰਨਿਟੀ ਹੋਮ, ਪਰਲ ਹਸਪਤਾਲ, ਪੀ. ਐੱਮ. ਜੀ. ਚਿਲਡਰਨ ਹਸਪਤਾਲ, ਪ੍ਰਾਕਿਰਤੀ ਹਸਪਤਾਲ, ਗਾਂਧੀ ਹਸਪਤਾਲ, ਰਾਜਕਮਲ ਹਸਪਤਾਲ, ਰਾਣਾ ਹਸਪਤਾਲ, ਰੰਧਾਵਾ ਚਿਲਡਰਨ ਹਸਪਤਾਲ, ਰਣਜੀਤ ਹਸਪਤਾਲ, ਸੱਚਰ ਹਸਪਤਾਲ, ਸੈਣੀ ਨਿਊਰੋ ਸਾਈਕੈਟਰੀ ਹਸਪਤਾਲ, ਸੰਜੀਵਨੀ ਹਸਪਤਾਲ, ਸਰੀਨ ਹਸਪਤਾਲ, ਸਰਤਾਜ ਹਸਪਤਾਲ, ਸਵਿੱਤਰੀ ਹਸਪਤਾਲ ਅਤੇ ਮੈਟਰਨਿਟੀ ਹੋਮ ਅਤੇ ਸ਼ਕੁੰਤਲਾ ਦੇਵੀ ਵਿੱਜ ਹਸਪਤਾਲ ਦੀ ਜਾਂਚ ਕਰਨਗੇ।
ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਸਟੇਟ ਟੈਕਸ ਜਲੰਧਰ-2 ਸ਼ਰਨਜੀਤ ਹਸਪਤਾਲ, ਸ਼ਰਮਾ ਆਈ ਅਤੇ ਮੈਟਰਨਿਟੀ ਹੋਮ, ਸਿਗਮਾ ਹਸਪਤਾਲ, ਸਿੱਕਾ ਹਸਪਤਾਲ, ਸਪਾਈਨ ਐਂਡ ਆਰਥੋ ਕੇਅਰ ਹਸਪਤਾਲ, ਸੁਮਨ ਮੈਡੀਕਲ ਸੈਂਟਰ ਅਤੇ ਹਸਪਤਾਲ, ਸਨਰਾਈਜ਼ ਓਹਰੀ ਹਸਪਤਾਲ, ਤਲਵਾੜ ਹਸਪਤਾਲ, ਥਿੰਦ ਆਈ ਹਸਪਤਾਲ, ਵਰਦਾਨ ਹਸਪਤਾਲ, ਵੇਦਾਂਤਾ ਹਸਪਤਾਲ, ਵਰਮਾ ਹਸਪਤਾਲ, ਵਿਕਰਮ ਹਸਪਤਾਲ, ਵਿਰਕ ਇਨਫਰਟਿਲਿਟੀ ਹਸਪਤਾਲ, ਇਨੋਸੈਂਟ ਹਾਰਟ ਹਸਪਤਾਲ, ਮਿਗਲਾਨੀ ਹਸਪਤਾਲ, ਟ੍ਰਿਨਿਟੀ ਹਸਪਤਾਲ, ਅਤੁਲ ਮਹਾਜਨ ਚਿਲਡਰਨ ਹਸਪਤਾਲ, ਅਰਦਾਸ ਹਸਪਤਾਲ, ਜੁਲਕਾ ਆਈ ਕਲੀਨਿਕ, ਸਟਾਰ ਸੁਪਰ-ਸਪੈਸ਼ਲਿਟੀ ਅਤੇ ਸਵਾਸਤਿਕ ਮੈਡੀਕਲ ਸੈਂਟਰ ਦੀ ਜਾਂਚ ਕਰ ਕੇ ਵਿਸਥਾਰਿਤ ਰਿਪੋਰਟ ਪੇਸ਼ ਕਰਨਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐੱਸ. ਡੀ. ਐੱਮ.-1 ਅਤੇ ਐੱਸ. ਡੀ. ਐੱਮ.-2 ਪਹਿਲਾਂ ਹੀ 26 ਨਿੱਜੀ ਹਸਪਤਾਲਾਂ ਦੇ ਸੰਪਰਕ ਵਿਚ ਹਨ, ਿਜਨ੍ਹਾਂ ਵਲੋਂ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਕੋਵਿਡ-19 ਖਿਲਾਫ ਜੰਗ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਸਰਕਾਰ ਵਲੋਂ ਨਿਰਧਾਰਿਤ ਰੇਟ ਕੋਵਿਡ-19 ਪ੍ਰਭਾਵਿਤ ਮਰੀਜ਼ਾਂ ਦੇ ਇਲਾਜ ਲਈ ਲੈ ਸਕਦੇ ਹਨ। ਉਨ੍ਹਾਂ ਜ਼ਿਲਾ ਨਿਵਾਸੀਆਂ ਨੂੰ ਕੋਵਿਡ-19 ਦਾ ਵੱਧ ਤੋਂ ਵੱਧ ਗਿਣਤੀ ਵਿਚ ਟੈਸਟ ਕਰਵਾਉਣ ਲਈ ਕਿਹਾ ਤਾਂ ਕਿ ਇਸ ਬੀਮਾਰੀ ਦਾ ਸਮੇਂ ਸਿਰ ਪਤਾ ਲਾ ਕੇ ਇਸ ਦਾ ਇਲਾਜ ਕੀਤਾ ਜਾ ਸਕੇ।
News Credit :jagbani(punjabkesar)