Image Courtesy :jagbani(punjabkesari)

ਜਲੰਧਰ – UAE ਵਿੱਚ ਹੋਣ ਜਾ ਰਹੇ IPL-13 ਵਿੱਚ ਵੱਡੇ ਸਕੋਰ ਦੇਖਣ ਨੂੰ ਸ਼ਾਇਦ ਮਿਲ ਨਹੀਂ ਸਕਣਗੇ। ਅਜਿਹਾ ਇਸ ਲਈ ਹੈ ਕਿਉਂਕਿ ਇੱਥੋਂ ਦੇ ਤਿੰਨੇ ਪ੍ਰਮੁੱਖ ਸਟੇਡੀਅਮਾਂ ਵਿੱਚ ਔਸਤਨ ਸਕੋਰ T-20 ਕ੍ਰਿਕਟ ਦੇ ਲਿਹਾਜ਼ ਨਾਲ ਕਾਫ਼ੀ ਘੱਟ ਹੈ। ਖ਼ਾਸ ਤੌਰ ‘ਤੇ ਆਬੂਧਾਬੀ ਦੀ ਪਿੱਚ ਬੱਲੇਬਾਜ਼ਾਂ ਲਈ ਸਭ ਤੋਂ ਮੁਸ਼ਕਿਲ ਮੰਨੀ ਜਾ ਰਹੀ ਹੈ। ਇੱਥੇ 20 ਮੈਚ ਹੋਣੇ ਹਨ ਅਤੇ ਬਲੇਬਾਜ਼ ਦੇ ਨਾਲ-ਨਾਲ ਗੇਂਦਬਾਜ਼ ਵੀ ਸੰਘਰਸ਼ ਕਰਦੇ ਦਿਖਣਗੇ। ਉਥੇ ਹੀ, ਦੁਬਈ ਵਿੱਚ 24 ਮੁਕਾਬਲੇ ਖੇਡੇ ਜਾਣਗੇ ਜਿੱਥੇ ਪੇਸਰ ਹੀ ਹੁਣ ਤਕ ਜ਼ਿਆਦਾ ਵਿਕਟਾਂ ਕੱਢਦੇ ਨਜ਼ਰ ਆਏ ਹਨ। ਜਾਣੋ UAE ਦੀ ਕਿਹੜੀ ਪਿੱਚ ਦਿੰਦੀ ਹੈ ਕਿਸ ਨੂੰ ਮਦਦ:
ਆਬੂਧਾਬੀ – ਸਪਿਨ: 562 ਗੇਂਦਾਂ, 32 ਵਿਕਟਾਂ, ਇਕੌਨੋਮੀ 7.2, ਔਸਤ 21, ਡੌਟ 37.9 ਪ੍ਰਤੀਸ਼ਤ। ਮੀਡੀਅਮ ਪੇਸ: 120 ਗੇਂਦਾਂ, 7 ਵਿਕਟਾਂ, ਇਕੌਨੋਮੀ 7.5, ਔਸਤ 21.4, ਡੌਟ 30 ਫ਼ੀਸਦੀ, ਔਸਤ+ਇਕੌਨੋਮੀ 28.9 ਪ੍ਰਤੀਸ਼ਤ। ਪੇਸ ਗੇਂਦਬਾਜ਼ੀ: 880 ਗੇਂਦਾਂ, 48 ਵਿਕਟਾਂ, ਇਕੌਨੋਮੀ 7.2, ਔਸਤ 21.9, ਡੌਟ 43.52 ਪ੍ਰਤੀਸ਼ਤ।

ਦੁਬਈ – ਸਪਿਨ: 596 ਗੇਂਦਾਂ, 18 ਵਿਕਟਾਂ, ਇਕੌਨੋਮੀ 7.6, ਔਸਤ 41.9, ਡੌਟ 35.4 ਪ੍ਰਤੀਸ਼ਤ। ਮੀਡੀਅਮ ਪੇਸ: 102 ਗੇਂਦਾਂ, 5 ਵਿਕਟਾਂ, ਇਕੌਨੋਮੀ 8.5, ਔਸਤ 28.8, ਡੌਟ 37 ਫ਼ੀਸਦੀ, ਔਸਤ+ਇਕੌਨੋਮੀ 48.9 ਪ੍ਰਤੀਸ਼ਤ। ਪੇਸ ਗੇਂਦਬਾਜ਼ੀ: 950 ਗੇਂਦਾਂ, 50 ਵਿਕਟਾਂ, ਇਕੌਨੋਮੀ 7.1, ਔਸਤ 22.4, ਡੌਟ 42.74 ਪ੍ਰਤੀਸ਼ਤ
ਸ਼ਾਰਜਾਹ – ਸਪਿਨ: 481 ਗੇਂਦਾਂ, 13 ਵਿਕਟਾਂ, ਇਕੌਨੋਮੀ 7.6, ਔਸਤ 41.9, ਡੌਟ 35.4 ਪ੍ਰਤੀਸ਼ਤ। ਮੀਡੀਅਮ ਪੇਸ: 54 ਗੇਂਦਾਂ, 2 ਵਿਕਟਾਂ, ਇਕੌਨੋਮੀ 8.9, ਔਸਤ 40, ਡੌਟ 35.4 ਫ਼ੀਸਦੀ, ਔਸਤ+ਇਕੌਨੋਮੀ 49.5 ਪ੍ਰਤੀਸ਼ਤ। ਪੇਸ: 863 ਗੇਂਦਾਂ, 44 ਵਿਕਟਾਂ, ਇਕੌਨੋਮੀ 7.6, ਔਸਤ 32, ਡੌਟ 41.83 ਪ੍ਰਤੀਸ਼ਤ।
ਮੁੰਬਈ ਦੇ ਸਭ ਤੋਂ ਜ਼ਿਆਦਾ ਮੈਚ ਹੋਣਗੇ। ਚੇਨਈ 4, ਦਿੱਲੀ 4, ਪੰਜਾਬ 4, ਕੋਲਕਾਤਾ 8, ਮੁੰਬਈ 8, ਰਾਜਸਥਾਨ 5, ਬੈਂਗਲੁਰੂ 4, ਹੈਦਰਾਬਾਦ 3 ਮੈਚ ਖੇਣਗੇ। ਕੋਲਕਾਤਾ 3 ਹੀ ਮੈਚ ਖੇਡੇਗੀ। ਚੇਨੱਈ 7, ਦਿੱਲੀ 7, ਪੰਜਾਬ 7, ਕੋਲਕਾਤਾ 3, ਮੁੰਬਈ 3, ਰਾਜਸਥਾਨ 6, ਬੈਂਗਲੁਰੂ 7, ਹੈਦਰਾਬਾਦ 8 ਮੈਚ ਖੇਡਣਗੇ।
ਪ੍ਰਮੁੱਖ ਮੁਕਾਬਲੇ ਹੋਣਗੇ – ਹਰੇਕ ਟੀਮ ਦੇ 3-3 ਮੈਚ ਹੋਣਗੇ। ਪੁਰਾਣਾ ਸਟੇਡੀਅਮ ਹੈ। ਇੱਥੇ ਟੈੱਸਟ ਵਿੱਚ 690 ਦੌੜਾਂ ਬਣ ਚੁੱਕੀਆਂ ਹਨ। ਵਨ ਡੇ ਵਿੱਚ ਔਸਤ ਸਕੋਰ 224 ਹੈ।