Image Courtesy :jagbani(punjabkesari)

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਸੁਰੱਖਿਆ ਦਸਤਿਆਂ ਨੇ ਵੀਰਵਾਰ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਅੱਤਵਾਦੀਆਂ ਦੀ ਗਤੀਵਿਧੀ ਬਾਰੇ ਖੁਫੀਆ ਸੂਚਨਾ ਮਿਲਣ ‘ਤੇ ਸੁਰੱਖਿਆ ਦਸਤਿਆਂ ਨੇ ਕਈ ਸਥਾਨਾਂ ‘ਤੇ ਨਾਕਾ ਲਗਾਇਆ ਸੀ। ਉਨ੍ਹਾਂ ਨੇ ਸ਼ੱਕ ਦੇ ਆਧਾਰ ‘ਤੇ ਸਿੰਘਪੋਰਾ ਪੱਟਨ ‘ਚ ਇਕ ਕਾਰ ਨੂੰ ਰੋਕਿਆ ਅਤੇ ਉਸ ਦੀ ਤਲਾਸ਼ੀ ਦੌਰਾਨ 2 ਹੱਥਗੋਲੇ, ਲਸ਼ਕਰ ਦੇ ਲੈਟਰਪੈਡ ਅਤੇ ਏ.ਕੇ. ਰਾਈਫਲ ਦੇ 100 ਕਾਰਤੂਸ ਬਰਾਮਦ ਕੀਤੇ।
ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਏਜਾਜ਼ ਅਹਿਮਦ ਖਾਨ ਅਤੇ ਹੁਜੈਫ ਫਿਰਦੌਸ ਦੇ ਰੂਪ ‘ਚ ਕੀਤੀ ਗਈ ਹੈ। ਦੋਹਾਂ ਨੇ ਪੁੱਛ-ਗਿੱਛ ‘ਚ ਸਵੀਕਾਰ ਕੀਤਾ ਕਿ ਉਹ ਲਸ਼ਕਰ ਨਾਲ ਤਾਲੁਕ ਰੱਖਦੇ ਹਨ। ਇਸ ਸੰਬੰਧ ‘ਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
News Credit :jagbani(punjabkesari)