ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ‘ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰੇਸ਼ਾਨੀਆਂ ਦੇ ਕਾਰਨ ਸ਼ਰੀਰ ਕੰਮਜ਼ੋਰ ਹੋਣ ਲੱਗ ਪੈਦਾ ਹੈ। ਇਸੇ ਲਈ ਸ਼ਰੀਰ ਨੂੰ ਫ਼ਿੱਟ ਰੱਖਣ ਲਈ ਤੁਹਾਨੂੰ ਲੌਕੀ ਦਾ ਜੂਸ ਪੀਣਾ ਚਾਹੀਦਾ ਹੈ। ਰੋਜ਼ਾਨਾ ਇਸ ਜੂਸ ਦਾ ਸੇਵਨ ਕਰਨ ਨਾਲ ਸ਼ਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਲੌਕੀ ‘ਚ ਪੋਟੈਸ਼ੀਅਮ, ਆਇਰਨ ਅਤੇ ਵਾਇਟਾਮਿਨਜ਼ ਪਾਏ ਜਾਂਦੇ ਹਨ। ਇਸ ‘ਚ ਫ਼ਾਈਬਰ ਭਰਪੂਰ ਮਾਤਰਾ ਵੀ ਪਾਈ ਜਾਂਦੀ ਹੈ। ਲੌਕੀ ਦੇ ਜੂਸ ‘ਚ ਸ਼ਹਿਦ ਮਿਲਾ ਕੇ ਪੀਣ ਨਾਲ ਕਈ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਜੂਸ ਬਣਾਉਣ ਦੀ ਵਿਧੀ – ਲੌਕੀ ਨੂੰ ਛਿੱਲ ਕੇ ਉਸ ਦੇ ਟੁੱਕੜੇ ਕਰ ਲਓ ਅਤੇ ਮਿਕਸੀ ‘ਚ ਥੋੜ੍ਹਾ ਜਿਹਾ ਪਾਣੀ ਅਤੇ ਨਮਕ ਮਿਲਾ ਕੇ ਇਸ ਦਾ ਜੂਸ ਬਣਾ ਲਓ। ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਇਸ ‘ਚ ਕਾਲੀ ਮਿਰਚ ਵੀ ਮਿਲਾ ਸਕਦੇ ਹੋ। ਇਸ ਤਰ੍ਹਾਂ ਤੁਸੀਂ ਰੋਜ਼ਾਨਾ ਫ਼੍ਰੈੱਸ਼ ਜੂਸ ਬਣਾ ਕੇ ਪੀ ਸਕਦੇ ਹੋ।
ਦਿਲ ਦੀਆਂ ਬੀਮਾਰੀਆਂ – ਇਸ ਨੂੰ ਪੀਣ ਨਾਲ ਸ਼ਰੀਰ ‘ਚ ਕੌਲੇਸਟਰੋਲ ਦੀ ਮਾਤਾਰ ਸੰਤੁਲਿਤ ਰਹਿੰਦੀ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
ਬਲੱਡ ਪ੍ਰੈਸ਼ਰ – ਇਸ ਦਾ ਜੂਸ ਪੀਣ ਨਾਲ ਸ਼ਰੀਰ ‘ਚ ਬਲੱਡ ਸਰਕੁਲੇਸ਼ਨ ਤੇਜ਼ ਹੁੰਦਾ ਹੈ। ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ।
ਭਾਰ ਘੱਟ ਕਰੇ – ਰੋਜ਼ ਸਵੇਰੇ ਇਸ ਦਾ ਜੂਸ ਪੀਣ ਨਾਲ ਸ਼ਰੀਰ ਦਾ ਮਟੈਬਲਿਜ਼ਮ ਵਧਦਾ ਹੈ ਜੋ ਸ਼ਰੀਰ ਦੀ ਫ਼ਾਲਤੂ ਚਰਬੀ ਨੂੰ ਘੱਟ ਕਰਦਾ ਹੈ ਅਤੇ ਭਾਰ ਵੀ ਘੱਟ ਕਰਨ ‘ਚ ਮਦਦ ਕਰਦਾ ਹੈ।
ਗੈਸ – ਲੌਕੀ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਇਸ ਜੂਸ ਨੂੰ ਪੀਣ ਨਾਲ ਪੇਟ ਦੀ ਜਲਣ ਘੱਟ ਹੁੰਦੀ ਹੈ। ਜਿਨ੍ਹਾਂ ਲੋਕਾਂ ਨੂੰ ਗੈਸ ਦੀ ਪਰੇਸ਼ਾਨੀ ਹੈ ਉਨ੍ਹਾਂ ਲਈ ਇਹ ਜੂਸ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ।
ਸ਼ੂਗਰ – ਇਸ ਜੂਸ ਨੂੰ ਪੀਣ ਨਾਲ ਸ਼ਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਇੰਝ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਪਰੇਸ਼ਾਨੀ ਹੈ ਉਹ ਰੋਜ਼ ਸਵੇਰੇ ਇਸ ਜੂਸ ਨੂੰ ਜ਼ਰੂਰ ਪੀਣ।
ਸ਼ਰੀਰ ਦੀ ਗਰਮੀ ਕਰੇ ਦੂਰ – ਗਰਮੀਆਂ ਦੇ ਮੌਸਮ ਵਿੱਚ ਅਕਸਰ ਲੋਕਾਂ ਨੂੰ ਸਿਰ ਦਰਦ ਅਤੇ ਬਦਹਜ਼ਮੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਕੱਦੂ ਦਾ ਜੂਸ ਪੀਓ। ਇਸ ਨੂੰ ਪੀਣ ਨਾਲ ਸ਼ਰੀਰ ਵਿੱਚ ਪੈਦਾ ਹੋਈ ਗਰਮੀ ਵੀ ਹੌਲੀ-ਹੌਲੀ ਦੂਰ ਹੋਵੇਗੀ।
ਕਬਜ਼ – ਲੌਕੀ ਅਤੇ ਅਦਰਕ ਦੇ ਜੂਸ ‘ਚ ਕਾਫ਼ੀ ਮਾਤਰਾ ‘ਚ ਫ਼ਾਈਬਰ ਮੌਜੂਦ ਹੁੰਦਾ ਹੈ, ਅਤੇ ਇਸ ਨਾਲ ਪਾਚਨ ਸਿਸਟਮ ਸੁਧਰ ਜਾਂਦਾ ਹੈ ਅਤੇ ਕਬਜ਼ ਦੀ ਪਰੇਸ਼ਾਨੀ ਦੂਰ ਹੁੰਦੀ ਹੈ।
ਲਿਵਰ ਦੀ ਸੋਜ – ਤਲਿਆ ਜਾਂ ਭੁੰਨਿਆ ਖਾਣਾ ਅਤੇ ਸ਼ਰਾਬ ਪੀਣ ਨਾਲ ਕਈ ਵਾਰ ਲਿਵਰ ਵਿੱਚ ਸੋਜ ਆ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਕੱਦੂ ਅਤੇ ਅਦਰਕ ਦਾ ਜੂਸ ਬਣਾ ਕੇ ਪੀਓ। ਇਸ ਜੂਸ ਨੂੰ ਪੀਣ ਨਾਲ ਕੁੱਝ ਹੀ ਸਮੇਂ ਵਿੱਚ ਰਾਹਤ ਮਿਲੇਗੀ।
ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ – ਲੌਕੀ ਦਾ ਜੂਸ ਐਲਕਾਲਾਈਨ ਹੋਣ ਕਰ ਕੇ ਸ਼ਰੀਰ ‘ਚ ਕੈਂਸਰ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ।
ਸੂਰਜਵੰਸ਼ੀ