Image Courtesy :jagbani(punjabkesar)

ਆਬੂ ਧਾਬੀ – ਕੋਲਕਾਤਾ ਨਾਈਟ ਰਾਈਡਰਜ਼ (KKR) ਦੇ ਮੇਂਟਰ ਡੇਵਿਡ ਹਸੀ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਟੀਮ ਦਾ ਸਟਾਰ ਆਲਰਾਊਂਡਰ ਆਂਦ੍ਰੇ ਰਸਲ ਜੇਕਰ ਨੰਬਰ ਤਿੰਨ ‘ਤੇ ਬੱਲੇਬਾਜ਼ੀ ਕਰਨ ਆਉਂਦਾ ਹੈ ਤਾਂ ਉਹ IPL ਵਿੱਚ ਦੋਹਰਾ ਸੈਂਕੜਾ ਵੀ ਲਾ ਸਕਦਾ ਹੈ। ਰਸਲ KKR ਦੇ ਮਹੱਤਵਪੂਰਣ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ ਉਸ ਨੇ ਟੀਮ ਲਈ ਕਈ ਮੈਚ ਜੇਤੂ ਪਾਰੀਆਂ ਖੇਡੀਆਂ ਹਨ। IPL ਦੀ ਸ਼ੁਰੂਆਤ 19 ਸਤੰਬਰ ਤੋਂ 10 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ (UAE) ‘ਚ ਹੋਣੀ ਹੈ।
ਹਸੀ ਤੋਂ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਜਦੋਂ ਇਹ ਪੁੱਛਿਆ ਗਿਆ ਕਿ ਕੀ ਰਸਲ IPL ਵਿੱਚ ਚੋਟੀ ਕ੍ਰਮ ਵਿੱਚ ਬੱਲੇਬਾਜ਼ੀ ਕਰਨ ਉਤਰ ਸਕਦਾ ਹੈ ਤਾਂ ਇਸ ‘ਤੇ ਉਸ ਨੇ ਕਿਹਾ, ”ਹਾਂ, ਕਿਉਂ ਨਹੀਂ। ਜੇਕਰ ਇਸ ਨਾਲ ਟੀਮ ਨੂੰ ਫ਼ਾਇਦਾ ਹੁੰਦਾ ਹੈ ਅਤੇ ਅਸੀਂ ਮੈਚ ਜਿੱਤ ਸਕਦੇ ਹਾਂ ਤਾਂ ਅਜਿਹਾ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ। ਜੇਕਰ ਰਸਲ ਨੰਬਰ ਤਿੰਨ ‘ਤੇ ਉਤਰਦਾ ਹੈ ਅਤੇ 60 ਗੇਂਦਾਂ ਖੇਡਦਾ ਹੈ ਤਾਂ ਉਹ ਸ਼ਾਇਦ ਦੋਹਰਾ ਸੈਂਕੜਾ ਲਾ ਦੇਵੇ। ਰਸਲ ਦੇ ਰਹਿੰਦਿਆ ਕੁੱਝ ਵੀ ਮੁਮਕਿਨ ਹੈ। ਉਹ ਟੀਮ ਦੇ ਮਜ਼ਬੂਤ ਖਿਡਾਰੀਆਂ ਵਿੱਚੋਂ ਇੱਕ ਹੈ।”