Image Courtesy :jagbani(punjabkesar)

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਬੌਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਖ਼ਿਲਾਫ਼ ਮਦਰਾਸ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ‘ਚ ਦੋਵਾਂ ‘ਤੇ ਆਨਲਾਈਨ ਜੂਆ ਖੇਡਣ ਨੂੰ ਉਤਸਾਹਿਤ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ ਅਤੇ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ।
ਇਹ ਪਟੀਸ਼ਨ ਚੇਨਈ ਦੇ ਇੱਕ ਵਕੀਲ ਨੇ ਦਾਇਰ ਕੀਤੀ ਹੈ। ਇਸ ‘ਚ ਪਟੀਸ਼ਨਕਰਤਾ ਨੇ HMC ਨੂੰ ਔਨਲਾਈਨ ਜੂਆ ਖੇਡਣ ‘ਤੇ ਪਾਬੰਦੀ ਲਗਾਉਣ ਦੀਆਂ ਹਦਾਇਤਾਂ ਦੇਣ ਲਈ ਕਿਹਾ ਹੈ। ਉਸ ਮੁਤਾਬਿਕ, ਨੌਜਵਾਨਾਂ ਨੂੰ ਔਨਲਾਈਨ ਜੂਆ ਖੇਡਣ ਦੀ ਆਦਤ ਪੈ ਰਹੀ ਹੈ।
ਇੱਕ ਰਿਪੋਰਟ ਮੁਤਾਬਿਕ, ਇਸ ਪਟੀਸ਼ਨ ‘ਚ ਅੱਗੇ ਕਿਹਾ ਗਿਆ ਹੈ ਕਿ ਆਨ ਲਾਈਨ ਜੂਏਬਾਜ਼ੀ ਕੰਪਨੀਆਂ ਵਿਰਾਟ ਕੋਹਲੀ ਅਤੇ ਤਮੰਨਾ ਵਰਗੇ ਸਿਤਾਰਿਆਂ ਦੀ ਵਰਤੋਂ ਨੌਜਵਾਨਾਂ ਦੇ ਬ੍ਰੈਨ-ਵੌਸ਼ ਲਈ ਕਰ ਰਹੀਆਂ ਹਨ ਅਤੇ ਇਸ ਲਈ ਦੋਵਾਂ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਇੱਕ ਨੌਜਵਾਨ ਦੇ ਕੇਸ ਦਾ ਵੀ ਜ਼ਿਕਰ ਕੀਤਾ ਜਿਸ ਨੇ ਖ਼ੁਦਕੁਸ਼ੀ ਕੀਤੀ ਸੀ ਕਿਉਂਕਿ ਉਹ ਔਨਲਾਈਨ ਜੂਆ ਦਾ ਪੈਸੇ ਵਾਪਿਸ ਨਹੀਂ ਸੀ ਕਰ ਸਕਦਾ