Image Courtesy :jagbani(punjabkesar)

ਸ਼ਿਮਲਾ- ਹਿਮਾਚਲ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 17 ਪਹੁੰਚ ਹੋ ਗਈ ਹੈ। ਸੋਮਵਾਰ ਨੂੰ 2 ਹੋਰ ਕੋਰੋਨਾ ਮਰੀਜ਼ਾਂ ਦੀ ਮੌਤ ਹੋ ਗਈ। ਮੰਡੀ ਦੇ ਜਵਾਹਰ ਨਗਰ ਦੇ ਬਜ਼ੁਰਗ (70) ਨੇ ਸੋਮਵਾਰ ਤੜਕੇ ਦਮ ਤੋੜ ਦਿੱਤਾ। ਸ਼ੂਗਰ ਅਤੇ ਹੋਰ ਬੀਮਾਰੀਆਂ ਨਾਲ ਪੀੜਤ ਇਸ ਬਜ਼ੁਰਗ ਨੂੰ ਐਤਵਾਰ ਨੂੰ ਮੰਡੀ ਦੇ ਨੇਰਚੌਕ ਮੈਡੀਕਲ ਕਾਲਜ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦਾ ਕੋਰੋਨਾ ਸੈਂਪਲ ਵੀ ਲਿਆ ਗਿਆ ਸੀ। ਮੌਤ ਤੋਂ ਬਾਅਦ ਉਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ।
ਬਜ਼ੁਰਗ ਦੀ ਮੌਤ ਤੋਂ ਬਾਅਦ ਇਸ ਹਸਪਤਾਲ ਦਾ ਉਹ ਵਾਰਡ ਸੀਲ ਕਰ ਦਿੱਤਾ ਗਿਆ ਹੈ, ਜਿੱਥੇ ਉਹ ਦਾਖ਼ਲ ਸੀ। ਉੱਥੇ ਹੀ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (ਆਈ.ਜੀ.ਐੱਮ.ਸੀ.) ਸ਼ਿਮਲਾ ‘ਚ ਵੀ ਕੋਨਾ ਪੀੜਤ 40 ਸਾਲਾ ਇਕ ਵਿਅਕਤੀ ਦੀ ਸੋਮਵਾਰ ਸ਼ਾਮ ਆਈਸੋਲੇਸ਼ਨ ਵਾਰਡ ‘ਚ ਮੌਤ ਹੋ ਗਈ। ਹਸਪਤਾਲ ਸੂਤਰਾਂ ਅਨੁਸਾਰ ਨਾਲਾਗੜ੍ਹ ਵਾਸੀ ਇਸ ਵਿਅਕਤੀ ਨੂੰ ਕੁਝ ਸਮੇਂ ਪਹਿਲਾਂ ਹੀ ਹਸਪਤਾਲ ‘ਚ ਦਾਖ਼ਲ ਕੀਤਾ ਗਿਆ ਸੀ।
News Credit :jagbani(punjabkesar)