Image Courtesy :jagbani(punjabkesar)

ਆਬੂ ਧਾਬੀ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼੍ਰਾ ਆਰਚਰ ਦੀ ਤਰ੍ਹਾਂ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਵੀ ਕਹਿਣਾ ਹੈ ਕਿ ਉਸ ਵਿੱਚ ਭਵਿੱਖਬਾਣੀ ਕਰਨ ਦੀ ਸਮਰੱਥਾ ਹੈ ਅਤੇ ਇਸ ਵਿੱਚ ਉਸ ਦੀ ਦੂਜੀ ਵਨ ਡੇ ਹੈਟ੍ਰਿਕ ਦੀ ਭਵਿੱਖਬਾਣੀ ਵੀ ਸ਼ਾਮਿਲ ਹੈ। ਕੁਲਦੀਪ ਦੇਸ਼ ਦਾ ਇਕਲੌਤਾ ਗੇਂਦਬਾਜ਼ ਹੈ ਜਿਸ ਨੇ ਵਨ ਡੇ ਕੌਮਾਂਤਰੀ ਮੈਚਾਂ ਵਿੱਚ ਦੋ ਹੈਟ੍ਰਿਕਸ ਬਣਾਈਆਂ ਹਨ। ਉਸ ਨੇ 2017 ਵਿੱਚ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਆਸਟਰੇਲੀਆ ਵਿਰੁੱਧ ਹੈਟ੍ਰਿਕ ਤੋਂ ਦੋ ਸਾਲ ਬਾਅਦ ਵੈੱਸਟ ਇੰਡੀਜ਼ ਵਿਰੁੱਧ ਇਹ ਉਪਲਬਧੀ ਹਾਸਿਲ ਕੀਤੀ ਸੀ।
IPL ਦੀ ਫ਼੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੇ ਕੁਲਦੀਪ ਦੇ ਹਵਾਲੇ ਨਾਲ ਕਿਹਾ, ”ਤੁਸੀਂ ਵਿਸ਼ਵਾਸ ਨਹੀਂ ਕਰੋਗੇ, ਪਰ ਜਿਸ ਦਿਨ ਮੈਂ ਦੂਜੀ ਹੈਟ੍ਰਿਕ ਲਈ ਸੀ ਉਸ ਦਿਨ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਹੈਟ੍ਰਿਕ ਲਵਾਂਗਾ।” ਉਸ ਨੇ ਕਿਹਾ, ”ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਅਜਿਹਾ ਹੋ ਜਾਂਦਾ ਹੈ ਅਤੇ ਜਦੋਂ ਅਸੀਂ ਵੈੱਸਟਇੰਡੀਜ਼ ਵਿਰੁੱਧ ਬੱਲੇਬਾਜ਼ੀ ਕਰ ਰਹੇ ਸੀ ਤਾਂ ਮੈਨੂੰ ਲੱਗਾ ਕਿ ਮੈਂ ਹੈਟ੍ਰਿਕ ਲਵਾਂਗਾ। ‘ ‘ਇਸ ਸਪਿਨਰ ਨੇ ਕਿਹਾ, ”ਚੀਜ਼ਾਂ ਉਸੇ ਤਰ੍ਹਾਂ ਹੋਈਆਂ ਜਿਵੇਂ ਮੈਂ ਯੋਜਨਾ ਬਣਾਈ ਸੀ।”