Image Courtesy :jagbani(punjabkesar)

ਚੇਨਈ— ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੀ ਮਾਤਾ ਸੁਲੋਚਨਾ ਸੁਬਰਮਣੀਅਮ ਦਾ ਐਤਵਾਰ ਯਾਨੀ ਕਿ ਅੱਜ ਦਿਹਾਂਤ ਹੋ ਗਿਆ। ਡਾ. ਜੈਸ਼ੰਕਰ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੇਰੀ ਮਾਤਾ ਸੁਲੋਚਨਾ ਸੁਬਰਮਣੀਅਮ ਦੇ ਅੱਜ ਦਿਹਾਂਤ ਦੀ ਸੂਚਨਾ ਮਿਲਣ ’ਤੇ ਡੂੰਘਾ ਦੁੱਖ ਹੋਇਆ। ਅਸੀਂ ਉਨ੍ਹਾਂ ਦੇ ਦੋਸਤਾਂ ਅਤੇ ਸ਼ੁੱਭਚਿੰਤਕਾਂ ਨਾਲ ਆਪਣੇ ਵਿਚਾਰ ਜ਼ਾਹਰ ਕਰਨ ਦੀ ਬੇਨਤੀ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਡਾ ਪਰਿਵਾਰ ਉਨ੍ਹਾਂ ਸਾਰਿਆਂ ਦਾ ਵਿਸ਼ੇਸ਼ ਰੂਪ ਨਾਲ ਧੰਨਵਾਦੀ ਹੈ, ਜਿਨ੍ਹਾਂ ਨੇ ਉਨ੍ਹਾਂ ਦੀ ਬੀਮਾਰੀ ਦੌਰਾਨ ਉਨ੍ਹਾਂ ਦਾ ਸਾਥ ਦਿੱਤਾ।
ਓਧਰ ਦਰਮੁਕ ਪ੍ਰਧਾਨ ਅਤੇ ਤਾਮਿਲਨਾਡੂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਐੱਮ. ਕੇ. ਸਟਾਲਿਨ ਨੇ ਡਾ. ਜੈਸ਼ੰਕਰ ਦੀ ਮਾਤਾ ਦੇ ਦਿਹਾਂਤ ’ਤੇ ਸੋਗ ਜ਼ਾਹਰ ਕੀਤਾ ਹੈ। ਸਟਾਲਿਨ ਨੇ ਟਵੀਟ ਕੀਤਾ ਕਿ ਡਾ. ਐੱਸ. ਜੈਸ਼ੰਕਰ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਮੇਰੀ ਹਮਦਰਦੀ। ਮੇਰੀ ਕਾਮਨਾ ਹੈ ਕਿ ਪਰਮਾਤਮਾ ਮੁਸ਼ਕਲ ਘੜੀ ਵਿਚ ਤੁਹਾਨੂੰ ਬਲ ਬਖ਼ਸ਼ੇ।
News Credit :jagbani(punjabkesar)