Image Courtesy :bbc

ਬੌਲੀਵੁਡ ਅਦਾਕਾਰ ਸਲਮਾਨ ਖ਼ਾਨ ਨੇ ਤਾਲਾਬੰਦੀ ਦੌਰਾਨ ਆਪਣਾ ਬਹੁਤ ਸਾਰਾ ਸਮਾਂ ਆਪਣੇ ਪਨਵੇਲ ਫ਼ਾਰਮ ਹਾਊਸ ‘ਚ ਬਤੀਤ ਕੀਤਾ। ਇਸ ਦੌਰਾਨ ਸਲਮਾਨ ਨੇ ਕਈ ਮਿਊਜ਼ਿਕ ਵੀਡੀਓਜ਼ ਬਣਾਈਆਂ ਅਤੇ ਫ਼ੈਨਜ਼ ਨੂੰ ਪਿਆਰ ਨਾਲ ਰਹਿਣ ਦਾ ਸੁਨੇਹਾ ਦਿੱਤਾ। ਕੋਰੋਨਾਵਾਇਰਸ ਦੇ ਚਲਦਿਆਂ ਹੋਈ ਤਾਲਾਬੰਦੀ ਦੌਰਾਨ ਸਲਮਾਨ ਖ਼ਾਨ ਨੇ ਲੋੜਵੰਦ ਲੋਕਾਂ ਦੀ ਮਦਦ ਵੀ ਕੀਤੀ।
ਹੁਣ ਸਲਮਾਨ ਖਾਨ ਮੁੜ ਤੋਂ ਚਰਚਾ ‘ਚ ਆ ਗਏ ਹਨ। ਹਾਲ ਹੀ ‘ਚ ਉਨ੍ਹਾਂ ਨੇ ਮਹਾਰਾਸ਼ਟਰ ‘ਚ ਹੜ੍ਹਾਂ ਕਾਰਨ ਡਿੱਗੇ ਮਕਾਨਾਂ ਨੂੰ ਠੀਕ ਕਰਨ ‘ਚ ਮਦਦ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਉਨ੍ਹਾਂ ਨੇ ਪੂਰਾ ਕਰ ਦਿਖਾਇਆ ਹੈ। ਸਲਮਾਨ ਖ਼ਾਨ ਨੇ ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਖਿਦਰਾਪੁਰ ਪਿੰਡ ਨਾਲ ਵਾਅਦਾ ਕੀਤਾ ਸੀ। ਸਲਮਾਨ ਨੇ ਕਈ ਹੋਰ ਪਿੰਡਾਂ ਦੀ ਵੀ ਮਦਦ ਕੀਤੀ ਹੈ। ਪੱਛਮੀ ਮਹਾਰਾਸ਼ਟਰ ਦੇ ਬਹੁਤ ਸਾਰੇ ਹਿੱਸੇ ਭਾਰੀ ਮੀਂਹ ਕਾਰਨ ਹੜ੍ਹਾਂ ਦੀ ਲਪੇਟ ‘ਚ ਸਨ। ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਰਾਜੇਂਦਰ ਪਾਟਿਲ ਯਾਦਰਾਵਕਰ ਨੇ ਟਵੀਟ ਕਰ ਕੇ ਸਲਮਾਨ ਖ਼ਾਨ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਸਲਮਾਨ ਖ਼ਾਨ ਨੇ ਖਿਦਰਾਪੁਰ ਦੇ 70 ਪ੍ਰਭਾਵਿਤ ਘਰਾਂ ਦਾ ਨਿਰਮਾਣ ਾਰਵਾਇਆ ਹੈ। ਉਨ੍ਹਾਂ ਨੇ ਟਵਿਟਰ ‘ਤੇ ਕੋਲਾਪੁਰ ਜ਼ਿਲੇ ਦੇ ਪਿੰਡ ਖਿਦਰਾਪੁਰ ‘ਚ ਭੂਮੀਪੂਜਨ ਸਮਾਗਮ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ।