Image Courtesy :jagbani(punjabkesari)

ਬਣਾਉਣ ਲਈ ਸਮੱਗਰੀ
250 ਗ੍ਰਾਮ ਮੈਦਾ
250 ਗ੍ਰਾਮ ਬਟਰ
4-5 ਅੰਡੇ
2 ਚੱਮਚ ਬੇਕਿੰਗ ਪਾਊਡਰ
200 ਗ੍ਰਾਮ ਚੀਨੀ
1 ਕੱਪ ਮੈਂਗੋ ਪਿਊਰੇ
1 ਚੱਮਚ ਮੈਂਗੋ ਐਸੈਂਸ
2-3 ਅੰਬ
3 ਕੱਪ ਕਰੀਮ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਅਵਨ ਨੂੰ 150 ਡਿਗਰੀ ‘ਤੇ ਗਰਮ ਕਰੋ। ਹੁਣ ਬਾਊਲ ‘ਚ ਅੰਡਾ ਅਤੇ ਬਟਰ ਚੰਗੀ ਤਰ੍ਹਾਂ ਫ਼ੈਂਟ ਲਓ। ਫ਼ਿਰ ਇਸ ‘ਚ 5 ਚੱਮਚ ਚੀਨੀ, ਨਮਕ, ਮੈਂਗੋ ਪਿਊਰੇ ਅਤੇ ਮੈਂਗੋ ਐਸੈਂਸ ਮਿਲਾ ਕੇ 5 ਮਿੰਟਾਂ ਲਈ ਰੱਖ ਦਿਓ। ਹੁਣ ਇੱਕ ਬਰਤਨ ‘ਚ ਮੈਦਾ ਅਤੇ ਬੇਕਿੰਗ ਪਾਊਡਰ ਲੈ ਲਓ ਅਤੇ ਉਸ ‘ਚ ਤਿਆਰ ਅੰਡੇ ਦੀ ਪੂਰੀ ਸਮੱਗਰੀ ਨੂੰ ਮਿਲਾ ਕੇ 2 ਮਿੰਟਾਂ ਦੇ ਲਈ ਅਲੱਗ ਰੱਖ ਦਿਓ। ਫ਼ਿਰ ਬੇਕਿੰਗ ਪੈਨ ‘ਚ ਕੇਕ ਦੀ ਤਿਆਰ ਸਮੱਗਰੀ ਪਾਓ ਅਤੇ ਗਰਮ ਓਵਨ ‘ਚ ਰੱਖੋ। ਇਸ ਨੂੰ 35 ਤੋਂ 40 ਮਿੰਟਾਂ ਤਕ ਬੇਕ ਕਰ ਲਓ। ਹੁਣ ਚੀਨੀ ਅਤੇ ਕਰੀਮ ਨੂੰ ਬਾਊਲ ‘ਚ ਚੰਗੀ ਤਰ੍ਹਾਂ ਫ਼ੈਂਟ ਲਓ। ਜਦੋਂ ਕੇਕ ਬਣ ਜਾਵੇ ਤਾਂ ਉਸ ਦੀ ਪੂਰੀ ਸਾਈਡ ਕਰੀਮ ਨਾਲ ਕਵਰ ਕਰੋ ਅਤੇ ਕੇਕ ਨੂੰ ਅੰਬ ਦੇ ਟੁੱਕੜਿਆਂ ਨਾਲ ਸਜਾਓ।