Image Courtesy :jagbani(punjabkesar)

ਨਵੀਂ ਦਿੱਲੀ – IPL ਸੀਜ਼ਨ-13 ਦਾ ਆਯੋਜਨ ਇਸ ਵਾਰ ਦੁਬਈ ‘ਚ ਕੀਤਾ ਜਾਵੇਗਾ ਜਿਸ ਜੀ ਪੁਸ਼ਟੀ BCCI ਦੇ ਏਅਰਮੈਨ ਨੇ ਖ਼ੁਦ ਪਿਛਲੇ ਦਿਨੀਂ ਕੀਤੀ ਸੀ। ਹਾਲਾਂਕਿ ਲੋਕਾਂ ਦੇ ਭਾਰੀ ਵਿਰੋਧ ਤੋਂ ਬਾਅਦ ਵੀਵੋ ਕੰਪਨੀ ਨੇ IPL ਦੇ ਟਾਈਟਲ ਸਪੌਂਸਰ ਤੋਂ ਹਟਣ ਦਾ ਫ਼ੈਸਲਾ ਕੀਤਾ ਸੀ। ਅਜਿਹੇ ‘ਚ ਯੋਗ ਗੁਰੂ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ IPL 2020 ਦੀ ਸਪੌਂਸਰਸ਼ਿਪ ਲਈ ਬੋਲੀ ਲਗਾਉਣ ‘ਤੇ ਵਿਚਾਰ ਕਰ ਰਹੀ ਹੈ।
ਹਾਲਾਂਕਿ, ਇਸ ਵਾਰ ਰਾਮਦੇਵ ਦੀ ਕੰਪਨੀ IPL ‘ਚ ਕਾਫ਼ੀ ਦਿਲਚਸਪੀ ਵਿਖਾ ਰਹੀ ਹੈ, ਪਰ ਹਮੇਸ਼ਾ ਅਜਿਹਾ ਨਹੀਂ ਸੀ। ਬਾਬਾ ਰਾਮਦੇਵ IPL ਨੂੰ ਭਾਰਤੀ ਸਭਿਆਚਾਰ ਦੇ ਖ਼ਿਲਾਫ਼ ਦੱਸ ਚੁੱਕੇ ਹਨ। ਰਾਮਦੇਵ ਨੇ ਕਿਹਾ ਸੀ ਕਿ ਚੀਅਰਲੀਡਰਜ਼ ਦੇ ਚਲਦੇ ਇਹ ਖੇਡ ਅਸ਼ਲੀਲ ਹੋ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ‘ਚ ਜੂਆ ਅਤੇ ਸੱਟਾ ਬਾਜ਼ਾਰ ਵੱਧ ਰਿਹਾ ਹੈ। ਹੁਣ ਬਾਬਾ ਰਾਮਦੇਵ ਅਤੇ ਉਨ੍ਹਾਂ ਦੀ ਕੰਪਨੀ ਦਾ IPL ‘ਚ ਦਿਲਚਸਪੀ ਵਿਖਾਉਣਾ ਯਾਨੀ ਪਹਿਲਾਂ ਦਿੱਤੇ ਗਏ ਬਿਆਨਾਂ ‘ਤੇ ਯੂ-ਟਰਨ ਹੈ। ਦੱਸ ਦੇਈਏ ਕਿ ਪਤੰਜਲੀ ਦੇ ਬੁਲਾਰੇ ਐੱਸ. ਕੇ. ਤਿਜਾਰਾਵਾਲਾ ਨੇ ਸਪੌਂਸਰਸ਼ਿਪ ‘ਚ ਸ਼ਾਮਿਲ ਹੋਣ ਦੀ ਪੁਸ਼ਟੀ ਵੀ ਕੀਤੀ ਹੈ ਹਾਲਾਂਕਿ ਕੰਪਨੀ ਵਲੋਂ ਇਸ ‘ਤੇ ਅਜੇ ਕੋਈ ਆਖਰੀ ਫ਼ੈਸਲਾ ਨਹੀਂ ਲਿਆ ਗਿਆ।