Image Courtesy :jagbani(punjabkesar)

ਖਾਣੇ ਦਾ ਸੁਆਦ ਵਧਾਉਣ ਲਈ ਮਿਰਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਰੋਟੀ ਨਾਲ ਅਗਰ ਚਟਪਟੀ ਵੇਸਣ ਦੀ ਮਿਰਚ ਮਿਲ ਜਾਵੇ ਤਾਂ ਸੁਆਦ ਦੁਗਣਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਵੇਸਣ ਦੀ ਮਿਰਚ ਬਣਾਉਣ ਦਾ ਤਰੀਕਾ।
ਬਣਾਉਣ ਲਈ ਸਮੱਗਰੀ
6 ਹਰੀਆਂ ਮਿਰਚਾਂ
ਇੱਕ ਵੱਡਾ ਚੱਮਚ ਵੇਸਣ
ਅੱਧਾ ਛੋਟਾ ਚੱਮਚ ਹਲਦੀ ਪਾਊਡਰ
ਇੱਕ ਛੋਟਾ ਚੱਮਚ ਧਨੀਆ ਪਾਊਡਰ
ਇੱਕ ਛੋਟਾ ਚੱਮਚ ਅਮਚੂਰ ਪਾਊਡਰ
ਇੱਕ ਛੋਟੀ ਚੱਮਚ ਸੌਂਫ਼ (ਪੀਸੀ ਹੋਈ)
ਇੱਕ ਚੁਟਕੀ ਹਿੰਗ
ਅੱਧਾ ਛੋਟਾ ਚੱਮਚ ਜ਼ੀਰਾ
ਅੱਧਾ ਛੋਟਾ ਚੱਮਚ ਰਾਈ
ਨਮਕ ਸਵਾਦ ਅਨੁਸਾਰ
ਇੱਕ ਵੱਡਾ ਚੱਮਚ ਸਰ੍ਹੋਂ ਦਾ ਤੇਲ
ਬਣਾਉਣ ਦੀ ਵਿਧੀ:
1. ਹਰੀ ਮਿਰਚ ਨੂੰ ਧੋ ਕੇ ਇਸ ਦੀਆਂ ਡੰਡੀਆਂ ਤੋੜ ਲਓ। ਫ਼ਿਰ ਮਿਰਚ ਨੂੰ ਕੱਟ ਲਓ। ਗੈਸ ‘ਤੇ ਕੜਾਹੀ ਗਰਮ ਕਰੋ ਅਤੇ ਵੇਸਣ ਪਾ ਕੇ ਭੁੰਨ੍ਹ ਲਵੋ। ਇਸ ਨੂੰ ਘੱਟ ਗੈਸ ‘ਤੇ ਭੁੰਨ੍ਹੋ। ਵੇਸਣ ਨੂੰ ਹਿਲਾਉਂਦੇ ਰਹੋ ਤਾਂ ਜੋ ਇਹ ਸੜ ਨਾ ਜਾਵੇ। ਵੇਸਣ ਨੂੰ ਕੱਢ ਕੇ ਇੱਕ ਪਾਸੇ ਰੱਖ ਲਓ ਅਤੇ ਫ਼ਿਰ ਕੜਾਹੀ ‘ਚ ਤੇਲ ਗਰਮ ਕਰੋ। ਤੇਲ ‘ਚ ਜੀਰਾ, ਰਾਈ ਅਤੇ ਹਿੰਗ ਪਾਓ ਅਤੇ ਤੜਕਾਓ। ਜ਼ੀਰਾ, ਰਾਈ ਭੁੰਨਣ ਤੇ ਇਸ ‘ਚ ਧਨੀਆ, ਹਲਦੀ, ਆਮਚੂਰ ਪਾਊਡਰ, ਪਿਸੀ ਹੋਈ ਸੌਂਫ਼, ਹਰੀ ਮਿਰਚ ਅਤੇ ਨਮਕ ਮਿਲਾ ਕੇ ਚੰਗੀ ਤਰ੍ਹਾਂ ਮਿਲਾ ਲਓ। ਮਿਰਚ ਨੂੰ ਮਿਕਸ ਕਰ ਕੇ ਇੱਕ ਵੱਡਾ ਚੱਮਚ ਪਾਣੀ ਪਾਓ ਅਤੇ ਕੜਾਹੀ ਨੂੰ ਢੱਕ ਕੇ ਮਿਰਚ ਨੂੰ ਘੱਟ ਗੈਸ ‘ਤੇ ਦੋ ਮਿੰਟ ਲਈ ਪਕਣ ਦਿਓ। ਢੱਕਣ ਖੋਲ੍ਹ ਕੇ ਹਰੀ ਮਿਰਚ ‘ਚ ਭੁੰਨਿਆ ਵੇਸਣ ਮਿਲਾਓ। ਇਸ ਨੂੰ ਦੋ ਮਿੰਟ ਤਕ ਹੋਰ ਭੁੰਨ੍ਹੋ। ਤਿਆਰ ਵੇਸਣ ਵਾਲੀ ਮਿਰਚ ਨੂੰ ਰੋਟੀ ਨਾਲ ਪਰੋਸੋ।