Image Courtesy :zeenews

ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ ਹੀ ‘ਚ ਉਸ ਨੇ ਆਪਣੇ ਨਵੇਂ ਫ਼ੋਟੋਸ਼ੂਟ ਦੀਆਂ ਕੁੱਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ‘ਚ ਨੀਰੂ ਬਾਜਵਾ ਨੇ ਬਲੈਕ ਡਰੈੱਸ ਦੇ ਨਾਲ ਵ੍ਹਾਈਟ ਰੰਗ ਦਾ ਕੋਟ ਪਾਇਆ ਹੋਇਐ। ਇਸ ਸਟਾਈਲਿਸ਼ ਲੁੱਕ ‘ਚ ਨੀਰੂ ਬਾਜਵਾ ਕਹਿਰ ਢਾਹ ਰਹੀ ਹੈ! ਉਸ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਖ਼ੂਬ ਪਸੰਦ ਆ ਰਿਹਾ ਹੈ ਜਿਸ ਕਰ ਕੇ ਤਸਵੀਰਾਂ ‘ਤੇ ਲਾਈਕਸ ਦੀ ਝੜੀ ਲੱਗੀ ਹੋਈ ਹੈ। ਪ੍ਰਸ਼ੰਸਕ ਕੌਮੈਂਟਸ ਕਰ ਕੇ ਵੀ ਨੀਰੂ ਬਾਜਵਾ ਦੀ ਤਾਰੀਫ਼ ਕਰ ਰਹੇ ਹਨ।
ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਨੀਰੂ ਬਾਜਵਾ ਆਪਣੇ ਇਨਸਟਾਗ੍ਰੈਮ ਐਕਾਊਂਟ ‘ਤੇ ਇੱਕ ਖ਼ਾਸ ਪੋਸਟ ਸਾਂਝੀ ਕੀਤੀ ਸੀ ਜੋ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋਈ ਸੀ। ਇਸ ਪੋਸਟ ‘ਚ ਨੀਰੂ ਬਾਜਵਾ ਨੇ ਦੱਸਿਆ ਸੀ ਕਿ ਹਾਰਪਰ ਨਾਂ ਦੀ ਇਹ ਬੱਚੀ ਇੱਕ ਭਿਆਨਕ ਬੀਮਾਰੀ ਨਾਲ ਪੀੜਤ ਹੈ। ਦਰਅਸਲ, ਤਸਵੀਰ ‘ਚ ਨਜ਼ਰ ਆਉਣ ਵਾਲੀ ਉਹ ਖ਼ੂਬਸੁਰਤ ਨੰਨ੍ਹੀ ਬੱਚੀ ਸਪਾਇਨਲ ਮਸਕੁਲਰ ਐਟ੍ਰੋਫ਼ੀ (SMA) ਨਾਲ ਜੂਝ ਰਹੀ ਹੈ। ਹਾਰਪਰ ਨਾਂ ਦੀ ਬੱਚੀ ਇਸ ਭਿਆਨਕ ਬੀਮਾਰੀ ਦੀ ਪਹਿਲੀ ਸਟੇਜ ‘ਤੇ ਹੈ।
SMA ਇੰਨੀ ਭਿਆਨਕ ਬਿਮਾਰੀ ਹੈ ਕਿ ਪੀੜਤਾਂ ਨੂੰ ਫ਼ੀਡ ਲੈਣ ‘ਚ ਵੀ ਕਾਫ਼ੀ ਤਕਲੀਫ਼ ਹੁੰਦੀ ਹੈ। ਇਸ ਬਿਮਾਰੀ ਦਾ ਇਲਾਜ ਸੋਖਾ ਅਤੇ ਸਸਤਾ ਨਹੀਂ ਇਸ ਲਈ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਆਰੀਅਨ ਤੋਂ ਬਾਅਦ ਹੁਣ ਇਸ ਬੱਚੀ ਦੇ ਇਲਾਜ ਲਈ ਮਦਦ ਮੰਗਣ ਲਈ ਅੱਗੇ ਆਈ ਹੈ।
ਇਸ ਬੱਚੇ ਲਈ ਬਹੁਤ ਸਾਰੇ ਫ਼ੰਡਜ਼ ਦੀ ਜ਼ਰੂਰਤ ਹੈ ਜਿਸ ਕਰ ਕੇ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਮਦਦ ਕਰਨ ਲਈ ਕਿਹਾ ਹੈ। ਇੰਨਾ ਹੀ ਨਹੀਂ, ਨੀਰੂ ਬਾਜਵਾ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਲਾਵਾ ਕਲਾਕਾਰਾਂ ਨੂੰ ਵੀ ਮਦਦ ਦੀ ਅਪੀਲ ਕੀਤੀ ਸੀ ਅਤੇ ਇਸ ਬੱਚੀ ਲਈ ਔਨਲਾਈਨ ਡੋਨੇਸ਼ਨ ਦੇਣ ਦੀ ਬੇਨਤੀ ਕੀਤੀ ਸੀ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਨੀਰੂ ਬਾਜਵਾ ਆਰੀਅਨ ਦਿਓਲ ਨਾਂ ਦੇ ਬੱਚੇ ਲਈ ਫ਼ੰਡ ਇਕੱਠਾ ਕਰ ਚੁੱਕੀ ਹੈ। ਇਹ ਬੱਚਾ ਵੀ ਪੀੜਤ ਸੀ ਜਿਸ ਦੇ ਇਲਾਜ ਲਈ ਫ਼ੰਡ ਇੱਕੱਠਾ ਕੀਤਾ ਗਿਆ ਸੀ। ਉਸ ਦੇ ਫ਼ੰਡ ਲਈ ਸੰਗੀਤ ਅਤੇ ਫ਼ਿਲਮ ਜਗਤ ਦੇ ਕਈ ਸਿਤਾਰਿਆਂ ਨੇ ਫ਼ੰਡ ਦਿੱਤਾ ਸੀ ਅਤੇ ਨਾਲ ਹੀ ਆਪਣੇ ਸੋਸ਼ਲ ਮੀਡੀਆ ਐਕਾਊਂਟ ‘ਤੇ ਬੱਚੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਕੇ ਉਸ ਨੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਸੀ।
ਜੇ ਗੱਲ ਕਰੀਏ ਨੀਰੂ ਬਾਜਵਾ ਦੀ ਤਾਂ ਉਹ ਪਿਛਲੇ ਸਾਲ ਛੜਾ ਵਰਗੀ ਸੁਪਰ ਹਿੱਟ ਫ਼ਿਲਮ ‘ਚ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਬਹੁਤ ਜਲਦ ਗਿੱਪੀ ਗਰੇਵਾਲ ਨਾਲ ਸਿਲਵਰ ਸਕਰੀਨ ਸਾਂਝੀ ਕਰਦਿਆਂ ਨਜ਼ਰ ਆਵੇਗੀ।