Image Courtesy :jagbani(punjabkesar)

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਯਾਨੀ ਕਿ ਅੱਜ ਕਿਹਾ ਕਿ ਦੇਸ਼ ਰੱਖਿਆ ਜ਼ਰੂਰਤਾਂ ਲਈ ਵਿਦੇਸ਼ਾਂ ‘ਤੇ ਨਿਰਭਰ ਨਹੀਂ ਰਹਿ ਸਕਦਾ, ਇਸ ਲਈ ਰੱਖਿਆ ਉਤਪਾਦਨ ‘ਚ ਦੇਸ਼ ‘ਚ ਨਿਰਮਿਤ ਚੀਜ਼ਾਂ ਨੂੰ ਹੱਲਾ-ਸ਼ੇਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ 5 ਤੋਂ 7 ਸਾਲਾਂ ਵਿਚ ਘਰੇਲੂ ਉਦਯੋਗਾਂ ਨੂੰ ਕਰੀਬ 4 ਲੱਖ ਕਰੋੜ ਰੁਪਏ ਦੇ ਆਰਡਰ ਦਿੱਤੇ ਜਾਣਗੇ। ਰਾਜਨਾਥ ਨੇ ‘ਆਤਮ ਨਿਰਭਰ ਭਾਰਤ ਹਫ਼ਤੇ’ ਸਮਾਰੋਹ ‘ਚ ਵੀਡੀਓ ਕਾਨਫਰੰਸ ਜ਼ਰੀਏ ਹਿੱਸਾ ਲੈਂਦੇ ਹੋਏ ਕਿਹਾ ਕਿ ਕਿਸੇ ਵੀ ਰਾਸ਼ਟਰ ਦੇ ਵਿਕਾਸ ਲਈ ਸੁਰੱਖਿਆ ਪਹਿਲੀ ਤਰਜ਼ੀਹ ਹੁੰਦੀ ਹੈ।
ਸਾਰੇ ਜਾਣਦੇ ਹਨ, ਜੋ ਰਾਸ਼ਟਰ ਖ਼ੁਦ ਆਪਣੀ ਸੁਰੱਖਿਆ ਕਰ ਸਕਣ ‘ਚ ਸਮਰੱਥ ਹਨ, ਉਹ ਗਲੋਬਲ ਪੱਧਰ ‘ਤੇ ਆਪਣਾ ਮਜ਼ਬੂਤ ਅਕਸ ਬਣਾ ਸਕੇ ਹਨ। ਅਜਿਹੇ ਵਿਚ ਭਾਰਤ ਵੀ ਆਪਣੀਆਂ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿਦੇਸ਼ੀ ਸਰਕਾਰਾਂ, ਵਿਦੇਸ਼ੀ ਸਪਲਾਈ ਕਰਤਾ ਅਤੇ ਵਿਦੇਸ਼ੀ ਰੱਖਿਆ ਉਤਪਾਦਾਂ ‘ਤੇ ਨਿਰਭਰ ਨਹੀਂ ਰਹਿ ਸਕਦਾ। ਇਹ ਇਕ ਮਜ਼ਬੂਤ ਅਤੇ ਆਤਮ ਨਿਰਭਰ ਭਾਰਤ ਦੇ ਉਦੇਸ਼ਾਂ ਅਤੇ ਭਾਵਨਾਵਾਂ ਮੁਤਾਬਕ ਨਹੀਂ ਹੈ।
ਰਾਜਨਾਥ ਨੇ ਕਿਹਾ ਕਿ ਰੱਖਿਆ ਉਤਪਾਦਨ ਵਿਚ ਦੇਸੀਕਰਨ ਨੂੰ ਹੱਲਾ-ਸ਼ੇਰੀ ਦੇਣ ਲਈ ਸਰਕਾਰ ਨੇ 101 ਆਈਟਮ ਦੀ ਇਕ ਨਕਾਰਾਤਮਕ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਚੀਜ਼ਾਂ ਦਾ ਆਯਾਤ ਨਹੀਂ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਦਾ ਅਨੁਮਾਨ ਹੈ ਕਿ ਅਗਲੇ 5 ਤੋਂ 7 ਸਾਲਾਂ ਵਿਚ ਘਰੇਲੂ ਉਦਯੋਗਾਂ ਨੂੰ ਲੱਗਭਗ 4 ਲੱਖ ਕਰੋੜ ਦੇ ਆਰਡਰ ਦਿੱਤੇ ਜਾਣਗੇ। ਰੱਖਿਆ ਮੰਤਰੀ ਨੇ ਕਿਹਾ ਕਿ ਇਹ ਘਰੇਲੂ ਰੱਖਿਆ ਉਦਯੋਗ ਅਤੇ ਸੂਬਿਆਂ ਦੀਆਂ ਇਕਾਈਆਂ ਲਈ ਇਕ ਚੰਗਾ ਮੌਕਾ ਹੈ, ਜੋ ਦੇਸੀ ਰੱਖਿਆ ਵਿਕਾਸ ਅਤੇ ਵਿਨਿਰਮਾਣ ‘ਚ ਆਪਣੀ ਹਿੱਸੇਦਾਰੀ ਵਧਾਉਣਾ ਚਾਹੁੰਦੀ ਹੈ।
News Credit :jagbani(punjabkesar)