Image Courtesy :jagbani(punjabkesari)

ਧਰਤੀ ਉੱਪਰ ਜਿੰਨੇ ਵੀ ਪੇੜ-ਪੌਦੇ ਅਤੇ ਜਿੰਨੀਆਂ ਵੀ ਜੜ੍ਹੀ-ਬੂਟੀਆਂ ਹਨ, ਕੁਦਰਤ ਨੇ ਸਭ ਵਿੱਚ ਹੀ ਕੋਈ ਨਾ ਕੋਈ ਗੁਣ ਪਾਇਆ ਹੈ, ਭਾਵ ਸਾਨੂੰ ਦਿਖਾਈ ਦੇਣ ਵਾਲੀ ਸਮੂਹ ਹਰਿਆਲੀ ਕੁਦਰਤੀ ਔਸ਼ਧੀ ਹੈ। ਇਸ ਹਫ਼ਤੇ ਅਸੀਂ ਗੱਲ ਕਰਾਂਗੇ ਨਿੰਮ ਵਰਗੇ ਅਤਿ ਗੁਣਕਾਰੀ ਦਰਖ਼ਤ ਦੀ ਜਿਸ ਵਿੱਚ ਹੇਠਾਂ ਤੋਂ ਲੈ ਕੇ ਉੱਪਰ ਤਕ ਗੁਣ ਹੀ ਗੁਣ ਹਨ। ਨਿੰਮ ਦੇ ਫ਼ੱਲ, ਪੱਤੇ-ਫ਼ੁੱਲ, ਜੜ੍ਹ ਆਦਿ ਸਾਰੀਆਂ ਚੀਜ਼ਾਂ ਹੀ ਆਯੂਰਵੈਦ ਗੁਣਾਂ ਨਾਲ ਭਰਪੂਰ ਹਨ। ਅਮਰੀਕੀ ਡਾਕਟਰਾਂ ਨੇ ਤਾਂ ਇਥੋਂ ਤਕ ਸਿੱਧ ਕਰ ਦਿੱਤਾ ਹੈ ਕਿ ਨਿੰਮ ਅੰਦਰ ਸਾਡੇ ਸ਼ਰੀਰ ਵਿੱਚਲੇ 200 ਤਰ੍ਹਾਂ ਦੇ ਕੀਟਾਣੂਆਂ ਨੂੰ ਖ਼ਤਮ ਕਰਨ ਦੀ ਸ਼ਕਤੀ ਮੌਜੂਦ ਹੈ।
ਨਿੰਮ ਚਮੜੀ ਰੋਗਾਂ ਲਈ ਮਹਾਂ ਵਿਨਾਸ਼ਕਾਰੀ ਸਾਬਿਤ ਹੋਈ ਹੈ। ਖ਼ੂਨ ਵਿੱਚ ਸ਼ੁੱਧਤਾ ਲਈ ਇਹ ਮਹਾਂ ਦਵਾਈ ਹੈ। ਪੁਰਾਤਨ ਗ੍ਰੰਥਾਂ ਵਿੱਚ ਤਾਂ ਨਿੰਮ ਨੂੰ ਅੰਮ੍ਰਿਤ ਦੇ ਸਮਾਨ ਦੱਸਿਆ ਗਿਆ ਹੈ। ਨਿੰਮ ਜਿਥੇ ਸ਼ਰੀਰ ਦੇ ਖ਼ੂਨ ਦੀ ਸਫ਼ਾਈ ਕਰਦੀ ਹੈ, ਉਥੇ ਹੀ ਬਵਾਸੀਰ, ਧਾਤੂ ਰੋਗ, ਦਮਾ, ਕੌਫ਼, ਖ਼ਾਂਸੀ, ਛਾਤੀ ਵਿਚਲਾ ਦਰਦ, ਇਥੋਂ ਤਕ ਕਿ ਕੋਹੜ ਨੂੰ ਮਿਟਾਉਣ ਦੀ ਸਮਰਥਾ ਵੀ ਰੱਖਦੀ ਹੈ। ਹੋਰ ਤਾਂ ਹੋਰ ਜਿਸ ਘਰ ਵਿੱਚ ਨਿੰਮ ਦਾ ਦਰਖ਼ਤ ਲੱਗਿਆ ਹੁੰਦਾ ਹੈ, ਉਸ ਘਰ ਦਾ ਆਲਾ-ਦੁਆਲਾ ਸਾਫ਼ ਰਹਿੰਦਾ ਹੈ। ਆਓ! ਨਿੰਮ ਤੋਂ ਆਯੂਰਵੈਦਿਕ ਤਰੀਕਿਆਂ ਰਾਹੀਂ ਕੁੱਝ ਨੁਸਖ਼ੇ ਤਿਆਰ ਕਰ ਕੇ ਸ਼ਰੀਰਕ ਰੋਗਾਂ ਤੋਂ ਮੁਕਤੀ ਪਾਈਏ।
ਸ਼ਰੀਰਕ ਦਾਗ਼ ਆਦਿ ਲਈ: ਇੱਕ ਕਿੱਲੋ ਨਿੰਮ ਦੇ ਪੱਤਿਆਂ ਦਾ ਰਸ, 250 ਗ੍ਰਾਮ ਸਰ੍ਹੋਂ ਦਾ ਤੇਲ, ਅੱਕ ਦਾ ਦੁੱਧ, ਲਾਲ ਕਨੇਰ ਦੀ ਜੜ੍ਹ ਅਤੇ ਕਾਲੀ ਮਿਰਚ 5-5 ਗ੍ਰਾਮ ਲੈ ਕੇ ਹਲਕੀ ਅੱਗ ‘ਤੇ ਪਕਾਓ। ਫ਼ਿਰ ਬਰਤਨ ਵਿੱਚ ਠੰਢਾ ਕਰ ਕੇ ਰੱਖੋ। ਇਸ ਦੀ ਕੁੱਝ ਦਿਨਾਂ ਬਾਅਦ ਵਰਤੋਂ ਕਰਨ ਨਾਲ ਸ਼ਰੀਰਕ ਦਾਗ਼ ਦੂਰ ਹੋ ਜਾਂਦੇ ਹਨ ਅਤੇ ਸ਼ਰੀਰਕ ਚਮੜੀ ਨਿੱਕੀਆਂ ਮੋਟੀਆਂ ਫ਼ਿਨਸੀਆਂ ਤੋਂ ਮੁਕਤ ਹੋ ਜਾਂਦੀ ਹੈ।
ਖਾਰਿਸ਼ ਅਤੇ ਖੁਜ਼ਲੀ ਆਦਿ ਲਈ: ਗੰਧਕ ਅਤੇ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਉਸ ਪਾਣੀ ਨਾਲ ਹਰ ਰੋਜ਼ ਨਹਾਉਣ ਨਾਲ ਚਮੜੀ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ।
ਪੇਟ ਦੇ ਕੀੜੇ: ਨਿੰਮ ਦੇ ਪੱਤਿਆਂ ਦਾ ਰਸ ਕੱਢ ਕੇ ਪੀਣ ਨਾਲ ਪੇਟ ਦੇ ਸਾਰੇ ਕੀੜੇ ਮਰ ਜਾਂਦੇ ਹਨ।
ਚਿਹਰੇ ਦੇ ਮੁਹਾਸੇ: ਨਿੰਮ ਦੇ ਬੀਜ ਨੂੰ ਲੱਸੀ ਵਿੱਚ ਚੰਗੀ ਤਰ੍ਹਾਂ ਰਗੜ ਕੇ ਕੁੱਝ ਦਿਨ ਚਿਹਰੇ ‘ਤੇ ਲੇਪ ਕਰੋ। ਇਸ ਤਰ੍ਹਾਂ ਕਰਨ ਨਾਲ ਮੁਹਾਂਸੇ ਦੂਰ ਹੋ ਜਾਂਦੇ ਹਨ।
ਜ਼ਖ਼ਮਾਂ ਲਈ: ਨਿੰਮ ਦੀਆਂ ਪੱਤੀਆਂ ਦਾ ਰਸ 10 ਗ੍ਰਾਮ, ਸਰ੍ਹੋਂ ਦਾ ਤੇਲ 10 ਗ੍ਰਾਮ, ਦੋਹਾਂ ਨੂੰ ਲੈ ਕੇ ਅੱਗ ‘ਤੇ ਰੱਖ ਦਿਓ। ਇਸ ਨੂੰ ਓਦੋਂ ਤਕ ਅੱਗ ‘ਤੇ ਰੱਖੋ ਜਦ ਤਕ ਕਿ ਰਸ ਬਿਲਕੁਲ ਉਡ ਜਾਵੇ ਅਤੇ ਸਿਰਫ਼ ਤੇਲ ਹੀ ਬਾਕੀ ਰਹੇ। ਇਸ ਨੂੰ ਸ਼ੀਸ਼ੀ ਵਿੱਚ ਪਾ ਕੇ ਰੱਖ ਲਵੋ। ਕਿਸੇ ਵੀ ਤਰ੍ਹਾਂ ਦੇ ਜ਼ਖ਼ਮ ‘ਤੇ ਲਗਾਉਣ ਨਾਲ ਜ਼ਖ਼ਮ ਬਹੁਤ ਜਲਦ ਠੀਕ ਹੋ ਜਾਂਦਾ ਹੈ।
ਅੱਖਾਂ ਦੇ ਰੋਗ ਲਈ: ਅੱਖਾਂ ਦੇ ਦੁੱਖਣ ਅਤੇ ਜਲਨ ਹੋਣ ‘ਤੇ ਨਿੰਮ ਦੇ ਪੱਤਿਆਂ ਦਾ ਰਸ ਲੈ ਕੇ 1-1 ਬੂੰਦ ਅੱਖਾਂ ਵਿੱਚ ਟਪਕਾਓ। ਆਰਾਮ ਮਿਲੇਗਾ। ਜੇਕਰ ਬੱਚਿਆਂ ਦੀਆਂ ਅੱਖਾਂ ਦੁਖਦੀਆਂ ਹੋਣ ਤਾਂ ਬੱਚਿਆਂ ਦੇ ਕੰਨਾਂ ਵਿੱਚ ਨਿੰਮ ਦੇ ਪੱਤਿਆਂ ਦਾ ਰਸ ਦੋ-ਦੋ ਬੂੰਦਾਂ ਪਾ ਦਿਓ। ਜੇਕਰ ਬੱਚੇ ਦੀ ਇੱਕ ਅੱਖ ਦੁੱਖ ਰਹੀ ਹੋਵੇ ਤਾਂ ਨਿੰਮ ਦੇ ਪੱਤਿਆਂ ਦੇ ਰਸ ਦੀਆਂ ਦੋ ਬੂੰਦਾਂ ਦੁੱਖ ਰਹੀ ਅੱਖ ਦੇ ਉਲਟੇ ਪਾਸੇ ਕੰਨ ਵਿੱਚ ਪਾਉ। ਫ਼ਾਇਦਾ ਜ਼ਰੂਰ ਹੋਵੇਗਾ।
ਚਮੜੀ ਦੇ ਨਿੱਕੇ ਮੋਟੇ ਰੋਗਾਂ ਲਈ: ਹਰ ਰੋਜ਼ ਸਵੇਰ ਵੇਲੇ ਨਿੰਮ ਦੀਆਂ ਕੋਮਲ ਪੱਤੀਆਂ ਨੂੰ ਚਬਾ ਕੇ ਅੰਦਰ ਲੰਘਾਓ, ਲਗਾਤਾਰ ਵਰਤੋਂ ਨਾਲ ਸ਼ਰੀਰਕ ਚਮੜੀ ਦੇ ਰੋਗਾਂ ਜਿਵੇਂ ਨਿੱਕੀਆਂ-ਮੋਟੀਆਂ ਫ਼ਿਨਸੀਆਂ, ਫ਼ੋੜੇ, ਖਾਰਸ਼, ਖੁਜਲੀ, ਆਦਿ ਖ਼ਤਮ ਹੋ ਜਾਂਦੇ ਹਨ।
ਦੰਦਾਂ ਦੇ ਰੋਗਾਂ ਲਈ: ਹਰ ਰੋਜ਼ ਨਿੰਮ ਦੀ ਦਾਤਣ ਕਰਨ ਨਾਲ ਜਿਥੇ ਦੰਦਾਂ ਦੇ ਅਨੇਕਾਂ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ ਉਥੇ ਹੀ ਦੰਦਾਂ ਨੂੰ ਕੀੜਾ ਆਦਿ ਲੱਗਣ ਦਾ ਖ਼ਤਰਾ ਟਲ ਜਾਂਦਾ ਹੈ ਅਤੇ ਦੰਦ ਮਜ਼ਬੂਤ ਅਤੇ ਸਫ਼ੈਦ ਹੋ ਜਾਂਦੇ ਹਨ।
ਮੱਛਰ ਆਦਿ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ: ਨਿੰਮ ਦੇ ਸੁੱਕੇ ਪੱਤੇ, ਥੋੜ੍ਹਾ ਜਿਹਾ ਗੰਧਕ ਚੂਰਨ, ਕਪੂਰ ਥੋੜ੍ਹਾ ਜਿਹਾ, ਅਗਰ ਅਤੇ ਥੋੜਾ ਜਿਹਾ ਚੰਦਨ ਚੂਰਨ ਸਭ ਨੂੰ ਮਿਲਾ ਕੇ ਧੁਖਾ ਦੇਣ ਨਾਲ ਜਿਥੇ ਵਾਤਾਵਰਣ ਦੀ ਸ਼ੁੱਧਤਾ ਵਧੇਗੀ ਉਥੇ ਮੱਛਰ ਆਦਿ ਜੀਵ ਭੱਜ ਜਾਣਗੇ।
ਸੁਸਰੀ ਅਤੇ ਹੋਰ ਕੀੜੇ ਤੋਂ ਰਾਖੀ ਲਈ: ਨਿੰਮ ਦੇ ਸੁੱਕੇ ਪੱਤੇ ਲੈ ਕੇ ਕਣਕ ਵਿੱਚ ਪਾ ਦਿਓ। ਇਸ ਤਰ੍ਹਾਂ ਨਾਲ ਸੁਸਰੀ ਆਦਿ ਤੋਂ ਕਣਕ ਦਾ ਬਚਾਅ ਹੋ ਜਾਂਦਾ ਹੈ। ਕਿਤਾਬਾਂ ਆਦਿ ਨੂੰ ਕੀੜਿਆਂ ਤੋਂ ਬਚਾਉਣ ਲਈ ਨਿੰਮ ਦੇ ਸੁੱਕੇ ਪੱਤੇ ਪਾ ਕੇ ਰੱਖੋ।
ਸਿਰ ਦੀਆਂ ਜੂੰਆਂ: ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਉਸ ਨਾਲ ਸਿਰ ਧੋਣ ਨਾਲ ਸਿਰ ਦੀਆਂ ਜੂੰਆਂ ਖ਼ਤਮ ਹੋ ਜਾਂਦੀਆਂ ਹਨ।
ਸਿਰ ਦਰਦ: ਨਿੰਮ ਦੀਆਂ ਪੱਤੀਆਂ 25 ਗ੍ਰਾਮ, ਕਾਲੀ ਮਿਰਚ 25 ਗ੍ਰਾਮ, ਚਾਵਲ 25 ਗ੍ਰਾਮ। ਤਿੰਨਾਂ ਨੂੰ ਘੋਟ ਕੇ ਪੀਸ ਕੇ ਨਸਵਾਰ ਬਣਾ ਲਓ। ਸਵੇਰੇ-ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ 1-1 ਚੁਟਕੀ ਨਸਵਾਰ ਨੱਕ ਰਾਹੀਂ ਅੰਦਰ ਨੂੰ ਖਿੱਚੋ। ਆਯੂਰਵੈਦ ਮੁਤਾਬਿਕ, ਇੱਕ ਹਫ਼ਤੇ ਅੰਦਰ ਹੀ ਅੱਧਾ ਸਿਰ ਦਾ ਦਰਦ ਬਿਲਕੁਲ ਬੰਦ ਹੋ ਜਾਵੇਗਾ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।