Image Courtesy :jagbani(punjabkesar)

ਦੁਬਈ – ਪਿਛਲੇ ਦੋ ਸਾਲਾਂ ਤੋਂ ਟੈੱਸਟ ਟੀਮ ਤੋਂ ਬਾਹਰ ਚੱਲ ਰਹੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਕਿਹਾ ਕਿ ਉਸ ਨੇ ਭਾਰਤੀ ਟੀਮ ‘ਚ ਵਾਪਸੀ ਦੀ ਉਮੀਦ ਨਹੀਂ ਛੱਡੀ ਅਤੇ ਆਉਣ ਵਾਲੇ ਮੌਕਿਆਂ ਦਾ ਧਿਆਨ ਰੱਖ ਕੇ ਟੈੱਸਟ ‘ਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗਾ। 34 ਸਾਲਾ ਧਵਨ ਨੇ ਆਪਣਾ ਆਖ਼ਰੀ ਟੈੱਸਟ ਮੈਚ ਇੰਗਲੈਂਡ ਵਿਰੁੱਧ ਸਤੰਬਰ 2018 ‘ਚ ਓਵਲ ‘ਚ ਖੇਡਿਆ ਸੀ। ਧਵਨ ਨੇ ਇੱਕ TV ਚੈਨਲ ਨੂੰ ਕਿਹਾ, ”ਮੈਂ ਟੀਮ ਦਾ ਹਿੱਸਾ ਨਹੀਂ, ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਵਾਪਸੀ ਦੀ ਉਮੀਦ ਛੱਡ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਮੈਨੂੰ ਮੌਕੇ ਮਿਲੇ ਮੈਂ ਉਸ ਦਾ ਫ਼ਾਇਦਾ ਚੁੱਕਿਐ। ਜਿਵੇਂ ਪਿਛਲੇ ਸਾਲ ਰਣਜੀ ਟਰਾਫ਼ੀ ‘ਚ ਮੈਂ ਸੈਂਕੜਾ ਲਗਾਇਆ ਅਤੇ ਵਨ ਡੇ ਟੀਮ ‘ਚ ਵਾਪਸੀ ਕੀਤੀ। ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਫ਼ਿਰ ਨਿਸ਼ਚਿਤ ਤੌਰ ‘ਤੇ ਮੈਂ ਅਜਿਹਾ ਕਰ ਸਕਦਾ ਹਾਂ।”
ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ, ਮਯੰਕ ਅਗਰਵਾਲ ਅਤੇ ਪ੍ਰਥਿਵੀ ਸ਼ਾਹ ਦੀ ਮੌਜੂਦਗੀ ‘ਚ ਟੈੱਸਟ ਟੀਮ ‘ਚ ਸਲਾਮੀ ਬੱਲੇਬਾਜ਼ੀ ਲਈ ਬਹੁਤ ਸਖ਼ਤ ਮੁਕਾਬਲਾ ਹੈ, ਪਰ ਖੱਬੇ ਹੱਥ ਦਾ ਇਹ ਬੱਲੇਬਾਜ਼ ਫ਼ਿਰ ਵੀ ਆਸ਼ਵਾਦੀ ਹੈ। ਉਸ ਨੇ ਕਿਹਾ, ”ਮੈਂ ਆਪਣਾ ਸਰਵਸ੍ਰੇਸ਼ਠ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਅਗਲੇ ਸਾਲ T-20 ਵਿਸ਼ਵ ਕੱਪ ਹੈ ਇਸ ਲਈ ਮੈਨੂੰ ਲਗਾਤਾਰ ਵਧੀਆ ਪ੍ਰਦਰਸ਼ਨ ਕਰਦੇ ਰਹਿਣਾ ਹੋਵੇਗਾ, ਖ਼ੁਦ ਨੂੰ ਫ਼ਿੱਟ ਰੱਖਣਾ ਹੋਵੇਗਾ ਅਤੇ ਲਗਾਤਾਰ ਦੌੜਾਂ ਬਣਾਉਣੀਆਂ ਹੋਣਗੀਆਂ।” ਧਵਨ ਨੇ ਹੁਣ ਤਕ 34 ਟੈੱਸਟ ਮੈਚਾਂ ‘ਚ 40.61 ਦੀ ਔਸਤ ਨਾਲ 2,315 ਦੌੜਾਂ ਬਣਾਈਆਂ ਹਨ ਜਿਸ ‘ਚ ਸੱਤ ਸੈਂਕੜੇ ਸ਼ਾਮਿਲ ਹਨ। IPL ‘ਚ ਉਹ ਇਸ ਸਮੇਂ ਦਿੱਲੀ ਕੈਪੀਟਲਜ਼ ਵਲੋਂ ਖੇਡੇਗਾ।