Image Courtesy :jagbani(punjabkesar)

ਮੁੰਬਈ – ਕੋਰੋਨਾ ਵਾਇਰਸ ਕਾਰਨ ਮਾਰਚ ‘ਚ ਹੋਣ ਵਾਲੇ IPL ਨੂੰ ਮੁਲਤਵੀ ਕਰ ਕੇ ਹੁਣ 19 ਸਤੰਬਰ ਤੋਂ 10 ਨਵੰਬਰ ਤਕ ਕਰਵਾਇਆ ਜਾਵੇਗਾ। ਅਜਿਹੇ ‘ਚ IPL ਫ਼੍ਰੈਂਚਾਈਜ਼ੀਆਂ ਨੂੰ ਸਖ਼ਤ ਨਿਯਮਾਂ ਦਾ ਪਾਲਨ ਕਰਨਾ ਪਵੇਗਾ। ਜਿਥੋਂ ਤਕ ਮੁੰਬਈ ਇੰਡੀਅਨਜ਼ ਦੇ ਖਿਡਾਰੀਆਂ ਦੀ ਗੱਲ ਹੈ ਤਾਂ ਯੂਨਾਈਟਿਡ ਅਰਬ ਅਮੀਰਾਤ (UAE) ਜਾਣ ਤੋਂ ਪਹਿਲਾਂ ਖਿਡਾਰੀਆਂ ਦਾ ਪਮਜ ਵਾਰ ਕੋਵਿਡ-19 ਟੈੱਸਟ ਕੀਤਾ ਜਾਵੇਗਾ।
ਮੁੰਬਈ ਇੰਡੀਅਨਜ਼ ਦੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਘਰੇਲੂ ਖਿਡਾਰੀਆਂ ਨੇ ਇਥੇ ਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ 14 ਦਿਨਾਂ ਦੇ ਕੁਐਰਨਟੀਨ ‘ਤੇ ਭੇਜਿਆ ਜਾ ਰਿਹਾ ਹੈ। ਇੱਕ ਵਾਰ ਟੈੱਸਟ ਪੂਰਾ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਕਮਰੇ ‘ਚੋਂ ਨਿਕਲਣ ਦੀ ਮਨਜ਼ੂਰੀ ਮਿਲੇਗੀ। ਇਸ ਤੋਂ ਪਹਿਲਾਂ ਸਾਰੀਆਂ ਸੁਵਿਧਾਵਾਂ ਉਨ੍ਹਾਂ ਨੂੰ ਕਮਰੇ ‘ਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਭਾਰਤੀ ਖਿਡਾਰੀਆਂ ਦੇ ਵੀ ਕੁਐਰਨਟੀਨ ਫ਼ੇਜ਼ ‘ਚੋਂ ਲੰਘਣ ਦੀ ਉਮੀਦ ਹੈ। ਕੁਐਰਨਟੀਨ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਖਿਡਾਰੀਆਂ ਦੀ ਟ੍ਰੇਨਿੰਗ ਸ਼ੁਰੂ ਹੋਵੇਗੀ।
ਟੈੱਸਟਿੰਗ ਬਾਰੇ ਪੁੱਛਣ ‘ਤੇ ਅਧਿਕਾਰੀ ਨੇ ਕਿਹਾ ਕਿ UAE ਜਾਣ ਤੋਂ ਪਹਿਲਾਂ ਖਿਡਾਰੀਆਂ ਦੀ ਪੰਜ ਵਾਰ ਕੋਰੋਨਾ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਮੁੰਬਈ ਆਉਣ ਤੋਂ ਪਹਿਲਾਂ ਦੋ ਵਾਰ ਖਿਡਾਰੀ ਆਪਣੇ ਹੋਮ ਟਾਊਨ ‘ਚ ਜਾਂਚ ਹੋਵਗੀ। ਉਸ ਤੋਂ ਬਾਅਦ ਮੁੰਬਈ ਆਉਣ ਤੋਂ ਬਾਅਦ ਤਿੰਨ ਵਾਰ ਖਿਡਾਰੀਆਂ ਦੀ ਜਾਂਚ ਕੀਤੀ ਜਾਵੇਗੀ। ਪੰਜ ਵਾਰ ਟੈੱਸਟ ਕਰਨਾ ਸਾਡੇ ਹਿਸਾਬ ਨਾਲ ਕਾਫ਼ੀ ਹੋਵੇਗਾ। ਜਿਸ ਖਿਡਾਰੀ ਕੋਲ ਘਰ ਦੇ ਨੇੜੇ ਲੋੜੀਂਦੀਆਂ ਸੁਵਿਧਾਵਾਂ ਨਹੀਂ ਹੋਣਗੀਆਂ ਉਹ ਖਿਡਾਰੀ ਦੋ ਦੀ ਬਜਾਏ ਸਿਰਫ਼ ਇੱਕ ਟੈੱਸਟ ਕਰਵਾ ਸਕੇਗਾ।