
ਜਲਾਲਾਬਾਦ : ਜਲਾਲਾਬਾਦ ਹਲਕੇ ਅੰਦਰ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਹਲਕੇ ਨਾਲ ਸਬੰਧਤ ਦੋ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ਦਾ ਸਮਾਚਾਰ ਹੈ।ਦੋਵੇਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਸਨ।
ਜੰਡ ਵਾਲਾ ਭੀਮੇ ਸ਼ਾਹ ਨਾਲ ਸਬੰਧਤ ਸਿਹਤ ਅਧਿਕਾਰੀਆਂ ਅਨੁਸਾਰ ਹਲਕੇ ਦੇ ਪਿੰਡ ਵਾਂ ਮੋਹਕਮ ਵਾਲੀ ਨਾਲ ਸਬੰਧਿਤ 65 ਸਾਲਾ ਇਕ ਵਿਅਕਤੀ ਦੀ ਮੌਤ ਹੋਈ ਹੈ, ਜਿਸਦਾ ਅੰਤਿਮ ਸਸਕਾਰ ਪ੍ਰਸ਼ਾਸਨਿਕ ਹਿਦਾਇਤਾਂ ਅਨੁਸਾਰ ਪਿੰਡ ‘ਚ ਕੀਤਾ ਗਿਆ ਉੱਥੇ ਹੀ ਜਲਾਲਾਬਾਦ ਸ਼ਹਿਰ ਨਾਲ ਸਬੰਧਤ 75 ਸਾਲਾ ਵਿਅਕਤੀ ਦੀ ਵੀਰਵਾਰ ਤੜਕਸਾਰ ਮੌਤ ਹੋਈ। ਇਸ ਨੂੰ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਦਾਖ਼ਲ ਕਰਵਾਇਆ ਗਿਆ ਸੀ। ਉਕਤ ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਪ੍ਰਸ਼ਾਸਨਿਕ ਨਿਰਦੇਸ਼ਾਂ ਹੇਠ ਟੀਮ ਰਵਾਨਾ ਹੋ ਚੁੱਕੀ ਹੈ ਅਤੇ ਸ਼ਾਮ ਵੇਲੇ ਮ੍ਰਿਤਕ ਦਾ ਅੰਤਿਮ ਸਸਕਾਰ ਕਰ ਦਿੱਤਾ ਜਾਵੇਗਾ ਅਤੇ ਇਹ ਜਾਣਕਾਰੀ ਜਲਾਲਾਬਾਦ ਸਿਵਲ ਹਸਪਤਾਲ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ।
News Credit :jagbani(punjabkesari)