Image Courtesy :calgaryindians

ਖੀਰ ਇੱਕ ਅਜਿਹੀ ਮਿੱਠੀ ਡਿਸ਼ ਹੈ ਜਿਸ ਨੂੰ ਖ਼ੁਸ਼ੀ ਦੇ ਮੌਕੇ ਬਣਾ ਕੇ ਤੁਸੀਂ ਆਪਣੀਆਂ ਖ਼ੁਸ਼ੀਆਂ ਨੂੰ ਦੁਗਣੀ ਜਾਂ ਚੌਗੁਣੀ ਕਰ ਸਕਦੇ ਹੋ। ਚਾਵਲਾਂ ਦੀ ਖੀਰ ਤਾਂ ਤੁਸੀਂ ਕਈ ਵਾਰ ਖਾਧੀ ਹੋਵੇਗੀ, ਪਰ ਨਾਰੀਅਲ ਦੀ ਖੀਰ ਬਹੁਤ ਸੁਆਦੀ ਅਤੇ ਪੌਸ਼ਟਿਕ ਹੁੰਦੀ ਹੈ। ਇਹ ਕੇਰਲ ਸੂਬੇ ਦੀ ਮੁੱਖ ਡਿਸ਼ ਹੈ ਕਿਉਂਕਿ ਉੱਥੇ ਨਾਰੀਅਲ ਬਹੁਤ ਜ਼ਿਆਦਾ ਮਾਤਰਾ ਵਿੱਚ ਪਾਏ ਜਾਂਦੇ ਹਨ। ਤਾਂ ਫ਼ਿਰ ਆਓ ਇਸ ਹਫ਼ਤੇ ਜਾਣਦੇ ਹਾਂ ਕਿ ਇਹ ਖੀਰ ਕਿਸ ਤਰ੍ਹਾਂ ਬਣਾਈ ਜਾਂਦੀ ਹੈ।
ਸਮੱਗਰੀ
ਦੁੱਧ – ਇੱਕ ਲਿਟਰ
ਨਾਰੀਅਲ – ਇੱਕ
ਖੰਡ – ਇੱਕ ਕੱਪ
ਇਲਾਇਚੀ – ਇੱਕ ਚਮਚ
ਬਾਦਾਮ ਅਤੇ ਪਿਸਤਾ – 10 ਤੋਂ 12 ਪੀਸ
ਕੇਸਰ – ਇੱਕ ਚੁੱਟਕੀ
ਵਿਧੀ
ਸਭ ਤੋਂ ਪਹਿਲਾਂ ਨਾਰੀਅਲ ਦੇ ਕਾਲੇ ਭਾਗ ਨੂੰ ਚਾਕੂ ਦੀ ਮਦਦ ਨਾਲ ਲਾਹ ਦਿਓ ਅਤੇ ਫ਼ਿਰ ਨਾਰੀਅਲ ਨੂੰ ਕੱਦੂਕੱਸ ਕਰੋ। ਦੁੱਧ ਨੂੰ ਗਾੜ੍ਹਾ ਹੋਣ ਤਕ ਉਬਾਲੋ। ਦੁੱਧ ਵਿੱਚ ਕੇਸਰ ਅਤੇ ਇਲਾਇਚੀ ਪਾਓ। ਉਸ ਤੋਂ ਬਾਅਦ ਦੁੱਧ ਨੂੰ ਅੱਗ ਤੋਂ ਲਾਹ ਕੇ ਠੰਡਾ ਹੋਣ ਲਈ ਰੱਖ ਦਿਓ। ਦੁੱਧ ਵਿੱਚ ਕੱਦੂਕੱਸ ਕੀਤਾ ਹੋਇਆ ਨਾਰੀਅਲ ਅਤੇ ਖੰਡ ਮਿਲਾਓ। ਬਾਦਾਮ ਅਤੇ ਪਿਸਤਾ ਦੇ ਨਾਲ ਸਜਾ ਕੇ ਖੀਰ ਨੂੰ ਫ਼ਰਿੱਜ ਵਿੱਚ ਠੰਡਾ ਹੋਣ ਲਈ ਰੱਖ ਦਿਓ ਅਤੇ ਬਾਅਦ ਵਿੱਚ ਖਾਓ।