Image Courtesy :jagbani(punjabkesar)

ਅੱਜਕੱਲ੍ਹ ਦੇ ਮੌਸਮ ‘ਚ ਚਟਪਟਾ ਖਾਣ ਦਾ ਜਦੋਂ ਵੀ ਮੰਨ ਕਰਦਾ ਹੈ ਤਾਂ ਚਾਟ ਦਾ ਖ਼ਿਆਲ ਸਭ ਤੋਂ ਪਹਿਲਾ ਆਉਂਦਾ ਹੈ। ਪਰ ਦਾਲ ਦੇ ਵੜੇ ਬਣਾਉਣ ‘ਚ ਸਮਾਂ ਬਹੁਤ ਲੱਗਦਾ ਹੈ। ਇਸ ਹਫ਼ਤੇ ਅਸੀਂ ਤੁਹਾਨੂੰ ਪਨੀਰ ਅਤੇ ਆਲੂ ਤੋਂ ਬਣਨ ਵਾਲੇ ਵੜੇ, ਜੋ ਬਹੁਤ ਹੀ ਜਲਦੀ ਬਣਦੇ ਹਨ, ਦੀ ਰੈਸਿਪੀ ਦੱਸਣ ਜਾ ਰਹੇ ਹਾਂ।
ਸਮੱਗਰੀ
200 ਗ੍ਰਾਮ ਪਨੀਰ
2 ਉਬਲੇ ਆਲੂ
2 ਚੱਮਚ ਅਰਾਰੋਟ
ਤੇਲ ਤਲਣ ਲਈ
ਇੱਕ ਹਰੀ ਮਿਰਚ (ਕੱਟੀ ਹੋਈ)
1/2 ਇੰਚ ਅਦਰਕ (ਕੱਦੂਕਸ ਕੀਤਾ ਹੋਇਆ)
ਨਮਕ ਸੁਆਦ ਅਨੁਸਾਰ
ਚਾਟ ਬਣਾਉਣ ਲਈ ਸਮੱਗਰੀ
3 ਕੱਪ ਦਹੀਂ
1 ਕੱਪ ਹਰੀ ਚਟਨੀ
1 ਕੱਪ ਮਿੱਠੀ ਚਟਨੀ
1 ਛੋਟਾ ਚੱਮਚ ਲਾਲ ਮਿਰਚ ਪਾਊਡਰ
2 ਚੱਮਚ ਭੁੰਨਿਆ ਹੋਇਆ ਜ਼ੀਰਾ
2 ਚੱਮਚ ਕਾਲਾ ਨਮਕ
ਵਿਧੀ
1. ਇੱਕ ਬਰਤਨ ‘ਚ ਪਨੀਰ ਕੱਦੂਕਸ ਕਰੋ ਅਤੇ ਇਸ ‘ਚ ਉੱਬਲੇ ਹੋਏ ਆਲੂ ਮਸਲ ਲਓ।
2. ਫ਼ਿਰ ਇਸ ‘ਚ ਅਰਾਰੋਟ, ਨਮਕ, ਅਦਰਕ ਅਤੇ ਹਰੀ ਮਿਰਚ ਪਾ ਕੇ ਚੰਗੀ ਤਰ੍ਹਾਂ ਮਸਲ ਕੇ ਆਟਾ ਗੁੰਨ ਲਓ।
3. ਇੱਕ ਕੜ੍ਹਾਈ ‘ਚ ਤੇਲ ਗਰਮ ਹੋਣ ਲਈ ਰੱਖ ਦਿਓ।
4. ਫ਼ਿਰ ਗੁੰਨ੍ਹੇ ਹੋਏ ਮਿਸ਼ਰਣ ‘ਚ ਥੋੜ੍ਹਾ-ਥੋੜ੍ਹਾ ਲੈ ਕੇ ਆਪਣੇ ਹੱਥਾਂ ਨਾਲ ਗੋਲ ਆਕਾਰ ਦੇ ਕੇ ਵੜੇ ਤੱਲ ਲਓ।
5. ਫ਼ਿਰ ਦਹੀ ਨੂੰ ਫ਼ੈਂਟ ਲਓ ਅਤੇ ਇਸ ਨੂੰ ਫ਼ਰਿਜ ‘ਚ ਠੰਡਾ ਹੋਣ ਲਈ ਰੱਖ ਦਿਓ।
6. ਇੱਕ ਪਲੇਟ ਲਓ, ਇਸ ‘ਚ ਤਲੇ ਹੋਏ ਠੰਡੇ ਵੜੇ ਰੱਖ ਦਿਓ।
7. ਫ਼ਿਰ ਇਸ ਉੱਪਰ ਠੰਡਾ ਦਹੀਂ ਪਾ ਕੇ ਇਸ ਉਪੱਰ ਕਾਲਾ ਨਮਕ, ਭੁੰਨਿਆ ਹੋਇਆ ਜ਼ੀਰਾ ਅਤੇ ਲਾਲ ਮਿਰਚ