ਜੇਕਰ ਤੁਸੀਂ ਵੀ ਕੁੱਝ ਨਵਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਪੰਜਾਬੀ ਪਾਲਕ ਪਨੀਰ ਜ਼ਰੂਰ ਬਣਾਓ। ਇਹ ਡਿਸ਼ ਸਵਾਦ ਦੇ ਨਾਲ ਸਿਹਤ ਦੇ ਲਈ ਵੀ ਬਹੁਤ ਲਾਭਕਾਰੀ ਹੈ। 30 ਮਿੰਟ ‘ਚ ਤਿਆਰ ਹੋ ਜਾਣ ਵਾਲੀ ਇਸ ਡਿਸ਼ ਨੂੰ ਬਣਾਉਣਾ ਬਹੁਤ ਹੀ ਅਸਾਨ ਹੈ।
ਬਣਾਉਣ ਦੀ ਸਮੱਗਰੀ
4 ਕੱਪ ਪਾਲਕ ਕੱਟੀ ਹੋਈ
200 ਗ੍ਰਾਮ ਪਨੀਰ, ਚੌਰਸ ਟੁਕੜਿਆਂ ‘ਚ
1 ਅਦਰਕ ਪੇਸਟ
1 ਚੱਮਚ ਲਸਣ ਪੇਸਟ
1/4 ਕੱਪ ਟਮਾਟਰ, ਬਾਰੀਕ ਕੱਟਿਆ ਹੋਇਆ
1/4 ਚੱਮਚ ਕਾਲਾ ਨਮਕ
1 ਚੱਮਚ ਕਸੂਰੀ
1 ਚੱਮਚ ਗਰਮ ਮਸਾਲਾ
ਨਮਕ ਸਵਾਦ ਅਨੁਸਾਰ
2 ਚੱਮਚ ਮਲਾਈ
ਪੇਸਟ ਲਈ 1 ਕੱਪ ਪਿਆਜ਼
1/4 ਕੱਪ ਕੱਟੇ ਹੋਏ ਕਾਜੂ
5 ਹਰੀਆਂ ਮਿਰਚਾਂ
1 ਕੱਪ ਪਾਣੀ
ਬਣਾਉਣ ਦੀ ਵਿਧੀ
ਇੱਕ ਪੈਨ ‘ਚ ਬਰੀਕ ਕੱਟਿਆ ਪਿਆਜ਼, ਕਾਜੂ, ਹਰੀਆਂ ਮਿਰਚਾਂ ਅਤੇ ਇੱਕ ਕੱਪ ਪਾਣੀ ਲੈ ਕੇ 15 ਮਿੰਟ ਤਕ ਪਕਾ ਲਓ। ਜਦੋਂ ਪਿਆਜ਼ ਮੁਲਾਇਮ ਹੋ ਜਾਵੇ ਅਤੇ ਪਾਣੀ ਵੀ 80 ਪ੍ਰਤੀਸ਼ਤ ਤਕ ਸੁੱਕ ਜਾਵੇ ਤਾਂ ਇਸ ਨੂੰ ਠੰਡਾ ਹੋਣ ਲਈ ਰੱਖ ਦਓ। ਹੁਣ ਪਾਲਕ ਨੂੰ ਧੋ ਕੇ ਥੋੜ੍ਹੇ ਜਿਹੇ ਪਾਣੀ ‘ਚ ਘੱਟ ਗੈਸ ‘ਤੇ ਚਾਰ ਮਿੰਟਾਂ ਲਈ ਉਬਾਲ ਲਵੋ। ਉਸ ਤੋਂ ਬਾਆਦ ਉਬਲੀ ਪਾਲਕ ਨੂੰ ਠੰਡੇ ਪਾਣੀ ਨਾਲ ਧੋ ਲਵੋ। ਫ਼ਿਰ ਪਿਆਜ਼ ਅਤੇ ਹੋਰ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸਰ ‘ਚ ਮਿਕਸ ਕਰ ਕੇ ਵੱਖ ਰੱਖ ਲਵੋ। ਫ਼ਿਰ ਉਸ ਮਿਕਸਰ ‘ਚ ਪਾਲਕ ਨੂੰ ਬਿਨਾਂ ਪਾਣੀ ਮਿਲਾਏ ਪੀਸ ਲਵੋ।
ਇੱਕ ਵੱਡੇ ਪੈਨ ਨੂੰ ਗੈਸ ‘ਤੇ ਰੱਖ ਕ ਉਸ ‘ਚ ਤੇਲ ਗਰਮ ਕਰੋ। ਫ਼ਿਰ ਉਸ ‘ਚ ਅਦਰਕ ਲਸਣ ਪੇਸਟ ਪਾ ਕੇ 25 ਤੋਂ 30 ਸਕਿੰਟ ਤਕ ਪਕਾਓ। ਉਸ ਤੋਂ ਬਾਅਦ ਇਸ ‘ਚ ਕੱਟੇ ਟਮਾਟਰ ਪਾ ਕੇ ਦੋ ਮਿੰਟ ਤਕ ਪਕਾਓ। ਹੁਣ ਪਿਆਜ਼ ਦੀ ਪੇਸਟ ਪਾ ਕੇ ਦੋ ਮਿੰਟ ਤਕ ਪਕਾਓ, ਧਿਆਨ ਰੱਖੋ ਕਿ ਪਿਆਜ਼ ਦਾ ਪੇਸਟ ਬਰਾਉਨ ਨਾ ਹੋ ਜਾਵੇ.
ਫ਼ਿਰ ਇਸ ‘ਚ ਪਾਲਕ ਦਾ ਪੇਸਟ ਪਾ ਕੇ ਉਸ ਨੂੰ ਉਬਲਣ ਦਿਓ। ਉਸ ਤੋਂ ਬਾਅਦ ਇਸ ‘ਚ ਕਾਲਾ ਨਮਕ, ਕਸੂਰੀ ਮੇਥੀ, ਗਰਮ ਮਸਾਲਾ ਅਤੇ ਨਮਕ ਮਿਲਾ ਕੇ ਮਿਕਸ ਕਰੋ। ਤੁਸੀਂ ਚਾਹੋ ਤਾਂ ਪਨੀਰ ਨੂੰ ਵੀ ਹਲਕਾ ਫ਼ਰਾਈ ਕਰ ਸਕਦੇ ਹੋ, ਇਸ ਨੂੰ ਘੱਟ ਗੈਸ ‘ਤੇ ਪਕਾਓ ਫ਼ਿਰ ਗੈਸ ਬੰਦ ਕਰ ਕੇ ਉੱਪਰ ਮਲਾਈ ਪਾ ਦਿਓ। ਤੁਹਾਡਾ ਪਾਲਕ ਪਨੀਰ ਤਿਆਰ ਹੈ। ਤੁਸੀਂ ਇਸ ਨੂੰ ਰੋਟੀ ਜਾਂ ਗਰਮ-ਗਰਮ ਪਰਾਂਠੇ ਨਾਲ ਖਾ ਸਕਦੇ ਹੋ।