Image Courtesy :jagbani(punjabkesar)

ਚੰਡੀਗੜ੍ਹ – ਭਾਰਤੀ ਕ੍ਰਿਕਟ ਟੀਮ ‘ਚ ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਸਾਬਕਾ ਖਿਡਾਰੀ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ 2019 ‘ਚ ਜਦੋਂ ਵਿਸ਼ਵ ਕੱਪ ਲਈ ਟੀਮ ਦੀ ਚੋਣ ਕੀਤੀ ਗਈ ਸੀ ਤਾਂ ਮੈਨੂੰ ਧੋਨੀ ਨੇ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਟੀਮ ‘ਚ ਮੇਰੀ ਚੋਣ ਨਹੀਂ ਹੋਵੇਗੀ ਕਿਉਂਕਿ ਚੋਣਕਾਰ ਮੇਰੇ ਨਾਂ ‘ਤੇ ਵਿਚਾਰ ਹੀ ਨਹੀਂ ਕਰਨ ਵਾਲੇ ਸਨ। ਦੱਸ ਦੇਈਏ ਕਿ ਯੁਵਰਾਜ ਨੇ ਪਿਛਲੇ ਸਾਲ ਜੂਨ ਮਹੀਨੇ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸਨਿਆਸ ਦਾ ਐਲਾਨ ਕਰ ਦਿੱਤਾ ਸੀ।
ਦਰਅਸਲ, ਇੱਕ ਚੈਨਲ ਨਾਲ ਗੱਲਬਾਤ ਦੌਰਾਨ ਯੁਵਰਾਜ ਨੇ ਕਿਹਾ, ”ਜਦੋਂ ਮੈਂ ਵਾਪਸੀ ਕੀਤੀ ਤਾਂ ਵਿਰਾਟ ਕੋਹਲੀ ਨੇ ਮੇਰਾ ਸਮਰਥਨ ਕੀਤਾ ਸੀ। ਜੇਕਰ ਉਸ ਨੇ ਮੇਰਾ ਓਦੋਂ ਸਮਰਥਨ ਨਹੀਂ ਕੀਤਾ ਹੁੰਦਾ ਤਾਂ ਮੈਂ ਵਾਪਸੀ ਹੀ ਨਾ ਕਰ ਪਾਉਂਦਾ। ਪਰ ਉਹ ਧੋਨੀ ਸੀ ਜਿਸ ਨੇ 2019 ਵਿਸ਼ਵ ਕੱਪ ਨੂੰ ਲੈ ਕੇ ਮੈਨੂੰ ਸਹੀ ਤਸਵੀਰ ਦਿਖਾਈ ਕਿ ਹੁਣ ਚੋਣਕਾਰ ਤੇਰੇ ਬਾਰੇ ਵਿਚਾਰ ਨਹੀਂ ਕਰਨ ਵਾਲੇ। ਉਸ ਨੇ ਸਹੀ ਤਸਵੀਰ ਦਿਖਾਈ ਅਤੇ ਬਿਲਕੁਲ ਸਾਫ਼ ਕਰ ਦਿੱਤਾ ਕਿ ਉਸ ਨੇ ਸਭ ਕੁੱਝ ਕੀਤਾ ਜੋ ਉਹ ਕਰ ਸਕਦਾ ਸੀ।”
ਯੁਵਰਾਜ ਨੇ ਅੱਗੇ ਕਿਹਾ, ”2011 ਵਿਸ਼ਵ ਕੱਪ ਤਕ MS ਨੂੰ ਮੇਰੇ ‘ਤੇ ਪੂਰਾ ਭਰੋਸਾ ਹੁੰਦਾ ਸੀ ਅਤੇ ਮੈਨੂੰ ਕਹਿੰਦਾ ਸੀ ਤੂੰ ਮੇਰਾ ਮੁੱਖ ਖਿਡਾਰੀ ਹੈਂ, ਪਰ ਬੀਮਾਰੀ ਤੋਂ ਬਾਅਦ ਵਾਪਸੀ ਕਰਨ ‘ਤੇ ਖੇਡ ਕਾਫ਼ੀ ਬਦਲ ਚੁੱਕਾ ਸੀ ਅਤੇ ਟੀਮ ‘ਚ ਕਾਫ਼ੀ ਕੁੱਝ ਹੋ ਚੁੱਕਾ ਸੀ। ਇਸੇ ਕਾਰਨ ਜਿਥੋਂ ਤਕ 2015 ਵਿਸ਼ਵ ਕੱਪ ਦਾ ਸਵਾਲ ਹੈ ਤਾਂ ਤੁਸੀਂ ਕਿਸੇ ਚੀਜ਼ ਦੀ ਗੱਲ ਨਹੀਂ ਕਰ ਸਕਦੇ, ਇਸ ਲਈ ਇਹ ਆਪਣੇ ਆਪ ਨਾਲ ਫ਼ੈਸਲਾ ਲੈਣ ਦੀ ਗੱਲ ਹੋ ਗਈ ਸੀ। ਮੈਨੂੰ ਸਮਝ ਆਇਆ ਕਿ ਇੱਕ ਕਪਤਾਨ ਦੇ ਤੌਰ ‘ਤੇ ਕਦੇ-ਕਦੇ ਤੁਸੀਂ ਸਾਰੀਆਂ ਚੀਜ਼ਾਂ ਦਾ ਜਵਾਬ ਨਹੀਂ ਦੇ ਸਕਦੇ ਕਿਉਂਕਿ ਅਖੀਰ ‘ਚ ਤੁਹਾਨੂੰ ਆਪਣੇ ਦੇਸ਼ ਦੇ ਪ੍ਰਦਰਸ਼ਨ ‘ਤੇ ਧਿਆਨ ਦੇਣਾ ਹੁੰਦਾ ਹੈ।