Image Courtesy :jagbani(punjabkesar)

ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ‘ਚ ਕੋਈ ਤਬਦੀਲੀ ਨਹੀਂ ਹੋਈ ਹੈ ਅਤੇ ਉਹ ਹਾਲੇ ਵੀ ਜੀਵਨ ਰੱਖਿਅਕ ਪ੍ਰਣਾਲੀ ‘ਤੇ ਹਨ। ਫੌਜ ਦੇ ਰਿਸਰਚ ਐਂਡ ਰੈਫਰਲ ਹਸਪਤਾਲ ਵਲੋਂ ਸ਼ਨੀਵਾਰ ਜਾਰੀ ਬੁਲੇਟਿਨ ‘ਚ ਕਿਹਾ ਗਿਆ ਹੈ,”ਪ੍ਰਣਬ ਮੁਖਰਜੀ ਦੀ ਹਾਲਤ ‘ਚ ਅੱਜ ਸਵੇਰੇ ਕੋਈ ਤਬਦੀਲੀ ਨਹੀਂ ਦਿਖਾਈ ਦਿੱਤੀ। ਉਹ ਜੀਵਨ ਰੱਖਿਅਕ ਪ੍ਰਣਾਲੀ ‘ਤੇ ਹਨ। ਮੁਖਰਜੀ ਦੇ ਦਿਮਾਗ਼ ਦੀ ਸਰਜਰੀ ਕੀਤੀ ਗਈ ਹੈ ਅਤੇ ਉਸ ਦੇ ਬਾਅਦ ਤੋਂ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ। ਉਹ ਖੁਦ ਸਾਹ ਲੈਣ ਦੀ ਸਥਿਤੀ ‘ਚ ਨਹੀਂ ਹਨ, ਇਸ ਲਈ ਵੈਂਟੀਲੇਟਰ ਸਪੋਰਟ ‘ਤੇ ਹਨ। ਉਨ੍ਹਾਂ ਦੇ ਅਹਿਮ ਅੰਗ ਹਾਲੇ ਸਥਿਰ ਹੈ ਪਰ ਉਨ੍ਹਾਂ ‘ਤੇ ਮਾਹਰਾਂ ਅਤੇ ਡਾਕਟਰਾਂ ਦੀ ਟੀਮ ਨਜ਼ਰ ਬਣਾਏ ਹੋਏ ਹੈ।
ਇਸ ਤੋਂ ਪਹਿਲਾਂ ਕੋਵਿਡ-19 ਜਾਂਚ ‘ਚ ਉਨ੍ਹਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ। ਹਸਪਤਾਲ ਨੇ ਇਕ ਬਿਆਨ ‘ਚ ਕਿਹਾ ਕਿ ਪ੍ਰਣਬ ਮੁਖਰਜੀ ਦੀ ਹਾਲਤ ‘ਚ ਅੱਜ ਸਵੇਰੇ (14 ਅਗਸਤ 2020) ਵੀ ਕੋਈ ਸੁਧਾਰ ਨਹੀਂ ਆਇਆ। ਉਹ ਹਾਲੇ ਵੀ ਜੀਵਨ ਰੱਖਿਅਕ ਪ੍ਰਣਾਲੀ ‘ਤੇ ਹਨ। ਉਨ੍ਹਾਂ ਦੀ ਹਾਲਤ ਸਥਿਰ ਹੈ। ਪ੍ਰਣਬ ਮੁਖਰਜੀ 2012 ਤੋਂ 2017 ਤੱਕ ਭਾਰਤ ਦੇ ਰਾਸ਼ਟਰਪਤੀ ਸਨ। ਉਨ੍ਹਾਂ ਦੀ ਧੀ ਅਤੇ ਕਾਂਗਰਸ ਨੇਤਾ ਸ਼ਰਮਿਸ਼ਠਾ ਮੁਖਰਜੀ ਨੇ ਆਪਣੇ ਪਿਤਾ ਦੀ ਸਿਹਤ ਲਈ ਭਗਵਾਨ ਤੋਂ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਪਿਛਲੇ ਸਾਲ 8 ਅਗਸਤ ਦਾ ਦਿਨ ਮੇਰੇ ਲਈ ਸਭ ਤੋਂ ਖੁਸ਼ੀ ਭਰੇ ਦਿਨਾਂ ‘ਚੋਂ ਇਕ ਸੀ, ਜਦੋਂ ਮੇਰੇ ਪਿਤਾ ਨੂੰ ਭਾਰਤ ਰਤਨ ਮਿਲਿਆ ਸੀ। ਠੀਕ ਇਕ ਸਾਲ ਬਾਅਦ 10 ਅਗਸਤ ਨੂੰ ਉਹ ਗੰਭੀਰ ਰੂਪ ਨਾਲ ਬੀਮਾਰ ਹੋ ਗਏ।
News Credit :jagbani(punjabkesar)