Image Courtesy :punjabipost

ਬੌਲੀਵੁਡ ‘ਚ ਆਪਣੀ ਵੱਖਰੀ ਪਛਾਣ ਬਣਾ ਚੁੱਕੀ ਅਦਾਕਾਰਾ ਤਾਪਸੀ ਪੰਨੂ ਇਸ ਹਫ਼ਤੇ ਆਪਣਾ ਜਨਮਦਿਨ ਮਨਾ ਰਹੀ ਹੈ। ਤਾਪਸੀ ਪੰਨੂ ਦਾ ਜਨਮ 1 ਅਗਸਤ 1987 ਨੂੰ ਦਿੱਲੀ ਦੇ ਇੱਕ ਸਿੱਖ ਪਰਿਵਾਰ ‘ਚ ਹੋਇਆ ਸੀ। ਤਾਪਸੀ ਦੇ ਪਿਤਾ ਦਿਲਮੋਹਨ ਸਿੰਘ ਇੱਕ ਕਾਰੋਬਾਰੀ ਹਨ ਜਦੋਂ ਕਿ ਮਾਂ ਨਿਰਮਲਜੀਤ ਇੱਕ ਹਾਊਸ-ਵਾਈਫ਼ ਹੈ।
ਘਰ ‘ਚ ਤਾਪਸੀ ਨੂੰ ਸਾਰੇ ਪਿਆਰ ਨਾਲ ਮੈਗੀ ਕਹਿੰਦੇ ਹਨ। ਅੱਠ ਸਾਲ ਦੀ ਉਮਰ ‘ਚ ਉਸ ਨੇ ਕੱਥਕ ਅਤੇ ਭਾਰਤ ਨਾਟਿਅਮ ਸਿੱਖਣਾ ਸ਼ੁਰੂ ਕਰ ਦਿੱਤਾ ਸੀ। ਤਾਪਸੀ ਨੇ ਪੜ੍ਹਾਈ ਦਿੱਲੀ ਦੇ ਮਾਤਾ ਜੈ ਕੌਰ ਪਬਲਿਕ ਸਕੂਲ ਤੋਂ ਕੀਤੀ ਹੈ ਜਦੋਂਕਿ ਕੰਪਿਊਟਰ ਸਾਇੰਸ ‘ਚ ਇੰਜੀਨਅਰਿੰਗ ਗੁਰੂ ਤੇਗ ਬਹਾਦਰ ਇਨਸੀਟਿਊਸ਼ਨ ਔਫ਼ ਟੈਕਨੌਲੋਜੀ ਤੋਂ ਕੀਤੀ ਹੈ। ਤਾਪਸੀ ਨੇ ਇੱਕ ਟੈਲੈਂਟ ਹੰਟ ਸ਼ੋਅ ‘ਚ ਔਡੀਸ਼ਨ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਡਲਿੰਗ ਦੀ ਦੁਨੀਆਂ ‘ਚ ਕਰੀਅਰ ਬਣਾਉਣ ਲਈ ਅੱਗੇ ਵੱਧ ਗਈ।
ਤਾਪਸੀ ਪੰਨੂ ਨੇ ਫ਼ੈਮਿਨਾ ਮਿਸ ਇੰਡੀਆ ਕੰਟੈਸਟ, ਪੈਂਟਲੂਨਜ਼ ਮਿਸ ਫ਼ੈਮਿਨਾ ਫ਼ਰੈਂਚ ਫ਼ੇਸ, ਸਾਫ਼ੀ ਫ਼ੈਮਿਨਾ ਮਿਸ ਬਿਊਟੀਫ਼ੁਲ ਸਕਿਨ ‘ਚ ਵੀ ਹਿੱਸਾ ਲਿਆ। ਤਾਪਸੀ ਪੰਨੂ ਆਪਣੀ ਅਦਾਕਾਰੀ ਲਈ ਪੂਰੀ ਦੁਨੀਆ ‘ਚ ਮਸ਼ਹੂਰ ਹੈ। ਉਹ ਆਪਣੇ ਬੋਲਡ ਤੇ ਬੇਬਾਕ ਬਿਆਨਾਂ ਕਰ ਕੇ ਵੀ ਸੁਰਖ਼ੀਆਂ ‘ਚ ਰਹਿੰਦੀ ਹੈ।
ਇਸ ਦੌਰਾਨ ਤਾਪਸੀ ਪੰਨੂ ਨੇ ਕਈ ਵੱਡੀਆਂ ਕੰਪਨੀਆਂ ਦੇ ਵਿਗਿਆਪਨ ਕੀਤੇ। ਸਾਲ 2010 ‘ਚ ਉਸ ਨੇ ਤੇਲਗੂ ਫ਼ਿਲਮ ਰਾਹੀਂ ਡੈਬਿਊ ਕੀਤਾ। ਤਾਪਸੀ ਨੇ ਸਾਲ 2013 ‘ਚ ਫ਼ਿਲਮ ਚਸ਼ਮੇਬਦੂਰ ਨਾਲ ਬੌਲੀਵੁਡ ‘ਚ ਕਦਮ ਰੱਖਿਆ ਸੀ।
ਤਾਪਸੀ ਨੇ ਹਾਲ ਹੀ ‘ਚ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਖ਼ੁਲਾਸਾ ਕੀਤਾ। ਤਾਪਸੀ ਨੇ ਦੱਸਿਆ ਸੀ ਕਿ ਉਹ ਬੈਡਮਿੰਟਨ ਪਲੇਅਰ ਮੈਥਿਅਸ ਬੋਅ ਨੂੰ ਡੇਟ ਕਰ ਰਹੀ ਹੈ।