Image Courtesy :jagbani(punjabkesar)

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਾਂਚ ਕਮੇਟੀ ਦੇ ਆਧਾਰ ਤੇ ਕਾਰਜਕਾਰਨੀ ਨੇ ਜੋ ਮੀਟਿੰਗ ਕਰਕੇ, ਪਵਿੱਤਰ ਪਾਵਨ ਸਵਰੂਪਾਂ ਦੇ ਬਾਰੇ ‘ਚ ਆਪਣੇ ਕਰਮਚਾਰੀਆਂ ਅਤੇ ਉੱਚ ਅਧਿਕਾਰੀਆਂ ਦੇ ਖ਼ਿਲਾਫ਼ ਜੋ ਕਾਰਵਾਈ ਕੀਤੀ ਹੈ। ਕਰੀਬ 100 ਸਾਲਾਂ ਦੇ ਸਮੇਂ ‘ਚ ਬਣੀ ਇਸ ਪ੍ਰਮੁੱਖ ਧਾਰਮਿਕ ਸੰਸਥਾ ਵਲੋਂ ਇਸ ਤਰ੍ਹਾਂ ਪਹਿਲੀ ਵਾਰ ਫੈਸਲਾ ਲੈਣ ਦਾ ਪੰਥਕ ਹਲਕਿਆਂ ‘ਚ ਕਾਫ਼ੀ ਸਵਾਗਤ ਕੀਤਾ ਗਿਆ। ਪ੍ਰਮੁੱਖ ਪੰਥਕ ਨੇਤਾਵਾਂ ਨੇ ਫੋਨ ਤੇ ਆਪਣੇ ਵੱਖ-ਵੱਖ ਬਿਆਨ ਦਿੰਦਿਆਂ ਹੋਇਆ ਕਿਹਾ ਕਿ ਇਹ ਪ੍ਰਸ਼ਨ ਹੁਣ ਤੱਕ ਪ੍ਰਮੁੱਖ ਵਿਸ਼ਾ ਬਣਿਆ ਹੋਇਆ ਹੈ, ਕਿ ਪਵਿੱਤਰ ਪਾਵਨ ਸਵਰੂਪ ਕਿੱਥੇ ਗਏ? ਕਿਸ ਤਰ੍ਹਾਂ ਗਾਇਬ ਹੋਏ ਤੇ ਇਸ ਦੀ ਜਾਂਚ ਰਿਪੋਰਟ ਕਿ ਕਹਿੰਦੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਅਹੁਦੇ ਤੇ ਹੁੰਦੇ ਹੋਏ ਗ਼ਲਤੀਆਂ ਤੇ ਹੇਰਾਫੇਰੀ ਕੀਤੀ ਹੈ ਉਨ੍ਹਾਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਪੰਥ ਦੇ ਹਿਤ ‘ਚ ਹੈ।ਜਥੇਦਾਰ ਅਕਾਲ ਤਖ਼ਤ ਦੀ ਜਾਂਚ ਰਿਪੋਰਟ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਜਿੰਮੇਵਾਰ ਲੋਕ ਹਨ।
ਉਨ੍ਹਾਂ ਨੂੰ ਸਜ਼ਾ ਮਿਲਣੀ ਹੀ ਚਾਹੀਦੀ ਹੈ। ਜਦੋਂ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਸਮੇਂ ਤੇ ਐੱਸ.ਐੱਸ ਕੋਹਲੀ ਨੂੰ ਉਨ੍ਹਾਂ ਦੇ ਪਦ ਤੋਂ ਹਟਾਇਆ ਗਿਆ ਸੀ ਤਾਂ ਬਾਅਦ ‘ਚ ਉਨ੍ਹਾਂ ਨੂੰ ਵਾਪਸ ਕਿਉਂ ਰੱਖਿਆ ਗਿਆ। ਇਸ ਦੇ ਉੱਤਰ ਵਿਚ ਬੀਬੀ ਜਾਗੀਰ ਕੌਰ ਨੇ ਸਪੱਸ਼ਟ ਕੀਤਾ ਕਿ ਪਹਿਲੇ ਐਕਸ਼ਨ ਲੈ ਕੇ ਕੋਹਲੀ ਨੂੰ ਇਕ ਮੌਕਾ ਹੋਰ ਦਿੱਤਾ ਗਿਆ ਸੀ, ਪਰ ਜਾਂਚ ‘ਚ ਹੁਣ ਉਨ੍ਹਾਂ ਤੇ ਜੋ ਇਲਜ਼ਾਮ ਲੱਗੇ ਹਨ। ਉਹ ਇਸ ਐਕਸ਼ਨ ਦਾ ਸਵਾਗਤ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚ ਯੋਗ, ਇਮਾਨਦਾਰ ਤੇ ਉੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਕੋਈ ਕਮੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਭ ਤੋਂ ਲੰਮੇ ਸਮੇਂ ਤੱਕ ਮੁੱਖ ਸਕੱਤਰ ਅਤੇ ਸਕੱਤਰ ਦੇ ਪਦ ਤੇ ਰਹੇ, ਸਵਰਗਵਾਸੀ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਮੁੱਖ ਸਮਰਥੱਕ ਦਲਮੇਘ ਸਿੰਘ ਨੇ ਦੱਸਿਆ ਕਿ ਜਿਸ ਤਰ੍ਹਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਪ੍ਰਬੰਧਕ ਕਮੇਟੀ ਦਾ ਨਾਮ ਹੈ। ਸਿੱਖ ਜਗਤ ਨੂੰ ਇਨਸਾਫ਼ ਅਤੇ ਸਨਮਾਨ ਦੇਣ ਦੇ ਲਈ ਉਸੇ ਪੱਧਰ ਦੇ ਯੋਗ ਪੰਥਕ ਪ੍ਰਬੰਧਕਾਂ ਦੀ ਹੁਣ ਸਖ਼ਤ ਲੋੜ ਹੈ।
ਜੋ ਆਰਥਿਕ ਸੰਕਟ ਤੋਂ ਇਸ ਸੰਸਥਾ ਨੂੰ ਕੱਢ ਕੇ ਮਰਯਾਦਾ, ਇਮਾਨਦਾਰੀ ਤੇ ਬਿਨਾਂ ਕਿਸੇ ਲਾਲਚ ਦੇ ਪਦ ਦੀ ਸੇਵਾਵਾਂ ਨਿਭਾਉਣ। ਆਪਣੇ ਨਿੱਜੀ ਛਵੀ ਨੀ ਇਸ ਸੰਸਥਾ ਦੇ ਪਦ ਤੇ ਬੈਠ ਕੇ ਉਭਾਰਨਾ ਗੁਰੂ ਨਾਲ ਧੋਖਾ ਕਰਨ ਦੇ ਸਾਮਾਨ ਹੈ।ਪੰਥਕ ਨੇਤਾ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਜੋ ਪਵਿੱਤਰ 328 ਪਾਵਨ ਸਵਰੂਪ ਦੇ ਬਾਰੇ ‘ਚ ਫੈਸਲਾ ਹੋਇਆ ਹੈ। ਉਸ ਫੈਸਲੇ ‘ਚ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਉਹ ਪਾਵਨ ਸਵਰੂਪ ਗਏ ਕਿੱਥੇ? ਗਾਇਬ ਹੈ ਜਾਂ ਚੋਰੀ ਹੋਏ ਹਨ? ਇਸ ਰਿਪੋਰਟ ਨੂੰ ਜਨਤਕ ਕਰਨਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ, ਸਾਬਕਾ ਓ.ਐੱਸ.ਡੀ. ਰਹੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਨੂੰ ਨਵੰਬਰ ‘ਚ ਹੋਣ ਵਾਲੀ ਕਮੇਟੀ ਦੀ ਸ਼ਤਾਬਦੀ ਦੇ ਲਈ ਦੁੱਖ ਦੀ ਗੱਲ ਹੈ।ਇਸ ਘਟਨਾ ਦੀ ਜਾਂਚ ਸ਼੍ਰੋਮਣੀ ਕਮੇਟੀ ਨੂੰ ਆਪ ਕਰਨੀ ਚਾਹੀਦੀ ਸੀ। ਇਹ ਸਕੱਤਰ ਪੱਧਰ ਅਤੇ ਕਰਮਚਾਰੀਆਂ ਦੀ ਆਪਸੀ ਖਿੱਚੋਤਾਣ ਦਾ ਨਤੀਜਾ ਹੈ। ਜਦੋਂ ਐਸ.ਐਸ ਕੋਹਲੀ ਨੂੰ ਪਹਿਲਾਂ ਕੱਢਿਆ ਗਿਆ ਸੀ ਤਾਂ ਦੁਬਾਰਾ ਪਦ ਦੇਣ ਵਾਲੇ ਕੌਣ ਸਨ? ਹਰ ਸਿੱਖ ਪਵਿੱਤਰ ਪਾਵਨ ਸਵਰੂਪ ਦਾ ਸਨਮਾਨ ਤਹਿ ਦਿਲ ਤੋਂ ਕਰਦੇ ਹਨ।ਜੇਕਰ ਇਨਸਾਫ ਮਿਲਿਆ ਤਾਂ ਲੋਕਾਂ ਨੂੰ ਰਾਹਤ ਮਿਲੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਕਾਰਵਾਈ ਦੇ ਮੁੱਖ ਮੁੱਦੇ ਦੀ ਜਾਂਚ ਕਰਨ ਵਿੱਚ ਇਹ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿ ਪਵਿੱਤਰ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਰੂਪ ਕਿਸ ਅਧਿਕਾਰੀ ਦੇ ਹੁਕਮ ਨਾਲ ਕੱਢੇ ਗਏ ਅਤੇ ਉਹ ਸਵਰੂਪ ਕਿੱਥੇ ਗਏ? ਉਹ ਹੁਣ ਕਿਸ ਤਰ੍ਹਾਂ ਮਿਲਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਦੱਸਿਆ ਕਿ ਸਿੱਖ ਕੌਮ ਦੇ ਲਈ ਪਵਿੱਤਰ ਸਵਰੂਪ ਦਾ ਗਾਇਬ ਹੋਣਾ ਕਾਫੀ ਦੁਖਦਾਈ ਹੈ।ਅਧਿਕਾਰੀ ਤੇ ਨੇਤਾ ਕੋਈ ਵੀ ਜਿੰਮੇਵਾਰ ਹੋਵੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਐਡੀਸ਼ਨਲ ਸਕੱਤਰ ਦਿਲਜੀਤ ਸਿੰਘ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਨੇ ਜੋ ਵੀ ਜਾਂਚ ਕੀਤੀ ਹੈ ਉਹ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਅੱਗੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖ਼ਤ ਹੋਰ ਮਾਮਲਿਆਂ ‘ਚ ਵੀ ਪੰਥ ਦੇ ਹਿੱਤ ਵਿਚ ਫੈਸਲੇ ਕਰਨਗੇ।ਬੇਦੀ ਨੇ ਦੱਸਿਆ ਕਿ ਇਹ ਸ਼੍ਰੋਮਣੀ ਕਮੇਟੀ ਦੇ ਇਤਿਹਾਸ ‘ਚ ਪਹਿਲੀ ਵਾਰ ਜੋ ਫੈਸਲੇ ਅਤੇ ਕਾਰਵਾਈ ਦਾ ਐਲਾਨ ਕਾਰਜਕਾਰੀ ਕਮੇਟੀ ਅਤੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤਾ ਹੈ। ਉਨ੍ਹਾਂ ਨੇ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀਆਂ ਪੰਥ ਹਿਤੈਸ਼ੀ ਨੀਤੀਆਂ ਦਾ ਪਾਲਣ ਕੀਤਾ ਹੈ। ਇਸ ਕਾਰਵਾਈ ਨਾਲ ਕੋਈ ਦੋਸ਼ੀ ਹੈ ਜਾਂ ਨਹੀਂ ਇਸ ਦੇ ਬਾਰੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਪਹਿਲੀ ਵਾਰ ਪਹਿਲਕਦਮੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕੀਤੀ।
News Credit :jagbani(punjabkesar)