Image Courtesy :jagbani(punjabkesari)

ਦੁਬਈ – ਮਹਿੰਦਰ ਸਿੰਘ ਧੋਨੀ ਦੇ ਮੈਚ ਜਿਤਾਉਣ ਦੇ ਹੁਨਰ ਦਾ ਕਾਇਲ ਦੱਖਣੀ ਅਫ਼ਰੀਕਾ ਦਾ ਡੇਵਿਡ ਮਿਲਰ ਟੀਚੇ ਦਾ ਪਿੱਛਾ ਕਰਦੇ ਹੋਏ ਦਬਾਅ ਦੀ ਹਾਲਤ ਵਿੱਚ ਵੀ ਸ਼ਾਂਤ ਚਿੱਤ ਬਣੇ ਰਹਿਣ ਦੇ ਉਸ ਦੇ ਗੁਣਾਂ ਨੂੰ ਆਪਣੇ ਸੁਭਾਅ ਵਿੱਚ ਲਿਆਉਣਾ ਚਾਹੁੰਦਾ ਹੈ। ਮਿਲਰ 19 ਸਤੰਬਰ ਤੋਂ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਰਾਜਸਥਾਨ ਰੌਇਲਜ਼ ਲਈ ਖੇਡੇਗਾ। ਉਹ ਅੱਠ ਸਾਲ ਤਕ ਕਿੰਗਜ਼ ਇਲੈਵਨ ਪੰਜਾਬ ਟੀਮ ਵਿੱਚ ਸੀ। ਉਸ ਨੇ ਕਿਹਾ, ”ਧੋਨੀ ਜਿਸ ਤਰ੍ਹਾਂ ਨਾਲ ਖੇਡਦਾ ਹੈ, ਮੈਂ ਉਸ ਦਾ ਕਾਇਲ ਹਾਂ। ਉਹ ਦਬਾਅ ਦੇ ਪਲਾਂ ਵਿੱਚ ਵੀ ਸ਼ਾਂਤ ਰਹਿੰਦਾ ਹੈ। ਮੈਂ ਵੀ ਉਸੇ ਦੀ ਤਰ੍ਹਾਂ ਮੈਦਾਨ ‘ਤੇ ਰਹਿਣਾ ਚਾਹੁੰਦਾ ਹਾਂ।”
ਮਿਲਰ ਨੇ ਕਿਹਾ, ”ਬਤੌਰ ਬੱਲੇਬਾਜ਼ ਉਸ ਦੀ ਵੀ ਤਾਕਤ ਅਤੇ ਕਮਜ਼ੋਰੀਆਂ ਹਨ ਤੇ ਮੇਰੀਆਂ ਵੀ। ਮੈਂ ਟੀਚੇ ਦਾ ਪਿੱਛਾ ਕਰਦੇ ਸਮੇਂ ਉਸ ਦੀ ਤਰ੍ਹਾਂ ਬੱਲੇਬਾਜ਼ੀ ਕਰਨਾ ਚਾਹੁੰਦਾ ਹਾਂ। ਮੈਂ ਉਸ ਦੀ ਤਰ੍ਹਾਂ ਇੱਕ ਫ਼ਿਨਿਸ਼ਰ ਬਣਨਾ ਚਾਹੁੰਦਾ ਹਾਂ।” ਉਸ ਨੇ ਕਿਹਾ, ”ਦੇਖਦੇ ਹਾਂ ਮੇਰਾ ਕਰੀਅਰ ਅੱਗੇ ਕਿਹੋ ਜਿਹਾ ਰਹਿੰਦਾ ਹੈ। ਉਸ ਤੋਂ ਬਾਅਦ ਹੀ ਮੈਂ ਮੁਲਾਂਕਣ ਕਰ ਸਕਾਂਗਾ।”

ਅੰਕੜਿਆਂ ਦੀ ਖੇਡ IPL ‘ਚ ਸਰਵਸ੍ਰੇਸ਼ਠ ਕਪਤਾਨ ਆਖਿਰ ਕੌਣ?
ਜਲੰਧਰ – ਭਾਵੇਂ ਕਪਤਾਨੀ ਕਰਦੇ ਹੋਏ ਰੋਹਿਤ ਸ਼ਰਮਾ ਤੇ ਮਹਿੰਦਰ ਸਿੰਘ ਧੋਨੀ ਆਪਣੀਆਂ-ਆਪਣੀਆਂ ਟੀਮਾਂ ਨੂੰ 3-3 ਵਾਰ ਖ਼ਿਤਾਬ ਦਿਵਾ ਚੁੱਕੇ ਹਨ, ਪਰ ਜੇਕਰ IPL ਵਿੱਚ ਸਭ ਤੋਂ ਸਫ਼ਲ ਕਪਤਾਨ (ਜਿੱਤ ਫ਼ੀਸਦੀ ਦੇ ਨਾਲ) ਦੀ ਗੱਲ ਕੀਤੀ ਜਾਵੇ ਤਾਂ ਸਟੀਵ ਸਮਿਥ ਇਨ੍ਹਾਂ ਤੋਂ ਅੱਗੇ ਹੈ। ਸਮਿਥ ਇਸ ਸਮੇਂ ਰਾਜਸਥਾਨ ਰੌਇਲਜ਼ ਦਾ ਕਪਤਾਨ ਹੈ। ਉਸ ਨੂੰ ਕਪਤਾਨੀ ਮਿਲਦੇ ਹੀ ਰਾਜਸਥਾਨ ਦੀ ਟੀਮ ਜਿੱਤ ਦੀ ਪਟਰੀ ‘ਤੇ ਆ ਗਈ ਹੈ। ਸਮਿਥ ਦੀ ਬਤੌਰ ਕਪਤਾਨ ਜਿੱਤ ਔਸਤ 65.5 ਹੈ। ਉਹ ਧੋਨੀ ਅਤੇ ਰੋਹਿਤ ਸ਼ਰਮਾ ਤੋਂ ਅੱਗੇ ਹੈ। ਉਥੇ ਹੀ ਟੌਪ-10 ਦੀ ਲਿਸਟ ਵਿੱਚ ਸਭ ਤੋਂ ਆਖਰੀ ਸਥਾਨ ‘ਤੇ ਕੇਨ ਵਿਲੀਅਮਸਨ ਚੱਲ ਰਿਹਾ ਹੈ। ਸਨਰਾਈਜ਼ਰਜ਼ ਹੈਦਰਾਬਾਦ ਦੀ ਕਪਤਾਨੀ ਕਰਦੇ ਹੋਏ ਕੇਨ ਦਾ ਜਿੱਤ ਫ਼ੀਸਦੀ 53.8 ਰਿਹਾ ਹੈ।
ਕਪਤਾਨ ਦੇ ਤੌਰ ‘ਤੇ ਸਰਵਸ੍ਰੇਸ਼ਠ ਜਿੱਤ ਫ਼ੀਸਦੀ
ਸਟੀਵ ਸਮਿਥ: 65.5
ਐੱਮ. ਐੱਸ. ਧੋਨੀ: 60.1
ਰੋਹਿਤ ਸ਼ਰਮਾ: 59.1
ਸਚਿਨ ਤੇਂਦਲੁਕਰ: 58.8
ਅਨਿਲ ਕੁੰਬਲੇ: 57.7
ਸ਼ੇਨ ਵਾਰਨ: 64.4
ਡੇਵਿਡ ਵਾਰਨਰ: 55
ਗੌਤਮ ਗੰਭੀਰ: 55
ਵਰਿੰਦਰ ਸਹਿਵਾਗ: 54.7
ਕੇਨ ਵਿਲੀਅਮਸਨ: 53.8
ਰੋਹਿਤ ਇਜ਼ ਦਾ ਬੈੱਸਟ: ਰੋਹਿਤ ਸ਼ਰਮਾ ਸਭ ਤੋਂ ਵੱਧ ਵਾਰ ਮੁੰਬਈ ਇੰਡੀਅਨਜ਼ ਦੀ ਟੀਮ ਦਾ ਕਪਤਾਨ ਬਣਿਆ ਹੈ। ਉਹ ਸਭ ਤੋਂ ਵੱਧ ਵਾਰ ਮੈਨ ਔਫ਼ ਦਾ ਮੈਚ ਖ਼ਿਤਾਬ ਜਿੱਤਣ ਵਾਲਾ ਕਪਤਾਨ ਵੀ ਹੈ। ਉਸ ਨੇ 11 ਮੈਨ ਔਫ਼ ਦਾ ਮੈਚ ਖ਼ਿਤਾਬ ਜਿੱਤੇ ਹਨ। ਇਸ ਲਿਸਟ ਵਿੱਚ ਧੋਨੀ (9), ਵਿਰਾਟ ਕੋਹਲੀ (8), ਡੇਵਿਡ ਵਾਰਨਰ (8) ਦਾ ਵੀ ਨਾਂ ਹੈ।
ਸਭ ਤੋਂ ਵੱਧ ਛੱਕੇ ਕੋਹਲੀ ਦੇ ਨਾਂ: ਵਿਰਾਟ ਕੋਹਲੀ ਦੇ ਨਾਂ ‘ਤੇ ਬਤੌਰ ਕਪਤਾਨ ਇੱਕ ਸੈਸ਼ਨ ਵਿੱਚ ਸਭ ਤੋਂ ਵੱਧ ਛੱਕੇ ਲਾਉਣ ਦਾ ਰਿਕਾਰਡ ਦਰਜ ਹੈ। ਕੋਹਲੀ ਨੇ 2016 ਦੇ ਸੈਸ਼ਨ ਵਿੱਚ 38 ਛੱਕੇ ਲਾਏ ਸਨ। ਡੇਵਿਡ ਵਾਰਨਰ ਨੇ ਵੀ 2016 ਸੈਸ਼ਨ ਵਿੱਚ 31 ਛੱਕੇ ਲਾਏ ਸਨ। ਫ਼ਿਰ ਐੱਮ. ਐੱਸ. ਧੋਨੀ 30 (2018), ਐਡਮ ਗਿਲਕ੍ਰਿਸਟ 29 (2009) ਅਤੇ ਕੇਨ ਵਿਲੀਅਮਸਨ 28 (2018) ਦਾ ਨਾਂ ਆਉਂਦਾ ਹੈ।
ਟਾਸ ਦਾ ਬੌਸ
ਸ਼੍ਰੇਅਸ ਅਈਅਰ: ਦਿੱਲੀ ਕੈਪਟਲਜ਼ ਜਿੱਤੇ 10 ਅਤੇ ਹਾਰੇ 10
ਐੱਮ. ਐੱਸ. ਧੋਨੀ: ਚੇਨੱਈ ਸੁਪਰ ਕਿੰਗਜ਼ ਜਿੱਤੇ 92 ਅਤੇ ਹਾਰੇ 82
ਰੋਹਿਤ ਸ਼ਰਮਾ: ਮੁੰਬਈ ਇੰਡੀਅਨਜ਼ ਜਿੱਤੇ 52 ਅਤੇ ਹਾਰੇ 52
ਵਿਰਾਟ ਕੋਹਲੀ: ਰੌਇਲ ਚੈਲੰਜ਼ਰਜ਼ ਬੈਂਗਲੁਰੂ ਜਿੱਤੇ 53 ਅਤੇ ਹਾਰੇ 57
ਡੇਵਿਡ ਵਾਰਨਰ: ਸਨਰਾਈਜ਼ਰਜ਼ ਹੈਦਰਾਬਾਦ ਜਿੱਤੇ 22 ਅਤੇ ਹਾਰੇ 25
ਸਟੀਵ ਸਮਿਥ: ਰਾਜਸਥਾਨ ਰੌਇਲਜ਼ ਜਿੱਤੇ 13 ਅਤੇ ਹਾਰੇ 16
ਦਿਨੇਸ਼ ਕਾਰਤਿਕ: KKR ਜਿੱਤੇ 15 ਅਤੇ ਹਾਰੇ 21