Image Courtesy :jagbani(punjabkesari)

ਚੰਡੀਗੜ੍ਹ : ਪੰਜਾਬ ਵਿਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿਚ ਬੈਠੇ ਇਕ ਹੋਰ ਖਾਲਿਸਤਾਨੀ ਸਮਰਥਕ ਗਰੁੱਪ ਦਾ ਪੰਜਾਬ ਪੁਲਸ ਨੇ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਦੋ ਖ਼ਾਲਿਸਤਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੇ ਤਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨਾਲ ਜੁੜਦੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਇਹ ਦੋਵੇਂ ਲੋਕ ਕਥਿਤ ਤੌਰ ‘ਤੇ 5 ਅਪਰਾਧੀਆਂ ਨਾਲ ਮਿਲ ਕੇ ਕੰਮ ਕਰ ਰਹੇ ਸਨ, ਜਿਨ੍ਹਾਂ ‘ਚ ਅੰਮ੍ਰਿਤਸਰ ਜੇਲ੍ਹ ‘ਚ ਬੰਦ ਖ਼ਾਲਿਸਤਾਨ ਜ਼ਿੰਦਾਬਾਦ ਫੋਰਸ ਦਾ ਇਕ ਸੰਚਾਲਕ ਵੀ ਸ਼ਾਮਲ ਹੈ।
ਡੀ. ਜੀ. ਪੀ. ਨੇ ਦੱਸਿਆ ਕਿ ਜਾਣਕਾਰੀ ਤੋਂ ਬਾਅਦ ਪੰਜਾਬ ਪੁਲਸ ਨੇ ਵੱਖ-ਵੱਖ ਹਿੱਸਿਆਂ ਤੋਂ ਸੂਬੇ ਵਿਚ ਦਾਖਲ ਹੋਣ ਵਾਲਿਆਂ ਦੀ ਪੂਰੀ ਤਰ੍ਹਾਂ ਜਾਂਚ ਨੂੰ ਯਕੀਨੀ ਬਣਾਉਣ ਲਈ ਮੁਹਿੰਮ ਚਲਾਈ ਸੀ। ਇਸ ਦੌਰਾਨ ਹਰਜੀਤ ਸਿੰਘ ਉਰਫ ਰਾਜੂ ਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪਿੰਡ ਮੀਆਂਪੁਰ, ਜ਼ਿਲ੍ਹਾ ਤਰਨ ਤਾਰਨ ਨੂੰ ਰਾਜਪੁਰਾ ਦੇ ਹੋਟਲ ਜਸ਼ਨ ਨੇੜੇ ਚੈਕਪੋਸਟ ‘ਤੇ ਪੁਲਸ ਪਾਰਟੀ ਵੱਲੋਂ ਸਰਹਿੰਦ ਰੋਡ ‘ਤੇ ਕਾਬੂ ਕੀਤੇ ਗਿਆ ਹੈ। ਇਨ੍ਹਾਂ ਦੋਵਾਂ ਪਾਸੋਂ ਹਥਿਆਰਾਂ ਸਣੇ (ਇਕ 9 ਐੱਮ. ਐੱਮ. ਪਿਸਤੌਲ, ਚਾਰ.32 ਕੈਲੀਬਰ ਪਿਸਤੌਲ ਤੇ ਇਕ .32 ਰਿਵਾਲਵਰ), 8 ਰੌਂਦ, ਕਈ ਮੋਬਾਇਲ ਫ਼ੋਨ ਤੇ ਇਕ ਇੰਟਰਨੈੱਟ ਡੌਂਗਲ ਬਰਾਮਦ ਕੀਤੀ ਹੈ।
News Credit :jagbani(punjabkesari)