Image Courtesy :punjabi.dailypost

ਮਸ਼ਰੂਮ ਮੰਚੂਰੀਅਨ ਇੱਕ ਇੰਡੋ ਚਾਇਨੀਜ਼ ਰੈਸਿਪੀ ਹੈ ਜੋ ਸਪਾਈਸੀ ਹੁੰਦੀ ਹੈ। ਉਂਝ ਤਾਂ ਮੰਚੂਰੀਅਨ ਕਈ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਪਨੀਰ, ਗੋਭੀ ਅਤੇ ਚਿਕਨ, ਪਰ ਮਸ਼ਰੂਮ ਦੀ ਗੱਲ ਵੱਖਰੀ ਹੀ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਗ੍ਰੇਵੀ ਵਾਲਾ ਬਣਾ ਸਕਦੇ ਹੋ ਜਾਂ ਫ਼ਿਰ ਬਿਲਕੁਲ ਡਰਾਈ ਵੀ ਬਣਾ ਸਕਦੇ ਹੋ। ਇਸ ਹਫ਼ਤੇ ਅਸੀਂ ਤੁਹਾਨੂੰ ਗ੍ਰੇਵੀ ਵਾਲਾ ਮੰਚੂਰੀਅਨ ਮਸ਼ਰੂਮ ਬਣਾਉਣਾ ਸਿਖਾਵਾਂਗੇ।
ਸਮੱਗਰੀ
ਸਫ਼ੇਦ ਤਾਜ਼ੇ ਮਸ਼ਰੂਮ – 250 ਗ੍ਰਾਮ
ਅਦਰਕ ਅਤੇ ਲਸਣ ਦਾ ਪੇਸਟ – ਇੱਕ ਚਮਚ
ਕੌਰਨ ਫ਼ਲਾਵਰ – 4 ਜਾਂ 5 ਚੱਮਚ
ਮੈਦਾ – 2 ਚੱਮਚ
ਸੋਇਆ ਸੌਸ – ਇੱਕ ਚੱਮਚ
ਪਾਣੀ – 2 ਕੱਪ
ਤੇਲ ਤਲਣ ਲਈ
ਨਮਕ ਸਵਾਦ ਅਨੁਸਾਰ
ਗ੍ਰੇਵੀ ਲਈ ਸਮੱਗਰੀ
ਲਸਣ ਪੇਸਟ – ਇੱਕ ਚੱਮਚ
ਅਦਰਕ – ਇੱਕ ਇੰਚ
ਹਰੀਆਂ ਮਿਰਚਾਂ – ਦੋ
ਪਿਆਜ਼ – ਇੱਕ
ਹਰਾ ਪਿਆਜ਼ – ਦੋ ਲੜੀਆਂ
ਸੋਇਆ ਸੌਸ – ਇੱਕ ਚੱਮਚ
ਚਿਲੀ ਸੌਸ – ਇੱਕ ਚਮਚ
ਟਮੇਟੋ ਕੈਚੱਪ – ਡੇਢ ਚਮਚ
ਨਮਕ ਸਵਾਦ ਅਨੁਸਾਰ
ਵਿਧੀ
ਮਸ਼ਰੂਮ ਨੂੰ ਸਾਫ਼ ਕਰ ਕੇ ਧੋ ਲਓ ਅਤੇ ਸੁਕਾ ਕੇ ਕੱਟ ਲਓ। ਇੱਕ ਕੌਲੀ ਵਿੱਚ ਕੌਰਨ, ਮੈਦਾ, ਅਦਰਕ ਅਤੇ ਲਸਣ ਦਾ ਪੇਸਟ ਪਾ ਮਿਲਾਓ। ਫ਼ਿਰ ਸੋਇਆ ਸੌਸ ਅਤੇ ਪਾਣੀ ਮਿਲਾ ਕੇ ਘੋਲ ਤਿਆਰ ਕਰ ਲਓ। ਹੁਣ ਪੈਨ ਵਿੱਚ ਤੇਲ ਗਰਮ ਕਰ ਕੇ ਉਸ ਵਿੱਚ ਮਸ਼ਰੂਮ ਪਾ ਕੇ ਡੀਪ ਫ਼ਰਾਈ ਕਰ ਲਓ ਅਤੇ ਕ੍ਰਿਸਪੀ ਬਣਾ ਲਓ। ਹੁਣ ਪੈਨ ਵਿੱਚ ਦੁਬਾਰਾ ਤੇਲ ਪਾ ਕੇ ਗਰਮ ਕਰੋ ਅਤੇ ਉਸ ਵਿੱਚ ਅਦਰਕ, ਲਸਣ ਪੇਸਟ, ਪਿਆਜ਼ ਅਤੇ ਹਰੀਆਂ ਮਿਰਚਾਂ ਪਾ ਕੇ ਦੋ ਮਿੰਟਾਂ ਤਕ ਭੁੰਨੋ। ਹੁਣ ਪੈਨ ਵਿੱਚ ਸੋਇਆ ਸੌਸ, ਟਮੇਟੋ ਕੈਚੱਪ, ਚਿਲੀ ਸੌਸ, ਨਮਕ, ਪਿਆਜ਼ ਪਾ ਕੇ ਫ਼ਰਾਈ ਕੀਤੇ ਹੋਏ ਮਸ਼ਰੂਮ ਪਾ ਲਓ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਦੋ ਮਿੰਟਾਂ ਲਈ ਪਕਾਓ। ਫ਼ਿਰ ਅੱਗ ਨੂੰ ਬੰਦ ਕਰ ਦਿਓ। ਲਓ ਜੀ, ਤੁਹਾਡਾ ਮਸ਼ਰੂਮ ਮੰਚੂਰੀਅਨ ਹੋ ਗਿਐ ਤਿਆਰ।