Image Courtesy :punjab.news

ਬੌਲੀਵੁਡ ਅਦਾਕਾਰ ਬੌਬੀ ਦਿਓਲ ਇੱਕ ਵਾਰ ਫ਼ਿਰ ਮੰਨੋਰੰਜਨ ਦੀ ਦੁਨੀਆਂ ‘ਚ ਵਾਪਿਸ ਆ ਗਿਆ ਹੈ। ਪਹਿਲਾਂ ਉਹ ਨੈੱਟਫ਼ਲਿਕਸ ਦੀ ਓਰਿੱਜ਼ਨਲ ਫ਼ਿਲਮ ਕਲਾਸ ਔਫ਼ 83 ‘ਚ ਨਜ਼ਰ ਆਇਆ ਸੀ। ਉਸ ਤੋਂ ਉਹ MX ਪਲੇਅਰ ਦੀ ਵੈੱਬ ਸੀਰੀਜ਼ ਆਸ਼ਰਮ ਦਾ ਹਿੱਸਾ ਬਣਿਆ। ਇਸ ਵੈੱਬ ਸੀਰੀਜ਼ ‘ਚ ਪ੍ਰਕਾਸ਼ ਝਾਅ ਦੇ ਨਿਰਦੇਸ਼ਨ ‘ਚ ਬੌਬੀ ਦਿਓਲ ਇੱਕ ਭ੍ਰਿਸ਼ਟ ਬਾਬਾ ਦੇ ਕਿਰਦਾਰ ‘ਚ ਨਜ਼ਰ ਆਇਆ। ਇਸ ਸੀਰੀਜ਼ ਨੂੰ ਕਾਫ਼ੀ ਚੰਗਾ ਰਿਸਪੌਂਸ ਮਿਲ ਰਿਹਾ ਹੈ, ਅਤੇ ਕੁੱਝ ਹਫ਼ਤਿਆਂ ‘ਚ ਹੀ ਕਰੋੜਾਂ ਵਿਊਜ਼ ਮਿਲ ਚੁੱਕੇ ਹਨ।
ਪੰਜ ਦਿਨ ‘ਚ ਮਿਲੇ 100 ਮਿਲੀਅਨ ਵਿਊਜ਼
MX ਪਲੇਅਰ ਨੇ ਆਪਣੇ ਇਨਸਟਾਗ੍ਰੈਮ ਤੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇੱਕ ਪੋਸਟਰ ਜਾਰੀ ਕੀਤਾ ਹੈ। ਇਸ ‘ਚ ਦੱਸਿਆ ਗਿਆ ਹੈ ਕਿ ਸਿਰਫ਼ ਪੰਜ ਦਿਨਾਂ ‘ਚ ਹੀ ਵੈੱਬ ਸੀਰੀਜ਼ ਨੂੰ 100 ਮਿਲੀਅਨ ਵਿਊਜ਼ ਮਿਲ ਗਏ ਹਨ। ਸਿੱਧੇ ਸ਼ਬਦਾਂ ‘ਚ ਕਹੋ ਤਾਂ ਇਸ ਵੈੱਬ ਸੀਰੀਜ਼ ਨੂੰ ਲਗਪਗ 10 ਕਰੋੜ ਵਿਊਜ਼ ਮਿਲ ਚੁੱਕੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਨੈਟਫ਼ਿਲਕਸ ਨੇ ਜੋ ਅੰਕੜਾ ਜਾਰੀ ਕੀਤਾ ਸੀ। ਉਸ ‘ਚ ਮਨੀ ਹਾਈਸਟ ਅਤੇ ਐਕਸਟ੍ਰੈਕਸ਼ਨ ਨੂੰ ਜ਼ਬਰਦਸਤ ਵਿਊਜ਼ ਮਿਲੇ ਸਨ, ਪਰ ਇੰਨੇ ਜ਼ਿਆਦਾ ਨਹੀਂ। ਹਾਲ ਹੀ ‘ਚ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ ਦਿਲ ਬੇਚਾਰਾ ਨੂੰ ਹੌਟਸਟਾਰ ‘ਤੇ ਰਿਲੀਜ਼ ਕੀਤਾ ਗਿਆ ਸੀ। ਇਸ ਫ਼ਿਲਮ ਨੂੰ ਵੀ ਬਿਨਾਂ ਸਬਸਕ੍ਰਿਪਸ਼ਨ ਸੁਸ਼ਾਂਤ ਦੇ ਫ਼ੈਨਜ਼ ਲਈ ਉਪਲਬਧ ਕਰਵਾਇਆ ਗਿਆ ਸੀ।
ਮੀਡੀਆ ਰਿਪੋਰਟਾਂ ਮੁਤਾਬਿਕ, ਇਸ ਫ਼ਿਲਮ ਨੂੰ 18 ਘੰਟਿਆਂ ‘ਚ 7.5 ਕਰੋੜ ਤੋਂ ਜ਼ਿਆਦਾ ਵਿਊਜ਼ ਮਿਲੇ ਸਨ। ਨੈੱਟਫ਼ਲਿਕਸ ਜਾਂ ਐਮੇਜ਼ੌਨ ਪ੍ਰਾਈਮ ਵੀਡੀਓ ਜਲਦ ਵਿਊਜ਼ ਲੋਕਾਂ ਨਾਲ ਸਾਂਝਾ ਨਹੀਂ ਕਰਦੇ। ਦੂਜੇ ਪਾਸੇ ਇਸ ਨੂੰ ਦੇਖਣ ਲਈ ਦਰਸ਼ਕਾਂ ਨੂੰ ਸਬਸਕ੍ਰਿਪਸ਼ਨ ਲੈਣਾ ਪੈਂਦਾ ਹੈ, ਪਰ ਉਹ ਜੇਕਰ MX ਪਲੇਅਰ ਦੀ ਗੱਲ ਕਰੀਏ ਤਾਂ ਉਹ ਸਬਸਕ੍ਰਿਪਸ਼ਨ ਫ਼੍ਰੀ ਹੈ। ਵਿਊਜ਼ ਦੇ ਮਾਮਲੇ ‘ਚ ਹੁਣ ਰਿਕਾਰਡ ਬਣਾਉਣ ਤੋਂ ਬਾਅਦ ਲੋਕਾਂ ਦੇ ਦੂਜੇ ਸੀਜ਼ਨ ਦਾ ਵੀ ਇੰਤਜ਼ਾਰ ਕਰਨਾ ਹੋਵੇਗਾ।